ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਸਮੇਤ ਸਾਰੇ ਪਲੇਟਫਾਰਮਾਂ ‘ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅੱਜ ਆਖਿਰ ਅੰਮ੍ਰਿਤਸਰ ਤੋਂ ਨਾਦੇੜ ਲਈ ਹਵਾਈ ਉਡਾਣ ਸ਼ੁਰੂ ਹੋ ਗਈ ਫਿਲਹਾਲ ਹਰੇਕ ਸ਼ਨਿਚਰਵਾਰ ਤੇ ਐਤਵਾਰ ਲਈ ਸ਼ੁਰੂ ਕੀਤੀ ਗਈ ਹੈ ਇਸ ਉਡਾਨ ਵਿੱਚ 162 ਸਵਾਰੀਆਂ ਵਾਲੇ ਜਹਾਜ਼ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਨੇ ਉਡਾਣ ਦੀ ਸਫਲਤਾ ਲਈ ਅਰਦਾਸ ਕੀਤੀ। (Amritsar News)
ਇਸ ਉਡਾਣ ਵਿੱਚ ਸੰਗਤ ਨਾਲ ਸ੍ਰੀ ਹਜ਼ੂਰ ਸਾਹਿਬ ਲਈ ਵੀ ਗਏ। ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀ ਨਾਦੇੜ ਸਾਹਿਬ ਲਈ ਉਡਾਨ ਸ਼ੁਰੂ ਕਰਨ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਗਤਾਰ ਸਿੰਘ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਜਹਾਜ਼ ਦੇ ਸਾਰੇ ਅਮਲੇ ਸਮੇਤ ਪਹਿਲੀ ਉਡਾਣ ਵਿਚ ਸ੍ਰੀ ਹਜ਼ਰੂ ਸਾਹਿਬ ਲਈ ਰਵਾਨਾ ਹੋਏ। (Amritsar News)
ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ
ਉਡਾਣ ਸ਼ੁਰੂ ਕਰਨ ਲਈ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਵੀ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪੁੱਜੇ ਅਤੇ ਉਨਾਂ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰੀ ਓ. ਪੀ. ਸੋਨੀ ਦੀ ਹਾਜ਼ਰੀ ਵਿਚ ਰਿਬਨ ਤੇ ਕੇਕ ਕੱਟ ਕੇ ਉਡਾਨ ਦੀ ਰਸਮੀ ਸ਼ੁਰੂਆਤ ਕੀਤੀ ਏਅਰ ਇੰਡੀਆ ਦੀ ਉਡਾਨ ਏ. ਆਈ. 815 ਰਾਹੀਂ ਅੱਜ ਲੋਕ ਸਭਾ ਮੈਂਬਰ ਸ. ਔਜਲਾ ਸਮੇਤ 152 ਯਾਤਰੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ। (Amritsar News)
ਸ੍ਰੀ ਵਿਜੈ ਸਾਂਪਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਹਵਾਈ ਉਡਾਨ ਸ਼ੁਰੂ ਕਰਨ ਦੇ ਯਤਨ ਵੀ ਜਾਰੀ ਹਨ ਅਤੇ ਆਸ ਹੈ ਕਿ ਛੇਤੀ ਹੀ ਇੰਨਾਂ ਨੂੰ ਵੀ ਬੂਰ ਪਵੇਗਾ ਸ. ਔਜਲਾ ਨੇ ਉਡਾਨ ਲਈ ਪਰਾਮਤਾ ਦਾ ਸ਼ੁਕਰਾਨਾ ਕਰਦੇ ਆਸ ਪ੍ਰਗਟਾਈ ਕਿ ਸ਼ਰਧਾਲੂਆਂ ਦੇ ਉਤਸ਼ਾਹ ਸਦਕਾ ਛੇਤੀ ਹੀ ਇਹ ਉਡਾਨ ਰੋਜ਼ਾਨਾ ਹੋ ਜਾਵੇਗੀ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਸ. ਰਜਿੰਦਰ ਮੋਹਨ ਸਿੰਘ ਛੀਨਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। (Amritsar News)