ਮਨੋਜ ਗੋਇਲ, ਬਾਦਸ਼ਾਹਪੁਰ/ਘੱਗਾ। ਘੱਗਰ ਦਰਿਆ ’ਚ ਪਾਣੀ ਦੇ ਤੇਜ ਵਹਾਅ ਵਿੱਚ ਰੂੜ੍ਹੇ 14 ਸਾਲਾਂ ਦੇ ਅਕਾਸ਼ਦੀਪ ਦੀ ਭਾਲ ਲਈ ਫੌਜ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਵੱਡੇ ਪੱਧਰ ’ਤੇ ਫੌਜ ਬੱਚੇ ਦੀ ਭਾਲ ’ਚ ਜੁਟੀ ਹੈ। ਪਰ ਖਬਰ ਲਿਖੇ ਜਾਣ ਤੱਕ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। (Flood Rescue Operation) ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਦਸ਼ਾਹਪੁਰ ਦੀ ਸਰਪੰਚ ਮਨਦੀਪ ਕੌਰ ਦੇ ਪਤੀ ਸੁਖਵਿੰਦਰ ਸਿੰਘ (ਸੁਖੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਸ਼ਦੀਪ ਆਪਣੇ ਇਕ ਹੋਰ ਦੋਸਤ ਨਾਲ ਜਦੋਂ ਪਾਣੀ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਪਾਣੀ ਦਾ ਤੇਜ਼ ਵਹਾ ਹੋਣ ਕਾਰਨ 1 ਲੜਕੇ ਦਾ ਹੱਥ ਤਾਂ ਦਰੱਖ਼ਤ ਨਾਲ ਪੈ ਗਿਆ ਤੇ ਉਹ ਬਚ ਕੇ ਨਿਕਲ ਗਿਆ ਪਰ ਆਕਾਸ਼ਦੀਪ ਪਾਣੀ ’ਚ ਰੂੜ੍ਹ ਗਿਆ। ਜਿਸ ਨੂੰ ਲੱਭਣ ਲਈ ਪਿੰਡ ਵਾਸੀ ਕਿਸ਼ਤੀਆਂ ਰਾਹੀਂ ਲਗਾਤਾਰ ਭਾਲ ਵਿੱਚ ਜੁੱਟੇ ਹੋਏ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਹੜ੍ਹ ਪੀੜਤਾਂ ਦੀ ਮੱਦਦ ਲਈ ਕਰਨ ਜਾ ਰਹੇ ਹਨ ਵੱਡਾ ਐਲਾਨ, ਜਾਣੋ ਪੂਰੀ ਜਾਣਕਾਰੀ
ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਮੱਦਦ ਨਾਲ ਆਰਮੀ ਨੂੰ ਬੁਲਾਇਆ ਗਿਆ ਅਤੇ ਆਰਮੀ ਵੱਲੋਂ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪਰ ਪਿੰਡ ਵਾਸੀਆਂ ਕਾਫੀ ਰੋਹ ਵਿੱਚ ਆਏ ਦਿਖਾਈ ਦੇ ਰਹੇ ਹਨ । ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਕਿਸ਼ਤੀਆਂ ਰਾਹੀਂ ਬੱਚੇ ਦੀ ਭਾਲ ਕਰ ਰਹੇ ਸਨ ਪਰ ਇਹ ਆਰਮੀ ਵਾਲੇ ਉਹੀ ਕਿਸ਼ਤੀਆਂ ਸਾਡੇ ਤੋਂ ਲੈ ਕੇ ਆਪਣੇ ਇੰਜਣ ਫਿਟੱ ਕਰਕੇ ਬੱਚੇ ਨੂੰ ਭਾਲ ਕਰਨ ਦੀ ਬਜਾਏ ਦੂਸਰੇ ਪਿੰਡਾਂ ਵਿੱਚ ਫਿਰਦੇ ਦਿਖਾਈ ਦੇ ਰਹੇ ਹਨ । (Flood Rescue Operation)