ਔਰਤ ਸਮੇਤ 5 ਵਿਅਕਤੀਆਂ ਨੇ ਥਾਣੇ ‘ਚ ਵੜ ਕੇ ਕੁੱਟੀ ਪੁਲਿਸ

Five persons, Escaped , police station

ਹਮਲਾਵਰ ਮੌਕੇ ਤੋਂ ਹੋਏ ਫਰਾਰ | Jalalabad News

ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਾਕਾ ਦੇ ਅਧੀਨ ਪੈਂਦੀ ਮੰਡੀ ਅਰਨੀਵਾਲਾ ਦੇ ਥਾਣੇ ‘ਚ ਜ਼ਬਰਦਸਤੀ ਦਾਖਲ ਹੋ ਕੇ ਇੱਕ ਔਰਤ ਸਮੇਤ 5 ਵਿਅਕਤੀਆਂ ਨੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਕੁੱਟਿਆ ਕੁੱਟਮਾਰ ਦੀ ਇਹ ਘਟਨਾ ਥਾਣੇ ‘ਚ ਲੱਗੇ ਸੀ.ਸੀ ਟੀਵੀ ਕੈਮਰੇ ‘ਚ ਕੈਦ ਹੋ ਗਈ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਵੀਡੀਓ ‘ਚ ਹਮਲਾਵਾਰ ਡਾਂਗਾਂ ਅਤੇ ਫਰਸ਼ ਦੀ ਸਫ਼ਾਈ ਕਰਨ ਵਾਲੇ ਵੈਪਰ ਨਾਲ ਕੁੱਟਮਾਰ ਕਰਦੇ ਵਿਖਾਈ ਦਿੰਦੇ ਹਨ ਹਮਲਾਵਰ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ। (Jalalabad News)

ਹਸਪਤਾਲ ‘ਚ ਇਲਾਜ ਲਈ ਦਾਖਲ ਹੋਮ ਗਾਰਡ ਦੇ ਪੁਲਿਸ ਮੁਲਾਜ਼ਮ ਸਲਵਿੰਦਰ ਸਿੰਘ ਅਤੇ ਜੋਮਿਲ ਮਸੀਹ ਨੇ ਦੱਸਿਆ ਕਿ ਉਹ ਥਾਣਾ ਅਰਨੀਵਾਲਾ ਦੇ ਗੇਟ ‘ਤੇ ਸੰਤਰੀ ਦੀ ਪੋਸਟ ‘ਤੇ ਤਾਇਨਾਤ ਹਨ ਇਸੇ ਦੌਰਾਨ ਕੁਝ ਲੋਕ ਜ਼ਬਰਦਸਤੀ ਥਾਣੇ ‘ਚ ਵੜਨ ਦੀ ਕੋਸ਼ਿਸ਼ ਕਰਨ ਲੱਗੇ ਤੇ ਰੋਕੇ ਜਾਣ ‘ਤੇ ਉਨ੍ਹਾਂ ਨੇ ਉਨ੍ਹਾਂ (ਪੁਲਿਸ ਮੁਲਾਜ਼ਮਾਂ) ਦੀਆਂ ਬੰਦੂਕਾਂ ਖੋਹ ਲਈਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਇਸ ਘਟਨਾ ‘ਚ ਦੋਵੇਂ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। (Jalalabad News)

ਥਾਣਾ ਅਰਨੀਵਾਲਾ ਦੇ ਅਧਿਕਾਰੀ ਕੌਰ ਸਿੰਘ ਨੇ ਦੱਸਿਆ ਕਿਸੇ ਸਾਜਿਸ਼ ਤਹਿਤ 1 ਔਰਤ ਸਣੇ 5 ਵਿਅਕਤੀਆਂ ਨੇ ਥਾਣੇ ਅੰਦਰ ਦਾਖ਼ਲ ਹੋਣ ਕੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਹੈ, ਜਿਸ ਲਈ ਮਲਕੀਤ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਵਿਕਰਮ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਜੋਗਿੰਦਰ ਕੌਰ ਵਾਸੀਆਨ ਮੰਡੀ ਅਰਨੀਵਾਲਾ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਆਖਿਆ ਕਿ ਇਨ੍ਹਾਂ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। (Jalalabad News)