ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇੱਕ ਜਵਾਨ ਸ਼ਹੀਦ
ਏਜੰਸੀ , ਸ੍ਰੀਨਗਰ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਇਲਾਕੇ ‘ਚ ਸਰਹੱਦ ਰੇਖਾ ਨੇੜੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵੱਲੋਂ ਮੁਸਤੈਦ ਸੁਰੱਖਿਆ ਫੋਰਸਾਂ ਨੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ ਇਸ ਦੌਰਾਨ ਹੋਏ ਮੁਕਾਬਲੇ ‘ਚ ਪੰਜ ਅੱਤਵਾਦੀ ਮਾਰ ਦਿੱਤੇ ਗਏ ਅਤੇ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋਇਆ ਹੈ
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਅੱਜ ਦੱਸਿਆ ਕਿ ਮੁਸਤੈਦ ਫੌਜੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵੱਲੋਂ ਅੱਤਵਾਦਆਂ ਦੇ ਇੱਕ ਗੁੱਟ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਤਾਕ ‘ਚ ਸੀ ਫੌਜੀਆਂ ਨੇ ਜਦੋਂ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ ਅਤੇ ਆਤਮਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬ ‘ਚ ਫੌਜ ਨੇ ਵੀ ਮੂੰਹ-ਤੋੜ ਜਵਾਬ ਦਿੱਤਾ
ਬੁਲਾਰੇ ਨੇ ਦੱਸਿਆ ਕਿ ਉਸ ਸਮੇਂ ਅੱਤਵਾਦੀ ਇਲਾਕੇ ‘ਚੋਂ ਬਚ ਨਿਕਲੇ ਪਰ ਬਾਅਦ ‘ਚ ਤਲਾਸ਼ੀ ਅਤੇ ਖੋਜ ਮੁਹਿੰਮ ਚਲਾਈ ਗਈ, ਜਿਸ ‘ਚ ਅੱਤਵਾਦੀਆਂ ਦਾ ਪਤਾ ਲੱਗ ਗਿਆ ਇਸ ਤੋਂ ਬਾਅਦ ਦੋਵਾਂ ਪਾਸਿਓਂ ਗੋਲੀਬਾਰੀ ਹੋਈ ਸ਼ੁਰੂਆਤੀ ਫਾਇਰਿੰਗ ‘ਚ ਦੋ ਅੱਤਵਾਦੀ ਮਾਰੇ ਗਏ ਕਰਨਲ ਕਾਲੀਆ ਨੇ ਦੱਸਿਆ ਕਿ ਹਨ੍ਹੇਰਾ ਹੋ ਜਾਣ ਕਾਰਨ ਐਤਵਾਰ ਰਾਤ ਨੂੰ ਮੁਹਿੰਮ ਰੋਕ ਦਿੱਤੀ ਗਈ ਅਤੇ ਸੋਮਵਾਰ ਸਵੇਰੇ ਫਿਰ ਤੋਂ ਅੱਤਵਾਦੀਆਂ ਦੀ ਭਾਲ ‘ਚ ਫੌਜ ਜੁਟ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।