IMD Weather Update: ਲਾਹੌਰ ਦੇ ਜ਼ਹਿਰੀਲੇ ਧੂੰਏ ਕਾਰਨ ਉੱਤਰੀ ਭਾਰਤ ’ਚ ਧੁੰਦ

IMD Weather Update
IMD Weather Update: ਲਾਹੌਰ ਦੇ ਜ਼ਹਿਰੀਲੇ ਧੂੰਏ ਕਾਰਨ ਉੱਤਰੀ ਭਾਰਤ ’ਚ ਧੁੰਦ

ਅੰਮ੍ਰਿਤਸਰ ’ਚ ਵਿਜ਼ੀਬਿਲਟੀ ਸਿਰਫ 50 ਮੀਟਰ | IMD Weather Update

  • ਦਿੱਲੀ ’ਚ 8 ਉਡਾਣਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ (ਏਜੰਸੀ)। IMD Weather Update: ਉੱਤਰੀ ਭਾਰਤ ਦੇ ਮੁੱਖ ਸੂਬਿਆਂ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਧੂੰਏਂ ਤੇ ਧੁੰਦ ਦੀ ਲਪੇਟ ’ਚ ਹਨ। ਏਕਿਊਆਈ ਇੱਕ ਏਅਰ ਕੁਆਲਿਟੀ ਇੰਡੈਕਸ ਏਜੰਸੀ ਅਨੁਸਾਰ, ਦੁਪਹਿਰ 12 ਵਜੇ ਤੱਕ, ਦਿੱਲੀ, ਗਾਜ਼ੀਆਬਾਦ, ਨੋਇਡਾ ਤੇ ਫਰੀਦਾਬਾਦ ’ਚ ਏਕਿਊਆਈ 400 ਤੋਂ ਉੱਪਰ ਦਰਜ ਕੀਤਾ ਗਿਆ ਸੀ। ਭਾਰਤੀ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ’ਚ ਵਿਜ਼ੀਬਿਲਟੀ ਸਿਰਫ 50 ਮੀਟਰ ਸੀ।

ਇਹ ਖਬਰ ਵੀ ਪੜ੍ਹੋ : Murder: ਦੇਰ ਰਾਤ ਘਰ ’ਚ ਵੜ ਕੇ ਨੌਜਵਾਨ ਦਾ ਕਤਲ

ਹਲਵਾਰਾ (ਲੁਧਿਆਣਾ) ’ਚ 100 ਮੀਟਰ, ਸਰਸਾਵਾਂ (ਸਹਾਰਨਪੁਰ) ’ਚ 250 ਮੀਟਰ, ਅੰਬਾਲਾ ’ਚ 300 ਮੀਟਰ ਤੇ ਚੰਡੀਗੜ੍ਹ ’ਚ 400 ਮੀਟਰ ਤੋਂ ਜ਼ਿਆਦਾ ਵਿਜ਼ੀਬਿਲਟੀ ਨਹੀਂ ਸੀ। ਇਸ ਦੇ ਨਾਲ ਹੀ ਪੰਜਾਬ ਦੇ ਆਦਮਪੁਰ, ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ। ਇਸ ਕਾਰਨ ਦਿੱਲੀ ਤੋਂ ਜੈਪੁਰ ਤੇ ਲਖਨਊ ਜਾਣ ਵਾਲੀਆਂ 7 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਦੂਸ਼ਣ ਤੇ ਧੂੰਏਂ ਦੀ ਇਹ ਪਰਤ ਪਾਕਿਸਤਾਨ ਦੇ ਲਾਹੌਰ ਤੋਂ ਉੱਤਰੀ ਭਾਰਤ ਵਿੱਚ ਪਹੁੰਚ ਗਈ ਹੈ। IMD Weather Update

ਸਵਿਸ ਏਅਰ ਕੁਆਲਿਟੀ ਟੈਕਨਾਲੋਜੀ ਕੰਪਨੀ ਆਈਕਿਊਏਆਈਆਰ ਅਨੁਸਾਰ, ਲਾਹੌਰ 12 ਨਵੰਬਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਮੰਗਲਵਾਰ ਦੁਪਹਿਰ ਨੂੰ ਲਾਹੌਰ ’ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 429 ਸੀ, ਜਦੋਂ ਕਿ ਇੱਕ ਖੇਤਰ ’ਚ ਰੀਅਲ-ਟਾਈਮ ਏਕਿਊਆਈ ਰੀਡਿੰਗ 720 ਦਰਜ ਕੀਤੀ ਗਈ ਸੀ। ਨਾਸਾ ਵੱਲੋਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ’ਚ, ਸੰਘਣੇ, ਜ਼ਹਿਰੀਲੇ ਧੂੰਏਂ ਦੇ ਬੱਦਲ ਜਿਨ੍ਹਾਂ ਨੇ ਲਾਹੌਰ, ਪਾਕਿਸਤਾਨ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ, ਹੁਣ ਪੁਲਾੜ ਤੋਂ ਵੀ ਦਿਖਾਈ ਦੇ ਰਿਹਾ ਹੈ।