ਦੇਸ਼ ‘ਚ ਪਹਿਲੀ ਵਾਰ ਜੈਵਿਕ ਤੇਲ ਨਾਲ ਉੱਡਿਆ ਜਹਾਜ਼

First Time, Country, Plane Flew, Organic Oil

ਜੈਵ ਜਹਾਜ਼ ਤੇਲ ਦੀ ਵਰਤੋਂ ਲਈ ਉਤਪਾਦਨ ਵਧਾਉਣ ਦੀ ਲੋੜ : ਪ੍ਰਭੂ

ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਪਹਿਲੀ ਵਾਰ ਜੈਵ ਤੇਲ ਨਾਲ ਜਹਾਜ਼ ਉਡਾਉਣ ਦੀ ਵਰਤੋਂ ਸੋਮਵਾਰ ਨੂੰ ਸਫ਼ਲ ਰਹੀ ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਦੀ ਇਹ ਪ੍ਰੀਖਣ ਉਡਾਣ ਸਵੇਰੇ ਦੇਹਰਾਦੂਨ ਤੋਂ ਚੱਲ ਕੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉੱਤਰੀ ਜਹਾਜ਼ ‘ਚ 23 ਯਾਤਰੀ ਤੇ ਪਾਇਲਟ ਟੀਮ ਦੇ ਪੰਜ ਮੈਂਬਰ ਸਵਾਰ ਸਨ ਇਸ ਦੇ ਇੱਕ ਇੰਜਣ ‘ਚ ਜੈਵ ਜਹਾਜ਼ ਤੇਲ ਦੀ ਵਰਤੋਂ ਕੀਤੀ ਗਈ। ਇਹ ਜਹਾਜ਼ ਤੇਲ ਦੇਹਰਾਦੂਨ ਦੀ ਇੰਡੀਅਨ ਇੰਸਟੀਟਿਊਟ ਆਫ਼ ਪੈਟਰੋਲੀਅਮ ਨੇ ਤਿਆਰ ਕੀਤਾ ਹੈ। ਜਹਾਜ਼ ਦੇ ਦਿੱਲੀ ‘ਚ ਉਤਰਨ ਤੋਂ ਬਾਅਦ ਟਰਮਿਨਨ ਟੂ ‘ਤੇ ਪ੍ਰੈੱਸ ਵਾਰਤਾ ‘ਚ ਨਾਗਰਿਕ ਉਡਾਣ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ‘ਚ ਵੱਡੇ ਪੈਮਾਨੇ ‘ਤੇ ਜੈਵ ਜਹਾਜ਼ ਤੇਲ ਦੀ ਵਰਤੋਂ ਲਈ ਉਤਪਾਦਨ ਵਧਾਉਣ ਦੀ ਲੋੜ ਹੈ।

ਇਹ ਵਪਾਰਕ ਹਾਲਾਂਕਿ ਉਡਾਣ ਨਹੀਂ ਸੀ ਜਹਾਜ਼ ਦੇਹਰਾਦੂਨ ਤੋਂ ਉਡਾਣ ਭਰ ਕੇ 45 ਮਿੰਟਾਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਇਸ ‘ਚ 23 ਯਾਤਰੀ ਤੇ ਪਾਇਲਟ ਟੀਮ ਦੇ ਮੈਂਬਰ ਸ਼ਾਮਲ ਸਨ। ਯਾਤਰੀਆਂ ‘ਚ ਏਅਰਲਾਈਨ ਦੇ ਮਾਹਿਰ, ਨਾਗਰ ਜਹਾਜ਼ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀ ਤੇ ਮਾਹਿਰ ਤੇ ਜੈਵ ਜਹਾਜ਼ ਈਧਣ ਬਣਾਉਣ ਦੀ ਤਕਨੀਕ ਵਿਕਸਿਤ ਕਰਨ ਵਾਲੇ ਭਾਰਤੀ ਪੈਟਰੋਲੀਅਮ, ਸੰਸਥਾਨ (ਆਈਆਈਪੀ), ਦੇਹਰਾਦੂਨ ਦੇ ਨਿਦੇਸ਼ਕ ਅੰਜਨ ਰੇ ਸ਼ਾਮਲ ਸਨ। (Organic Oil)

ਦਸ ਸਾਲਾਂ ਦੀ ਮਿਹਨਤ ਦਾ ਨਤੀਜਾ | Organic Oil

ਦੇਹਰਾਦੂਨ ਦੇ ਜਾਲੀਗ੍ਰਾਂਟ ਹਵਾਈ ਅੱਡੇ ਤੋਂ ਅੱਜ ਸਵੇਰੇ ਸਪਾਈਜੇਟ ਦੇ ਵਿਸ਼ੇਸ਼ ਜਹਾਜ਼ ਨੇ ਜੈਵ ਜਹਾਜ਼ ਤੇਲ ਦੇ ਨਾਲ ਉਡਾਣ ਭਰ ਕੇ ਦੇਸ਼ ਦੇ ਜਹਾਜ਼ ਖੇਤਰ ‘ਚ ਇਤਿਹਾਸ ਰਚ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ‘ਚ ਕਿਸੇ ਉਡਾਨ ਲਈ ਜਹਾਜ਼ ਤੇਲ ਦੇ ਰੂਪ ‘ਚ ਜੈਵ ਤੇਲ ਦੀ ਵਰਤੋਂ ਕੀਤੀ ਗਈ ਹੈ। ਦੇਹਰਾਦੂਨ ‘ਚ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਜਹਾਜ਼ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਹਿਲਾ ਸ਼ਕਤੀਕਰਨ ਤੇ ਬਾਲ ਵਿਕਾਸ ਰਾਜ ਮੰਤਰੀ ਰੇਖਾ ਆਰਿਆ ਤੇ ਸਪਾਈਸਜੇਟ ਦੇ ਮੁਖ ਰਣਨੀਤੀ ਅਧਿਕਾਰੀ ਜੀ. ਪੀ. ਗੁਪਤਾ ਵੀ ਮੌਜ਼ੂਦ ਸਨ। ਦੇਸ਼ ਦਾ ਪਹਿਲਾ ਜੈਵ ਜਹਾਜ਼ ਈਧਣ ਤਿਆਰ ਕਰਲ ਵਾਲੇ ਭਾਰਤੀ ਪੈਟਰੋਲੀਅਤ ਇੰਸਟੀਟਿਊਟ ਦੇਹਰਾਦੂਨ ਦੇ ਨਿਦੇਸ਼ਕ ਡਾ. ਅੰਜਨ ਰੇ ਇਸ ਜਹਾਜ਼ ਤੋਂ ਦਿੱਲੀ ਤੱਕ ਆਏ। (Organic Oil)