12 ਹਜ਼ਾਰ ਹੈਕਟੇਅਰ ਫ਼ਸਲ ਬਰਬਾਦ
ਹਨੋਈ (ਏਜੰਸੀ)। ਵੀਅਤਨਾਮ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਘੱਟ ਤੋਂ ਘੱਟ 13 ਜਣਿਆਂ ਦੀ ਮੌਤ ਤੇ ਇੱਕ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਕੁਦਰਤੀ ਆਫ਼ ਬਚਾਅ ਤੇ ਕੰਟਰੋਲ ਦੀ ਕੇਂਦਰੀ ਸੰਚਾਲਨ ਕਮੇਟੀ ਨੇ ਵੀਰਵਾਰ ਨੂੰ ਦੱਸਿਆ ਕਿ ਹਫ਼ਤੇ ਤੋਂ ਸ਼ੁਰੂ ਹੋਏ ਮੀਂਹ ਕਾਰਨ ਆਏ ਹੜ੍ਹ ‘ਚ ਕਵਾਂਗ ਸ੍ਰੀ, ਥੁਵਾ ਥੇਨ, ਹੁਈ, ਕਵਾਂਗ ਨਾਂਮ, ਕਵਾਂਗ ਨਗੀ ਤੇ ਬਿੰਹ ਡਿੰਗ ਸੂਬਿਆਂ ਦੇ ਘੱਟ ਤੋਂ ਘੱਟ 13 ਲੋਕ ਰੁੜ੍ਹ ਗਏ ਅਤੇ ਇੱਕ ਵਿਅਕਤੀ ਲਾਪਤਾ ਹੈ।
ਉਨ੍ਹਾਂ ਕਿਹਾ ਕਿ ਹੜ੍ਹ ‘ਚ 13 ਜਣਿਆਂ ਦੀ ਮੌਤ ਦੀ ਪੁਸ਼ਟੀ ਤੇ ਇੱਕ ਦੇ ਲਾਪਤਾ ਹੋਣ ਦੀ ਪੁਸ਼ਟੀ ਹੋ ਗਈ ਹੈ। ਹੜ੍ਹ ਦੇ ਕਾਰਨ ਕਰੀਬ 12 ਹਜ਼ਾਰ ਹੈਕਟੇਅਰ ਝੋਨੇ ਦੀ ਤੇ ਹੋਰ ਫ਼ਸਲਾਂ ਬਰਬਾਦ ਹੋਈਆਂ ਹਨ ਅਤੇ ਕਰੀਬ 163,500 ਪਸ਼ੂ ਮਾਰੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।