ਦਹਾਕਿਆਂ ਤੋਂ ਇੰਗਲਿਸ ਵਿੱਚ ਜਾਰੀ ਹੁੰਦੇ ਆ ਆਦੇਸ਼ | Punjab News
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਆਈ.ਏ.ਐਸ. ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਪਹਿਲੀਵਾਰ ਪੰਜਾਬੀ ਭਾਸ਼ਾ ਵਿੱਚ ਜਾਰੀ ਹੋਏ ਹਨ। ਇਸ ਤੋ ਪਹਿਲਾਂ ਹਮੇਸ਼ਾ ਹੀ ਇੰਗਲਿਸ ਵਿੱਚ ਤਬਾਦਲੇ ਦੇ ਆਦੇਸ਼ ਜਾਰੀ ਹੁੰਦੇ ਆਏ ਹਨ ਅਤੇ ਇੰਗਲਿਸ ਵਿੱਚ ਆਦੇਸ਼ ਜਾਰੀ ਹੋਣ ਦਾ ਕੰਮ ਪਿਛਲੇ ਕਈ ਦਹਾਕੇ ਤੋਂ ਚੱਲਦਾ ਆ ਰਿਹਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਵੱਲੋਂ ਮੁੱਖ ਸਕੱਤਰ ਨੂੰ ਇਹ ਆਦੇਸ਼ ਦਿੱਤੇ ਸਨ ਕਿ ਤਬਾਦਲੇ ਦੀ ਲਿਸਟ ਇੰਗਲਿਸ ਵਿੱਚ ਜਾਰੀ ਕਰਨ ਦੀ ਥਾਂ ‘ਤੇ ਪੰਜਾਬੀ ਭਾਸ਼ਾ ਵਿੱਚ ਹੀ ਜਾਰੀ ਕੀਤੀ ਜਾਵੇ।
ਇਹ ਵੀ ਪੜ੍ਹੋ: Punjab: ਈ.ਡੀ. ਦੀ ਵੱਡੀ ਕਾਰਵਾਈ, ਰਾਣਾ ਵਿਧਾਇਕ ਪਿਓ-ਪੁੱਤ ਦੀ 22 ਕਰੋੜ ਦੀ ਜਾਇਦਾਦ ਜ਼ਬਤ
ਜਿਸ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਤਬਾਦਲੇ ਦੀ ਲਿਸਟ ਪੰਜਾਬੀ ਵਿੱਚ ਜਾਰੀ ਕੀਤੀ ਗਈ ਹੈ। ਇਸ ਲਿਸਟ ਅਨੁਸਾਰ ਆਈ.ਏ.ਐਸ. ਪਰਮਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ ਸਥਾਨਕ ਸਰਕਾਰਾ ਵਿਭਾਗ ਅਤੇ ਵਾਧੂ ਚਾਰਜ਼ ਕਮਿਸ਼ਨਰ ਨਗਰ ਨਿਗਮ ਐਸ.ਏ.ਐਸ. ਨਗਰ ਅਤੇ ਵਾਧੂ ਚਾਰਜ਼ ਮੈਨੇਜਿੰਗ ਡਾਇਰੈਕਟਰ ਪੰਜਾਬ ਸੰਾਰ ਲਿਮਟਿਡ ਲਗਾਇਆ ਗਿਆ ਹੈ ਤਾਂ ਆਈ.ਏ.ਐਸ. ਰਾਹੁਲ ਚਾਬਾ ਨੂੰ ਵਧੀਕ ਮੁੱਖ ਕਾਰਜ਼ਕਾਰੀ ਅਫ਼ਸਰ ਪੰਜਾਬ ਪੂੰਜੀ ਪ੍ਰੋਤਸ਼ਾਹਨ ਬਿਓਰੋ ਅਤੇ ਵਾਧੂ ਚਾਰਜ ਮੈਨੇਜਿੰਦ ਡਾਇਰੈਕਟਰ ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਗਾਇਆ ਗਿਆ ਹੈ। ਇਸ ਨਾਲ ਹੀ ਪੀਸੀਐਸ ਅਨਿਲ ਗੁਪਤਾ ਨੂੰ ਉੱਪ ਸਕੱਤਰ ਯੋਜਨਾ ਵਿਭਾਗ ਅਤੇ ਵਾਧੂ ਚਾਰਜ ਉਪ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਅਤੇ ਵਾਧੂ ਚਾਰਜ ਉੱਪ ਸਕੱਤਰ ਛਪਾਈ ਤੇ ਲਿਖਣ ਸਮੱਗਰੀ ਵਿਭਾਗ ਲਗਾਇਆ ਗਿਆ ਹੈ।