ਬਲਾਕ ਭਲਵਾਨ ਦੇ ਨਵੇਂ ਬਣੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ’ਚ ਹੋਈ ਪਹਿਲੀ ਨਾਮ ਚਰਚਾ

Dera Sacha Sauda
ਨਾਮ ਚਰਚਾ ਦੌਰਾਨ ਹਾਜ਼ਰ ਸਾਧ-ਸੰਗਤ।

ਸਾਧ-ਸੰਗਤ ਦੇ ਇਕੱਠ ਅੱਗੇ ਛੋਟਾ ਪਿਆ ਪੰਡਾਲ | Dera Sacha Sauda

  • ਪ੍ਰਬੰਧਕਾਂ ਨੂੰ ਮੌਕੇ ’ਤੇ ਕਰਨਾ ਪਿਆ ਇੰਤਜਾਮ | Dera Sacha Sauda

ਭਲਵਾਨ/ਸੰਗਰੂਰ (ਨਰੇਸ਼ ਕੁਮਾਰ)। ਬਲਾਕ ਭਲਵਾਨ (ਸੰਗਰੂਰ) ਦੀ ਸਾਧ-ਸੰਗਤ ਨੇ ਨਵੇਂ ਬਣੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਅੱਜ ਪਹਿਲੀ ਬਲਾਕ ਪੱਧਰੀ ਨਾਮ ਚਰਚਾ ਕੀਤੀ, ਜਿਸ ’ਚ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਸਾਰਾ ਪੰਡਾਲ ਸਾਧ-ਸੰਗਤ ਨਾਲ ਭਰ ਗਿਆ ਅਤੇ ਸੇਵਾਦਾਰਾਂ ਨੂੰ ਹੋਰ ਵੀ ਟੈਂਟ ਲਾ ਕੇ ਸਾਧ-ਸੰਗਤ ਦੇ ਬੈਠਣ ਲਈ ਪ੍ਰਬੰਧ ਕਰਨਾ ਪਿਆ। ਸਾਧ-ਸੰਗਤ ’ਚ ਐਨਾ ਉਤਸ਼ਾਹ ਸੀ ਕਿ ਪੰਡਾਲ ਛੋਟੇ ਪੈ ਗਏ। ਨਾਮ ਚਰਚਾ ਘਰ ਨੂੰ ਲੜੀਆਂ ਨਾਲ ਸਜਾਇਆ ਗਿਆ ਸੀ। ਪ੍ਰੇਮੀ ਸੇਵਕ ਬਲਵਿੰਦਰ ਇੰਸਾਂ ਅਤੇ ਗੁਰਲਾਲ ਇੰਸਾਂ ਅਤੇ ਜਗਤਾਰ ਇੰਸਾਂ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰੰਦਿਆਂ ਦੱਸਿਆ ਅੱਜ ਬਲਾਕ ਦੀ ਪਹਿਲੀ ਵਾਰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਭਲਵਾਨ ਵਿਖੇ ਨਾਮ ਚਰਚਾ ਹੋਈ ਹੈ (Dera Sacha Sauda)

ਇਸ ਮੌਕੇ 85 ਮੈਂਬਰ ਹਰਿੰਦਰ ਇੰਸਾਂ, ਬਲਦੇਵ ਕ੍ਰਿਸ਼ਨ ਇੰਸਾਂ, ਹੁਕਮ ਚੰਦ ਨਾਗਪਾਲ, ਮਨਜੀਤ ਇੰਸਾਂ ਅਤੇ ਜਸਵੀਰ ਇੰਸਾਂ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਭਾਰਤੀ ਜਨਤਾ ਪਾਰਟੀ ਦੇ ਆਫਿਸ ਇੰਚਾਰਜ ਸੁਰਿੰਦਰਪਾਲ ਸ਼ਰਮਾ ਵੀ ਪੁੱਜੇ ਸਨ। ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ 85 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ ਅਤੇ ਹਰਿੰਦਰ ਇੰਸਾਂ ਮੰਗਵਾਲ ਨੇ ਕਿਹਾ ਕਿ ਸਾਧ-ਸੰਗਤ ਨੂੰ ਨਵੇਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਲਾਕ ਭਲਵਾਨ ਬਣਨ ਦਾ ਬਹੁਤ ਇੰਤਜ਼ਾਰ ਸੀ ਤੇ ਅੱਜ ਪਹਿਲੀ ਨਾਮ ਚਰਚਾ ਵਿੱਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ ਹੈ, ਇਸ ਤੋਂ ਇਲਾਵਾ 85 ਮੈਂਬਰਾਂ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੁਝ ਜ਼ਰੂਰੀ ਹਦਾਇਤਾਂ ਵੀ ਦੱਸੀਆਂ। (Dera Sacha Sauda)

ਇਹ ਵੀ ਪੜ੍ਹੋ : ਨਾਗਪੁਰ ਦੇ ਸੇਵਾਦਾਰਾਂ ਨੇ 160 ਅਨਾਥ ਬਜ਼ੁਰਗਾਂ ਨੂੰ ਫਲ ਵੰਡੇ

ਬਲਾਕ ਭਲਵਾਨ ਦੇ ਸਮਾਜ ਸੇਵੀ ਸੁਖਵਿੰਦਰ ਬਬਲਾ ਨੇ ਵੀ ਸਾਧ-ਸੰਗਤ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਅੱਜ ਪਹਿਲੀ ਨਾਮ ਚਰਚਾ ਸਾਡੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਹੋ ਰਹੀ ਹੈ। ਇਸ ਲਈ ਸਮੁੱਚੀ ਸਾਧ-ਸੰਗਤ ਦਾ ਪ੍ਰੇਮ ਅਤੇ ਜਜ਼ਬਾ ਨਜ਼ਰ ਆ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਵੱਧ-ਚੜ੍ਹ ਕੇ ਸੇਵਾ ਵਿੱਚ ਸਹਿਯੋਗ ਕਰਾਂਗੇ ਅਤੇ ਅਧੂਰੇ ਪਏ ਕੰਮਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਪਿੰਡ ਭਲਵਾਨ ਦੇ ਮੌਜ਼ੂਦਾ ਸਰਪੰਚ ਬਲਦੇਵ ਸਿੰਘ ਔਲਖ ਤੇ ਨੰਦਗੜ ਦੇ ਪੰਚਾਇਤ ਮੈਂਬਰ ਵੀ ਪੁੱਜੇ ਹੋਏ ਸਨ। ਨਾਮਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ ਗਾਏ ਗੀਤ ਦੀ ਵੀਡੀਓ ਵੀ ਚਲਾਈ ਗਈ ਜਿਸ ’ਤੇ ਸਾਧ-ਸੰਗਤ ਨੇ ਖੁਸ਼ੀ ਮਨਾਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਬਜ਼ੁਰਗ ਸੰਮਤੀ, ਨੌਜਵਾਨ ਸੰਮਤੀ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।