Dr. MSG tips | ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਘਰੇਲੂ ਉਪਾਅ

Blood Pressure

ਡਾ. ਐੱਮਐੱਸਜੀ ਦੇ ਟਿਪਸ (Dr. MSG tips)

ਸਰੀਰ ਨੂੰ ਸਿਹਤਮੰਦ ਰੱਖਣ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਵਰਤਮਾਨ ਵਿਚ ਬੇਨਿਯਮੇ ਖਾਣ-ਪੀਣ ਅਤੇ ਬੇਨਿਯਮੀ ਰੋਜ਼ਾਨਾ ਜ਼ਿੰਦਗੀ ਕਾਰਨ ਹਾਈ ਬਲੱਡ ਪ੍ਰੈਸ਼ਰ (High blood pressure) ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਰਹੀ ਹੈ। ਆਮ ਤੌਰ ‘ਤੇ ਬਲੱਡ  ਪ੍ਰੈਸ਼ਰ 120/80 ਹੁੰਦਾ ਹੈ ਕਿਸੇ ਦੇ ਸਰੀਰ ਵਿਚ ਖੂਨ ਪ੍ਰਵਾਹ ਆਮ ਤੋਂ ਘੱਟ (80 ਤੋਂ ਘੱਟ) ਹੋ ਜਾਂਦਾ ਹੈ ਤਾਂ ਉਸ ਨੂੰ ਲੋਅ ਬਲੱਡ ਪ੍ਰੈਸ਼ਰ ਕਹਿੰਦੇ ਹਨ ਅਤੇ ਜੇਕਰ ਇਹ ਖੂਨ ਪ੍ਰਵਾਹ 120 ਤੋਂ ਵਧ ਜਾਂਦਾ ਹੈ ਤਾਂ ਇਸ ਨੂੰ ਹਾਈ ਬਲੱਡ ਪ੍ਰੈਸ਼ਰ (High blood pressure) ਕਹਿੰਦੇ ਹਨ।

Dr. MSG tips | ਹਾਈ Blood Pressure ਨੂੰ ਕੰਟਰੋਲ ਕਰਨ ਦੇ ਘਰੇਲੂ ਉਪਾਅ

Blood Pressure

ਡਾ. ਐੱਮਐੱਸਜੀ ਦੇ ਟਿਪਸ (Dr. MSG tips) | Blood Pressure

ਨਾੜੀਆਂ ਵਿਚ ਖੂਨ ਦਾ ਦਬਾਅ ਵਧਣ ਨਾਲ ਖੂਨ ਪ੍ਰਵਾਹ ਵਧ ਜਾਂਦਾ ਹੈ, ਇਸ ਨੂੰ ਆਮ ਲਿਆਉਣ ਲਈ ਦਿਲ ਨੂੰ ਆਮ ਤੋਂ ਜ਼ਿਆਦਾ ਕੰਮ ਕਰਨ ਦੀ ਲੋੜ ਪੈਂਦੀ ਹੈ। ਇਸ ਲਈ ਦਿਲ ਦੀ ਧੜਕਨ ਵਧ ਜਾਂਦੀ ਹੈ। ਜਿਸ ਕਾਰਨ ਉਲਟੀ, ਸਿਰ ਦਰਦ ਅਤੇ ਚਿੜਚਿੜਾਪਣ ਸ਼ੁਰੂ ਹੋ ਜਾਂਦਾ ਹੈ ਕੁਝ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ ਤਾਂ ਕਈ ਡਾਕਟਰਸ ਦੇ ਚੱਕਰ ਲਾਉਂਦੇ ਰਹਿੰਦੇ ਹਨ ਅਸੀਂ ਕੁਝ ਘਰੇਲੂ ਉਪਾਅ ਅਪਣਾ ਕੇ ਇਸ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਸਕਦੇ ਹਾਂ।

ਲਸਣ (Garlic) –

ਲਸਣ ਤੁਹਾਡੇ ਸਰੀਰ ਵਿਚ ਕੋਲੈਸਟਰੋਲ ਦਾ ਪੱਧਰ ਘੱਟ ਕਰਦਾ ਹੈ, ਇਸ ਨਾਲ ਤੁਹਾਡਾ ਦਿਲ ਹਮੇਸ਼ਾ ਸਿਹਤਮੰਦ ਰਹਿੰਦਾ ਹੈ
”ਹਾਈ ਬਲੱਡ ਪ੍ਰੈਸ਼ਰ (High blood pressure) ਦੀ ਸਮੱਸਿਆ ਵਿਚ ਸਵੇਰੇ ਖਾਲੀ ਪੇਟ ਲਸਣ ਦੀਆਂ ਸਾਬਤ 5 ਤੋਂ 6 ਤੁਰੀਆਂ ਪਾਣੀ ਨਾਲ ਲੈਣੀਆਂ ਬਹੁਤ ਚਮਤਕਾਰੀ ਤਰੀਕੇ ਨਾਲ ਕੰਮ ਦੀਆਂ ਹਨ।”

ਨਮਕ ਦਾ ਸੇਵਨ ਘੱਟ ਕਰੋ- (Reduce salt intake)

ਨਮਕ ਦਾ ਜ਼ਿਆਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ (High blood pressure) ਦਾ ਖ਼ਤਰਾ ਵਧ ਜਾਂਦਾ ਹੈ ਬਲੱਡ ਪ੍ਰੈਸ਼ਰ ਘੱਟ ਕਰਨ ਲਈ ਆਪਣੇ ਖਾਣੇ ਵਿਚ ਨਮਕ (Salt) ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਨਮਕ ਵਿਚ ਮੌਜ਼ੂਦ ਸੋਡੀਅਮ ਦੀ ਜ਼ਿਆਦਾ ਮਾਤਰਾ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਹੁੰਦੀ ਹੈ।

Consumption of potatoes | ਆਲੂ ਦਾ ਸੇਵਨ-

ਖਾਣੇ ਵਿਚ ਪੋਟੇਸ਼ੀਅਮ ਯੁਕਤ ਫ਼ਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨ ਨਾਲ ਤੁਸੀਂ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦੇ ਹੋ। ਪੋਟੇਸ਼ੀਅਮ ਦੀ ਕੁਝ ਨਿਯਮਿਤ ਮਾਤਰਾ ਦੇ ਸੇਵਨ ਨਾਲ ਤੁਸੀਂ ਖੁਦ ਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਦੂਰ ਰੱਖ ਸਕਦੇ ਹੋ। ਆਲੂ ਦੇ ਨਾਲ-ਨਾਲ ਸ਼ਕਰਕੰਦੀ, ਟਮਾਟਰ, ਸੰਤਰੇ ਦਾ ਜੂਸ, ਕੇਲਾ, ਰਾਜਮਾ, ਨਾਸ਼ਪਾਤੀ, ਕਿਸ਼ਮਿਸ਼, ਸੁੱਕੇ ਮੇਵੇ ਅਤੇ ਤਰਬੂਜ ਆਦਿ ਵਿਚ ਪੋਟੇਸ਼ੀਅਮ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ।

Music | ਸੰਗੀਤ-Blood Pressure

ਸੰਗੀਤ ਤੁਹਾਡੇ ਬਲੱਡ ਪ੍ਰੈਸ਼ਰ (High blood pressure) ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੈ। ਜੇਕਰ ਤੁਸੀਂ ਹੌਲੀ ਅਵਾਜ਼ ਵਿਚ ਮਧੁਰ ਸੰਗੀਤ ਸੁਣੋ ਤਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਵਿਚ ਆਰਾਮ ਮਿਲਦਾ ਹੈ ਰੂਹਾਨੀ ਭਜਨ ਜਿੱਥੇ ਤੁਹਾਨੂੰ ਸਰੀਰਕ ਫੁਰਤੀ ਪ੍ਰਦਾਨ ਕਰਨਗੇ, ਉੱਥੇ ਤੁਹਾਡੀ ਆਤਮਾ ਨੂੰ ਵੀ ਤਾਜ਼ਗੀ ਪ੍ਰਦਾਨ ਕਰਨਗੇ।

ਆਰਾਮ ਹੈ ਜ਼ਰੂਰੀ-

ਬੇਸ਼ੱਕ ਜੀਵਨ ਵਿਚ ਕਾਮਯਾਬੀ ਲਈ ਕੰਮ ਕਰਨਾ ਜ਼ਰੂਰੀ ਹੈ ਪਰ ਅਰਾਮ ਦੀ ਅਹਿਮੀਅਤ ਨੂੰ ਅਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਦਿਨ-ਰਾਤ ਪੈਸੇ ਬਣਾਉਣ ਦੀ ਮਸ਼ੀਨ ਵਾਂਗ ਲੱਗੇ ਰਹਿਣਾ ਤੁਹਾਡੀ ਸਿਹਤ ਲਈ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ । ਘੱਟੋ-ਘੱਟ 5-8 ਘੰਟੇ ਦੀ ਨੀਂਦ ਜ਼ਰੂਰ ਲਓ।

ਖਾਣ-ਪੀਣ-

ਆਪਣੇ ਭੋਜਨ ਵਿਚ ਦੁੱਧ, ਦਹੀਂ, ਹਰੀਆਂ ਸਬਜ਼ੀਆਂ, ਸੇਬ, ਸਲਾਦ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Black tea ਬਲੈਕ ਟੀ-Blood Pressure

ਬਲੈਕ ਟੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ
ਬਲੈਕ ਟੀ (Black tea) ਬਣਾਉਣ ਦਾ ਤਰੀਕਾ-ਇੱਕ ਕੱਪ ਵਿਚ ਅੱਧਾ ਚਮਚ ਚਾਹ ਪੱਤੀ ਪਾਓ ਹੁਣ ਗੈਸ ‘ਤੇ ਪਾਣੀ ਉਬਾਲੋ ਅਤੇ ਕੱਪ ਵਿਚ ਚਾਹ ਪੱਤੀ ਦੇ ਉੱਪਰ ਇਹ ਪਾਣੀ ਪਾ ਦਿਓ ਦੋ ਮਿੰਟ ਤੱਕ ਢੱਕ ਕੇ ਰੱਖੋ ਇਸ ਵਿਚ ਦੁੱਧ ਦੀ ਵਰਤੋਂ ਨਾ ਕਰੋ।

ਡਾ. ਐੱਮਐੱਸਜੀ ਦੇ ਟਿਪਸ (Dr. MSG tips)

ਡਾ. ਐੱਮਐੱਸਜੀ ਦੇ ਟਿਪਸ (Dr. MSG tips)

ਡਾ. ਐੱਮਐੱਸਜੀ ਦੇ ਟਿਪਸ (Dr. MSG tips)

ਡਾ. ਐੱਮਐੱਸਜੀ ਦੇ ਟਿਪਸ (Dr. MSG tips)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ