ਸ਼ਹਿਰ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਖਿੱਚੀ ਤਿਆਰੀ | Fatehabad Flood Update
ਫਤਿਹਾਬਾਦ, (ਸੱਚ ਕਹੂੰ ਨਿਊਜ਼)। ਆਖਿਰਕਾਰ ਰਾਤ 12 ਵਜੇ ਫਤਿਹਾਬਾਦ ਸ਼ਹਿਰ ਨਾਲ ਲਗਦੇ ਬਾਈਪਾਸ ’ਤ ਹੜ੍ਹ ਦਾ ਪਾਣੀ ਪਹੁੰਚ ਗਿਆ। ਰੋੜ ’ਤੇ ਬਿਲਕੁਲ ਨਾਲ ਖੇਤਾਂ ’ਚ ਪੰਜ ਫੁੱਟ ਤੱਕ ਪਾਣੀ ਪਹੁੰਚ ਗਿਆ ਹੈ। ਖੇਤਾਂ ’ਚ ਇਹ ਹੋਰ ਵੀ ਜ਼ਿਆਦਾ ਡੂੰਘਾ ਹੈ। ਪਾਣੀ ਇਨ੍ਹਾਂ ਜ਼ਿਆਦਾ ਆਇਆ ਕਿ ਮਾਜਰਾ ਰੋੜ ’ਤੇ ਓਵਰਬਿ੍ਰਜ਼ ਕੋਲ ਸਰਵਿਸ ਲੈਨ ਵੀ ਪਾਣੀ ਨਾਲ ਭਰ ਗਈ ਅਤੇ ਦ ਆਰਯਨ ਸਕੂਲ ਦੇ ਗ੍ਰਾਉਂਡ ਤੱਕ ਪਾਣੀ ਆ ਪਹੁੰਚਿਆ। ਖੇਤਾਂ ’ਚ ਮੌਜ਼ੂਦ ਢਾਣੀ ਦੇ ਲੋਕ ਰਾਤ 12 ਵਜੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਚਾਰੇ ਪਾਸਿਓ ਪਾਣੀ ਹੀ ਪਾਣੀ ਨਜ਼ਰ ਆਇਆ। ਅਫਰਾ-ਤਫਰੀ ’ਚ ਬੱਚੇ ਅਤੇ ਪਸ਼ੁ ਲੈ ਕੇ ਉਹ ਸ਼ਹਿਰ ਵੱਲ ਭੱਜੇ ਅਤੇ ਜਿਹੜਾ ਵੀ ਸਾਮਾਨ ਹੱਥ ਲੱਗਿਆ, ਉਸ ਨੂੰ ਲੈ ਕੇ ਨਿਕਲ ਪਏ। ਜਿਸ ਤੋਂ ਬਾਅਦ ਊਨ੍ਹਾਂ ਆਪਣੇ ਰਿਸ਼ਤੇਦਾਰਾਂ ਦੇ ਘਰ ’ਚ ਪਨਾਹ ਲਈ। (Fatehabad Flood Update)
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ
ਕੁਝ ਲੋਕ ਹਾਈਵੇਅ ਕਿਨਾਰੇ ਮੱਛਰਦਾਨੀਆਂ ਲਾ ਕੇ ਸੁੱਤੇ ਹੋਏ ਦੇਖੇ ਗਏ। ਪ੍ਰਸ਼ਾਸਨ ਵੀ ਰਾਤ ਭਰ ਇਸ ਸੰਘਰਸ਼ ’ਚ ਲੱਗਿਆ ਰਿਹਾ ਕਿ ਇਹ ਪਾਣੀ ਹਾਈਵੇਅ ਦੇ ਸਾਈਫਨ ਨੂੰ ਪਾਰ ਕਰਕੇ ਫਤਿਹਾਬਾਦ ਸ਼ਹਿਰ ਵੱਲ ਨਾ ਜਾਵੇ। ਸ਼ਹਿਰ ਦੀਆਂ ਬਾਹਰਲੀਆਂ ਕਲੋਨੀਆਂ ਦੇ ਕੌਂਸਲਰ ਰਾਤ ਭਰ ਲੋਕਾਂ ਨਾਲ ਹਾਈਵੇਅ ’ਤੇ ਮੌਜੂਦ ਰਹੇ ਅਤੇ ਚੌਕਸੀ ਕਰਦੇ ਰਹੇ। ਕਿਤੇ ਸਾਈਫਨ ਨਾ ਟੁੱਟ ਜਾਵੇ। ਸਵੇਰੇ ਵੀ ਜੇ.ਸੀ.ਬੀ ਮਸ਼ੀਨਾਂ ਦੀ ਮੱਦਦ ਨਾਲ ਸਾਈਫਨ ਦੇ ਅੰਦਰ ਹੋਰ ਮਿੱਟੀ ਪਾ ਦਿੱਤੀ ਗਈ ਅਤੇ ਜੇਕਰ ਸਾਈਫਨ ਇੱਕ-ਦੋ ਥਾਵਾਂ ’ਤੇ ਲੀਕ ਹੋਣ ਲੱਗਿਆ ਤਾਂ ਉਸ ’ਚ ਦਰੱਖਤਾਂ ਦੀਆਂ ਟਾਹਣੀਆਂ ਰੱਖ ਕੇ ਲੀਕੇਜ ਬੰਦ ਕਰ ਦਿੱਤੀ ਗਈ। (Fatehabad Flood Update)
ਸ਼ਹਿਰ ਦੇ ਦਿਸ਼ਾ-ਨਿਰਦੇਸ਼ਾਂ ’ਚ ਸਾਰੇ ਸਾਈਫਨਾਂ ’ਚ ਕੰਕਰੀਟ ਦੀ ਚਿਣਾਈ ਕੀਤੀ ਗਈ ਸੀ, ਜਦਕਿ ਦੂਜੇ ਪਾਸੇ ਮਾਜਰਾ ਰੋਡ ਕਰਾਸਿੰਗ ’ਤੇ ਵੀ ਚਿਣਾਈ ਬੰਦ ਕਰ ਦਿੱਤੀ ਗਈ ਸੀ। ਰਤੀਆ ਰੋਡ ਕਰਾਸਿੰਗ ਨੂੰ ਵੀ ਬੋਰੀਆਂ ਪਾ ਕੇ ਬੰਦ ਕਰ ਦਿੱਤਾ ਗਿਆ ਹੈ, ਜਦਕਿ ਭੂਨਾ ਰੋਡ ਕਰਾਸਿੰਗ ਨੇੜੇ ਮਿੱਟੀ ਪਾ ਦਿੱਤੀ ਗਈ ਹੈ। ਪਾਣੀ ਨੂੰ ਦੂਜੇ ਪਾਸੇ ਮੋੜਨ ਲਈ ਰਤੀਆ ਰੋਡ ’ਤੇ ਤਿੰਨ ਹੋਰ ਥਾਵਾਂ ’ਤੇ ਪਾੜ ਪੈ ਗਿਆ। ਮੁਨਸੀਵਾਲਾ ਮਾਈਨਰ ਨੂੰ ਵੀ ਢਾਹ ਦਿੱਤਾ ਗਿਆ ਹੈ।
ਪ੍ਰਸ਼ਾਸਨਿਕ ਟੀਮਾਂ, ਰਾਹਤ ਕਾਰਜਾਂ ’ਚ ਲੱਗੀਆਂ ਟੀਮਾਂ, ਸਮਾਜਿਕ ਸੰਸਥਾਵਾਂ ਤੋਂ ਇਲਾਵਾ ਫੌਜ ਦੀਆਂ ਟੀਮਾਂ ਵੀ ਕੰਮ ਕਰਦੀਆਂ ਰਹੀਆਂ। ਆਜਾਦ ਨਗਰ, ਅਸ਼ੋਕ ਨਗਰ, ਸ਼ਕਤੀਨਗਰ, ਗੁਰੂਨਾਨਕਪੁਰਾ, ਚਿੱਲੀ ਇਲਾਕਾ, ਇੰਦਰਪੁਰਾ ਆਦਿ ਬਾਹਰੀ ਕਲੋਨੀਆਂ ਨੂੰ ਖਤਰਾ ਬਣ ਗਿਆ ਹੈ। ਜ਼ਿਲ੍ਹੇ ਦੇ 7 ਬਲਾਕਾਂ ’ਚੋਂ 6 ਬਲਾਕ ਹੜ੍ਹ ਦੀ ਲਪੇਟ ’ਚ ਆ ਗਏ ਹਨ। ਇਨ੍ਹਾਂ ’ਚ ਜਾਖਲ, ਰਤੀਆ, ਟੋਹਾਣਾ, ਭੂਨਾ, ਫਤਿਹਾਬਾਦ ਸ਼ਾਮਲ ਹਨ ਅਤੇ ਨਾਗਪੁਰ ਦੇ ਕੁਝ ਪਿੰਡਾਂ ’ਚ ਵੀ ਹੜ੍ਹ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਇਹ ਸਾਰੇ ਵਰਗ ਪੰਜਾਬ ਨਾਲ ਸਾਂਝੇ ਹਨ। ਇਸ ਹੜ੍ਹ ਤੋਂ ਰਾਜਸਥਾਨ ਨਾਲ ਲੱਗਦੇ ਬਿਰਾਨੀ ਖੇਤਰ ’ਚ ਸਿਰਫ ਭੱਟੂ ਖੇਤਰ ਨੂੰ ਹੀ ਬਚਾਇਆ ਜਾ ਸਕੇਗਾ। ਜਾਖਲ ਅਤੇ ਰਤੀਆ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਫਤਿਹਾਬਾਦ ਬਲਾਕ ਦੇ ਸਕੂਲਾਂ ’ਚ ਅਗਲੇ ਹੁਕਮਾਂ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।