ਇੱਕ ਹੀ Family ਦੇ ਪੰਜ ਜੀਆਂ ਦੀ ਹੱਤਿਆ

Father, Killed, Son

ਇੱਕ ਹੀ Family ਦੇ ਪੰਜ ਜੀਆਂ ਦੀ ਹੱਤਿਆ
ਹੱਤਿਆ ਨਾਲ ਪੂਰੇ ਇਲਾਕੇ ‘ਚ ਸਨਸਨੀ

ਪ੍ਰਯਾਗਰਾਜ, ਏਜੰਸੀ। ਉਤਰ ਪ੍ਰਦੇਸ਼ ‘ਚ ਪ੍ਰਯਾਗਰਾਜ ਦ ਸੋਰਾਂਵ ਖੇਤਰ ‘ਚ ਐਤਵਾਰ ਨੂੰ ਇੱਕ ਹੀ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਹੱਤਿਆ ਨਾਲ ਪੂਰੇ ਇਲਾਕੇ ‘ਚ ਸਨਸਨੀ ਮੱਚ ਗਈ। ਪੁਲਿਸ ਸੂਤਰਾਂ ਅਨੁਸਾਰ ਸੋਰਾਂਵ ਇਲਾਕੇ ਦੇ ਯੂਸੁਫਪੁਰ ਪਿੰਡ ਨਿਵਾਸੀ ਵਿਜੈ ਸ਼ੰਕਰ ਤਿਵਾੜੀ, ਪੁੱਤਰ ਸੋਨੂੰ ਤਿਵਾੜੀ, ਪਤਨੀ ਸੋਨੀ ਤਿਵਾੜੀ, ਸੱਤ ਸਾਲ ਦਾ ਬੇਟਾ ਕਾਨਹਾ ਅਤੇ ਪੰਜ ਸਾਲ ਦਾ ਕੁੰੁਜ ਤਿਵਾੜੀ ਦੀ ਅੱਜ ਸਵੇਰੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਸਵੇਰੇ ਕਈ ਥਾਣਿਆਂ ਦੀ ਪੁਲਿਸ ਸਮੇਤ ਐਸਐਸਪੀ, ਐਸਪੀ ਸਮੇਤ ਸਾਰੇ ਪੁਲਿਸ ਅਧਿਕਾਰੀ, ਫਾਰੇਂਸਿਕ ਟੀਮ ਅਤੇ ਡਾਕ ਸਕਵਾਇਡ ਦੀ ਟੀਮ ਦੇ ਨਾਲ ਪਹੁੰਚੇ। ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਹੱਤਿਆ ਨਾਲ ਪੂਰੇ ਖੇਤਰ ‘ਚ ਤਣਾਅ ਹੈ ਅਤੇ ਲੋਕ ਕਾਨੂੰਨ ਵਿਵਸਥਾ ‘ਤੇ ਉਂਗਲੀ ਉਠਾ ਰਹੇ ਹਨ। ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਲੋਕ ਇਸ ਦਾ ਕਾਰਨ ਆਪਸੀ ਰੰਜਿਸ਼ ਦੱਸ ਰਹੇ ਹਨ। Family

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।