ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News Faridkot News...

    Faridkot News: ਲੁੱਟ ਖੋਹ ਕਰਨ ਦੀ ਫਿਰਾਕ ’ਚ ਬੈਠੇ 5 ਗ੍ਰਿਫਤਾਰ

    Faridkot News
    Faridkot News: ਲੁੱਟ ਖੋਹ ਕਰਨ ਦੀ ਫਿਰਾਕ ’ਚ ਬੈਠੇ 5 ਗ੍ਰਿਫਤਾਰ

    ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਐਸਐਸਪੀ ਡਾ. ਪ੍ਰਗਿਆ ਜੈਨ ਫ਼ਰੀਦਕੋਟ ਦੀ ਅਗਵਾਈ ਹੇਠ ਪੁਲਿਸ ਵੱਲੋਂ ਅਪਰਾਧਿਕ ਤੇ ਮਾੜੇ ਅਨਸਰਾ ਖਿਲਾਫ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਥਾਣਾ ਸਿਟੀ ਕੋਟਕਪੂਰਾ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟ ਖੋਹ ਕਰਨ ਦੀ ਫਿਰਾਕ ’ਚ ਬੈਠੇ ਗਿਰੋਹ ’ਚ 5 ਵਿਅਕਤੀਆਂ ਨੂੰ ਵਾਰਦਾਤ ਕਰਨ ਤੋਂ ਪਹਿਲਾਂ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮਾਰ ਡੀਐਸਪੀ (ਸਬ-ਡਵੀਜਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਚਾਹਤ ਸ਼ਰਮਾ ਉਰਫ ਮੋਹਿਤ (ਵਾਸੀ ਧੰਨਾ ਬਸਤੀ ਗਲੀ ਨੰਬਰ 7 ਕੋਟਕਪੂਰਾ)।

    ਇਹ ਖਬਰ ਵੀ ਪੜ੍ਹੋ : India AI Adoption: ਭਾਰਤ ਵਿਸ਼ਵ ਪੱਧਰ ’ਤੇ ਏਆਈ ਅਪਣਾਉਣ ’ਚ ਸਭ ਤੋਂ ਅੱਗੇ

    ਹਰਸ਼ ਕੁਮਾਰ ਉਰਫ ਕਾਕੂ (ਵਾਸੀ ਦੁਆਰੇਆਣਾ ਰੋਡ ਗੱਤਾ ਫੈਕਟਰੀ ਦੀ ਬੈਕਸਾਈਡ ਕੋਟਕਪੂਰਾ), ਗੁਰਪ੍ਰੀਤ ਸਿੰਘ ਉਰਫ ਗੋਰੀ (ਵਾਸੀ ਸ਼ੇਰੇ ਪੰਜਾਬ ਨਗਰ ਗਲੀ ਨੰਬਰ 1 ਕੋਟਕਪੂਰਾ), ਅਕਾਸ਼ਦੀਪ ਸਿੰਘ ਉਰਫ ਕਾਸ਼ੀ (ਵਾਸੀ ਗਾਂਧੀ ਬਸਤੀ ਗਲੀ ਨੰਬਰ 7 ਕੋਟਕਪੂਰਾ) ਤੇ ਅੰਮਿਤ੍ਰਪਾਲ ਸਿੰਘ ਉਰਫ ਸੋਨੀ (ਵਾਸੀ ਪੰਜਗਰਾਈਂ ਕਲਾਂ) ਵਜੋ ਹੋਈ ਹੈ। ਵਿਅਕਤੀਆਂ ਪਾਸੋ 1 ਖੰਡਾ, 1 ਕ੍ਰਿਪਾਨ, 1 ਗਰਾਰੀ ਲੱਗੀ ਲੋਹੇ ਦੀ ਪਾਈਪ, 1 ਕ੍ਰਿਪਾਨ ਸਿੱਧੀ ਤੇ 1 ਕਾਪਾਨੁਮਾ ਦਾਤ ਬਰਾਮਦ ਕੀਤਾ ਗਿਆ ਹੈ। Faridkot News

    ਉਨ੍ਹਾਂ ਦੱਸਿਆ ਕਿ ਗੁਪਤ ਜਾਣਕਾਰੀ ਦੇ ਅਧਾਰ ’ਤੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਇੱਕ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਵਿਅਕਤੀਆਂ ਨੂੰ ਮੋਗਾ ਰੋਡ ਲੱਕੜ ਮੰਡੀ ਦੇ ਗੇਟ ਦੇ ਅੰਦਰਲੇ ਪਾਸੇ ਬਣੇ ਕਮਰੇ ਨਜਦੀਕ ਉਸ ਸਮੇ ਕਾਬੂ ਕੀਤਾ ਗਿਆ, ਜਦੋ ਉਹ ਲੁੱਕ ਕੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਸਨ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਵਿਅਕਤੀਆਂ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। Faridkot News

    ਸੰਜੀਵ ਕੁਮਾਰ ਡੀਐਸਪੀ (ਸਬ-ਡਵੀਜਨ) ਕੋਟਕਪੂਰਾ ਨੇ ਦੱਸਿਆ ਕਿ ਇਹ ਜੁਰਮ ਕਰਨ ਦੇ ਆਦੀ ਹਨ ਇਸ ਗਿਰੋਹ ’ਚ ਸ਼ਾਮਲ ਵਿਅਕਤੀਆਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਤੇ ਹੋਰ ਵੱਖ-ਵੱਖ ਜੁਰਮਾਂ ਤਹਿਤ ਕੁੱਲ 5 ਮੁਕੱਦਮੇ ਦਰਜ ਹਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 296 ਅ/ਧ 11(2) ਬੀਐਨਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ’ਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਨ ਉਪਰੰਤ ਮੁਲਜ਼ਮਾਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।