ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਰੱਖ ਰਖਾਵ ਤੇ ਧਿਆਨ ਦੇਣ ਵਿਕਰੇਤਾ : ਇਸ਼ਾਨ ਬਾਂਸਲ

ਸਿਹਤ ਵਿਭਾਗ ਵੱਲੋ ਖਾਦ ਪਦਾਰਥਾਂ ਦੀ ਜਾਚ ਅਤੇ ਸੈਂਪਲ ਲਏ

ਫਾਜ਼ਿਲਕਾ (ਰਜਨੀਸ਼ ਰਵੀ)। ਸਿਵਲ ਸਰਜਨ ਫਾਜਿਲਕਾ ਡਾ. ਰਜਿੰਦਰ ਪਾਲ ਬੈਂਸ ਦੀਆ ਹਿਦਾਇਤਾਂ ਅਨੁਸਾਰ ਸਿਹਤ ਵਿਭਾਗ ਵਿਚ ਫੂਡ ਸੇਫਟੀ ਬ੍ਰਾਂਚ ਵੱਲੋ ਕੀਤੀ ਗਈ ਕਰਿਆਨਾ ਐਸੋਸੀਏਸ਼ਨ ਦੇ ਮੈਂਬਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਉਹਨਾਂ ਨਾਲ ਗੱਲ ਬਾਤ ਕਰਦਿਆਂ ਫੂਡ ਸੇਫਟੀ ਅਫ਼ਸਰ ਇਸ਼ਾਨ ਬਾਂਸਲ ਨੇ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਖਾਦ ਪਦਾਰਥਾਂ ਦੇ ਵਪਾਰ ਨਾਲ ਜੁੜੇ ਹਰ ਇਕ ਵਿਉਪਾਰੀ ਦਾ ਇਹ ਇਖਲਾਕੀ ਫਰਜ਼ ਹੈ ਕਿ ਉਹ ਜਿਸ ਜਗਾ ਤੇ ਖਾਣਾ ਤਿਆਰ ਕਰਦੇ ਹਨ ਉਸ ਜਗ੍ਹਾ ਦੀ ਸਾਫ਼ ਸਫਾਈ ਉੱਚ ਪੱਧਰੀ ਹੋਵੇ ਅਤੇ ਉਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਨਿੱਜੀ ਸਾਫ਼ ਸਫਾਈ ਵਲ ਵੀ ਵਿਸ਼ੇਸ ਧਿਆਨ ਰੱਖਿਆ ਜਾਵੇ। ਕਿਸੇ ਵੀ ਤਰਾਂ ਦੇ ਬੀਮਾਰ ਮਜ਼ਦੂਰ ਨੂੰ ਕੰਮ ਪਰ ਨਾ ਰੱਖਿਆ ਜਾਵੇ। ਵਕਤ ਤੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਕਿਉ ਕਿ ਇਸਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਸੰਭਾਲ ਨਾਲ ਹੈ।

ਸਿਹਤ ਵਿਭਾਗ ਦੀ ਇਹ ਜਿੰਮੇਵਾਰੀ ਹੈ ਕਿ ਸਭ ਨੂੰ ਸਿਹਤਮੰਦ ਖਾਦ ਪਦਾਰਥ ਉਪਲਬਧ ਹੋਣ। ਇਸ ਵਿਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਸੈਂਪਲਿੰਗ ਤੇ ਜਾਗਰੁਕਤਾ ਮੁਹਿੰਮ ਤਿਉਹਾਰਾਂ ਦੇ ਮੌਕੇ ਨੂੰ ਦੇਖਦੇ ਹੋਏ ਲਗਾਤਾਰ ਚਲਾਈ ਜਾਵੇਗੀ। ਇਸ ਵਿਚ ਕਿਸੇ ਨੂੰ ਵੀ ਕੋਈ ਬਖਸ਼ਿਆ ਨਹੀਂ ਜਾਵੇਗਾ। ਇਸ਼ਾਨ ਬਾਂਸਲ ਨੇ ਦੱਸਿਆ ਕੇ ਉਹਨਾਂ ਨੇ 3 ਦੁੱਧ ਦੇ, 2 ਸਰ੍ਹੋਂ ਦੇ ਤੇਲ ਦੇ, ਇਕ ਬਿਸਕੁਟ ਦੇ ਫਾਜ਼ਿਲਕਾ ਤੋਂ ਅਤੇ ਇਕ ਗੁਲਾਬ ਜਮੁਨ, ਇਕ ਰਸਗੁਲਾ ਦੇ ਖੂਈਆਂ ਸਰਵਰ ਤੋਂ ਸੈਂਪਲ ਭਰੇ ਗਏ ਹਨ ਤੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਸ ਤਰਾਂ ਦੀ ਸੈਂਪਲਿੰਗ ਲਗਾਤਾਰ ਜਾਰੀ ਰਹੇਗੀ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ