ਪਹਿਲਾਂ ਲੜਕੀ ਬਚਾਓ ਫਿਰ ਕੁੱਟ ਖਾਓ

Save, Girl, First, Then, Beat,

ਲੜਕੀਆਂ ਨਾਲ ਛੇੜ-ਛਾੜ ਕਰਨ ਤੋਂ ਰੋਕਣ ‘ਤੇ ਮੁਨਸ਼ੀ ਦੀ ਕੁੱਟਮਾਰ | Save The Girl

ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਸ਼ਹਿਰ ‘ਚ ਇੱਕ ਦੁਕਾਨ ‘ਤੇ ਲੱਗੇ ਮੁਨਸ਼ੀ ਦੀ ਕੁਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਰਾਹ ਜਾਂਦੀਆਂ ਲੜਕੀਆਂ ਨੂੰ ਛੇੜਣ ਤੋਂ ਇੱਕ ਮੁੰਡੇ ਨੂੰ ਰੋਕਣ ਦੀ ਗਲਤੀ ਕਰ ਚੁੱਕਾ ਸੀ, ਜਿਸ ਦੇ ਬਾਅਦ ਮੁੰਡੇ ਨੇ ਆਪਣੇ ਸਾਥੀਆਂ ਨਾਲ ਰਲ ਕੇ ਮੁਨਸ਼ੀ ਦੀ ਕੁੱਟਮਾਰ ਕੀਤੀ, ਜਿਸ ਨੂੰ ਬਾਅਦ ‘ਚ ਸਿਵਲ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਜ਼ਨੀਸ਼ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਦੱÎਸਿਆ ਕਿ ਉਹ ਕਮਲ ਗਰਗ ਵਕੀਲ ਦੀ ਦੁਕਾਨ ‘ਤੇ ਮੁਨਸ਼ੀ ਲੱਗਾ ਹੋਇਆ ਹੈ ਤਾਂ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਮਸਤੇ ਕੇ ਨੇ ਦੁਕਾਨ ‘ਤੇ ਆ ਕੇ ਰਾਹ ਜਾਂਦੀਆਂ ਲੜਕੀਆਂ ਨੂੰ ਛੇੜਦਾ ਸੀ ਤਾਂ ਉਸਨੇ ਸੰਦੀਪ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸਦੇ ਬਾਅਦ ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਉਸ ਦੀ ਦੁਕਾਨ ਤੇ ਆਇਆ ਤੇ ਉਸ ਦੀ ਕੁੱਟਮਾਰ ਕਰਨ ਲੱਗੇ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਫਿਰੋਜ਼ਪੁਰ ਸਿਟੀ ਤੋਂ ਏਐੱਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਰਜ਼ਨੀਸ਼ ਕੁਮਾਰ ਦੇ ਬਿਆਨਾਂ ‘ਤੇ ਸੰਦੀਪ ਸਿੰਘ ਅਤੇ 7 ਹੋਰ ਅਣਪਛਾਤਿਆਂ ਖਿਲਾਫ਼ ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here