ਦਿੱਲੀ ਵਿੱਚ ਸਵੇਰ ਤੋਂ ਹੀ ਧੁੰਦ ਛਾਈ, ਠੰਢ ਦਾ ਸਿਤਮ ਜਾਰੀ
ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆ ਵਿੱਚ ਸ਼ਨੀਵਾਰ ਨੂੰ ਕੋਹਰੇ ਦੀ ਲਪੇਟ ’ਚ ਆ ਗਿਆ ਅਤੇ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਿਹਾ। ਮੌਸਮ ਵਿਭਾਗ ਦੇ ਅਨੁਸਾਰ ਰਾਜਧਾਨੀ ਅਤੇ ਐਨਸੀਆਰ ਵਿੱਚ ਅਗਲੇ ਚਾਰ ਦਿਨਾਂ ਤੱਕ ਸੰਘਣੀ ਤੋਂ ਦਰਮਿਆਨੀ ਧੁੰਦ ਛਾਈ ਰਹਿ ਸਕਦੀ ਹੈ ਦਿੱਲੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ ਅਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਰਾਜਧਾਨੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਜਨਵਰੀ ਦੇ ਦੋ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਠੰਢ ਦਾ ਕਹਿਰ ਜਾਰੀ ਹੈ। ਦਿੱਲੀ ’ਚ ਸੀਤ ਲਹਿਰ ਦੇ ਨਾਲ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਬਿਨ੍ਹਾਂ ਬਰੇਲੀ, ਲਖਨਊ, ਗੋਰਖਪੁਰ ਵਿੱਚ ਵੀ ਸਥਿਤੀ ਘੱਟ ਜਾ ਘੱਟ ਬਣੀ ਹੋਈ ਹੈ। ਇਸ ਦੇ ਨਾਲ ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਕੱਲ ਜ਼ਿਆਦਾ ਠੰਡ ਰਹੀ।
ਦਿੱਲੀ-ਐਨਸੀਆਰ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਸੰਘਣੇ ਕੋਹਰੇ ਦੇ ਨਾਲ ਵੀ ਦਿਨ ਭਰ ਜ਼ਬਰਦਸਤ ਠੰਡ ਰਹੀ। ਕਲ ਸਜੀਨ ਦਾ ਸਭ ਤੋਂ ਠੰਡਾ ਦਿਨ ਰਿਹਾ। ਤਾਪਮਾਨ ਮਹਿਜ 15.4 ਡਿਗਰੀ ਸੈਲਸੀਅਸ ਰਿਹਾ। ਇਹ ਆਮ ਤੋਂ 5 ਡਿਗਰੀ ਸੈਲਸੀਅਸ ਘੱਟ ਹੈ। ਰਾਜਧਾਨੀ ਵਿੱਚ ਸ਼ਨੀਵਾਰ ਨੂੰ ਵੀ ਦਿਨ ਭਰ ਬੱਦਲ ਛਾਏ ਰਹਿਣਗੇ। ਅਗਲੇ ਚਾਰ ਦਿਨਾਂ ਵਿੱਚ ਰਾਜਧਾਨੀ ਵਿੱਚ ਮੱਧਮ ਤੋਂ ਸੰਘਣਾ ਕੋਹਰਾ ਛਾਇਆ ਰਹਿ ਸਕਦਾ ਹੈ। ਇੱਕ ਨਵਾ ਪੱਛਮੀ ਵਿਕਸ਼ੋਭ ਐਕਟਿਵ ਹੋਣ ਨਾਲ 18 ਅਤੇ 19 ਜਨਵਰੀ ਨੂੰ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਖਰਾਬ ਸ੍ਰੇਣੀ ਵਿੱਚ ਰਹੀ। ਰਾਜਧਾਨੀ ਵਿੱਚ ਅੱਜ ਹਵਾ ਗੁਣਵੱਤਾ ਸੂਚਕਾਂਕ 243 ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ