ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ

ਕਾਂਸੀ ਤਗਮੇ ਲਈ ਭਿੜਨਗੇ ਅੱਜ

ਜਕਾਰਤਾ, 31 ਅਗਸਤ

ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ

 

ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ਤਗਮਾ ਨਹੀਂ ਬਚਾ ਸਕੀ ਅਤੇ ਹੁਣ ਉਸਨੂੰ ਕਾਂਸੀ ਤਗਮੇ ਲਈ 1 ਸਤੰਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੋਵੇਗਾ ਜਦੋਂਕਿ ਸੋਨ ਤਗਮੇ ਦਾ ਮੁਕਾਬਲਾ ਮਲੇਸ਼ੀਆ ਅਤੇ ਜਾਪਾਨ ਦਰਮਿਆਨ ਹੋਵੇਗਾ

 

ਅਜੇਤੂ ਕਹੀ ਜਾਣ ਵਾਲੀ ਭਾਰਤੀ ਟੀਮ ਦੀ ਹਾਰ ਤੋਂ ਸਕਤੇ ‘ਚ ਕੋਚ ਹਰਿੰਦਰ ਨੇ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗਲਤੀਆਂ ਕੀਤੀਆਂ ਅਤੇ ਇਸ ਦੀ ਕੀਮਤ ਚੁਕਾਈ ਅਸੀਂ ਚੀਜ਼ਾਂ ਨੂੰ ਸਹੀ ਢੰਗ ਨਹੀਂ ਰੱਖ ਸਕੇ ਅਤੇ ਭਾਰਤੀ ਸਕਿੱਲ ਦਿਖਾਉਣ ਦੀ ਕੋਸ਼ਿਸ਼ ‘ਚ ਆਪਣੀ ਲੈਅ ਗੁਆ ਬੈਠੇ ਇਹ ਭਾਰਤੀ ਹਾੱਕੀ ਲਈ ਵੱਡਾ ਝਟਕਾ ਹੈ ਜਿਸ ਨਟਾਲ ਅਗਲੀਆਂ ਓਲੰਪਿਕਸ ਲਈ ਰਾਹ ਬਹੁਤ ਮੁਸ਼ਕਲ ਹੋ ਗਈ ਹੈ ਅਸੀਂ ਫਾਈਨਲ ‘ਚ ਪਹੁੰਚਣ ਦੇ ਆਸਾਨ ਮੌਕੇ ਗੁਆਏ

 
ਸ਼ੁਟਆਊਟ ਲਈ ਕੋਚ ਨੇ ਕਿਹਾ ਕਿ ਅਸੀਂ ਨਿਰਧਾਰਤ ਸਮੇਂ ‘ਚ ਗਲਤੀਆਂ ਕੀਤੀਆਂ ਅਤੇ ਸ਼ੂਟਆਊਟ ‘ਚ ਕੋਈ ਵੀ ਟੀਮ ਜਿੱਤ ਜਾਂਦੀ ਹੈ
ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਫਾਈਨਲ ‘ਚ ਨਹੀਂ ਪਹੁੰਚ ਸਕੀਆਂ ਇਹ ਵੀ ਹੈਰਾਨੀਜਨਕ ਰਿਹਾ ਕਿ ਜਿਸ ਜਾਪਾਨ ਨੂੰ ਭਾਰਤ ਨੇ ਗਰੁੱਪ ਮੈਚ ‘ਚ 8-0 ਨਾਲ ਅਤੇ ਸਾਬਕਾ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ ਸੀ, ਉਹ ਟੀਮਾਂ ਸੋਨ ਤਗਮੇ ਲਈ ਖੇਡਣਗੀਆਂ ਭਾਰਤ ਨੂੰ ਸੈਮੀਫਾਈਨਲ ‘ਚ ਮਲੇਸ਼ੀਆ ਨੇ ਸਡਨ ਡੈੱਥ ‘ਚ 7-6 ਨਾਲ ਅਤੇ ਜਾਪਾਨ ਨੇ ਪਾਕਿਸਤਾਨ ਨੂੰ 1-0 ਨਾਲ ਹਰਾਇਆ ਭਾਰਤ ਅਤੇ ਪਾਕਿਸਤਾਨ ਨੇ ਲੀਗ ਮੈਚਾਂ ‘ਚ ਕ੍ਰਮਵਾਰ : 76 ਅਤੇ 45 ਗੋਲ ਕੀਤੇ ਸਨ ਪਰ ਅਹਿਮ ਸੈਮੀਫਾਈਨਲ ‘ਚ ਦੋਵੇਂ ਟੀਮਾਂ ਨੇ ਗੋਡੇ ਟੇਕ ਦਿੱਤੇ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।