KKR vs SRH: ਬੱਲੇ ਦੀ ਤਾਕਤ ਤੈਅ ਕਰੇਗੀ ਫਾਈਨਲ ਦੀ ਟਿਕਟ, ਅਹਿਮਦਾਬਾਦ ’ਚ ਅੱਜ ਆਵੇਗਾ ‘ਤੂਫਾਨ’!

KKR vs SRH

ਫਾਈਨਲ ਦੀ ਐਂਟਰੀ ਲਈ ਜੰਗ! ਕੋਲਕਾਤਾ ਕਦੇ ਕੁਆਲੀਫਾਇਰ-1 ਨਹੀਂ ਹਾਰੀ

  • ਹੈਦਰਾਬਾਦ 2018 ’ਚ ਹਾਰ ਕੇ ਵੀ ਫਾਈਨਲ ’ਚ ਪਹੁੰਚੀ | KKR vs SRH
  • ਹੈਦਰਾਬਾਦ ਦੀ ਤਾਕਤ ਬੱਲੇਬਾਜ਼ੀ, ਕੋਲਕਾਤਾ ਦੇ ਆਲਰਾਊਂਡਰ ਮਜ਼ਬੂਤ | KKR vs SRH

IPL playoffs : ਸਪੋਰਟਸ ਡੈਸਕ। IPL ’ਚ 58 ਦਿਨ ਤੇ 70 ਮੈਚ ਹੋਣ ਤੋਂ ਬਾਅਦ ਪਲੇਆਫ ਲਈ 4 ਟੀਮਾਂ ਤੈਅ ਹੋ ਗਈਆਂ ਹਨ। ਅੱਜ ਕੁਆਲੀਫਾਇਰ-1 ’ਚ ਕੋਲਕਾਤਾ ਨਾਈਟ ਰਾਈਡਰਸ (KKR) ਤੇ ਸਨਰਾਈਜਰਸ ਹੈਦਰਾਬਾਦ (SRH) ਦਾ ਮੈਚ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਅਹਿਮਦਾਬਾਦ ’ਚ ਕੋਲਕਾਤਾ ਨੇ ਤਾਂ 67 ਫੀਸਦੀ ਮੈਚ ਜਿੱਤੇ ਹਨ, ਪਰ ਹੈਦਰਾਬਾਦ ਨੂੰ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:00 ਵਜੇ ਹੋਵੇਗਾ। ਇਸ ਮੁਕਾਬਲੇ ’ਚ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ’ਚ ਦਾਖਲ ਹੋਵੇਗੀ। ਹਾਰਨ ਵਾਲੀ ਟੀਮ ਨੂੰ ਫਾਈਨਲ ’ਚ ਪਹੁੰਚਣ ਲਈ ਕੁਆਲੀਫਾਇਰ-2 ਖੇਡਣ ਦਾ ਮੌਕਾ ਮਿਲੇਗਾ। (KKR vs SRH)

KKR ਕਦੇ ਕੁਆਲੀਫਾਇਰ-1 ਨਹੀਂ ਹਾਰਿਆ | KKR vs SRH

ਕੇਕੇਆਰ ਨੇ 2 ਵਾਰ ਆਈਪੀਐੱਲ ਖਿਤਾਬ ਜਿੱਤਿਆ ਹੈ। ਇਹ ਦੋ ਵਾਰ ਕੁਆਲੀਫਾਇਰ-1 ਖੇਡੀ ਹੈ ਤੇ ਦੋਵਾਂ ਵਾਰ ਮੈਚ ਦੇ ਨਾਲ-ਨਾਲ ਟੂਰਨਾਮੈਂਟ ਵੀ ਜਿੱਤਿਆ ਹੈ। ਕੋਲਕਾਤਾ ਅੱਠਵੀਂ ਵਾਰ ਪਲੇਆਫ ਮੁਕਾਬਲਾ ਖੇਡੇਗੀ। ਇੱਕ ਵਾਰ ਫਾਈਨਲ ਹਾਰੀ, 2 ਵਾਰ ਐਲੀਮੀਨੇਟਰ ਤੇ 2 ਵਾਰ ਕੁਆਲੀਫਾਇਰ-1 ਰਾਉਂਡ ’ਚ ਹਾਰ ਚੁੱਕੀ ਹੈ। ਕੇਕੇਆਰ ਨੇ ਪਹਿਲੀ ਵਾਰ 2011 ’ਚ ਪਲੇਆਫ ਲਈ ਕੁਆਲੀਫਾਇਰ ਕੀਤਾ ਸੀ ਤੇ ਆਖਿਰੀ ਵਾਰ 2021 ’ਚ ਨਾਕਆਊਟ ਸਟੇਜ ’ਚ ਪਹੁੰਚੀ ਸੀ। (KKR vs SRH)

ਨਰਾਇਣ ਦਾ ਦੋਹਰਾ ਪ੍ਰਦਰਸ਼ਨ, ਵਰੁਣ ਦੀਆਂ ਸਭ ਤੋਂ ਜ਼ਿਆਦਾ ਵਿਕਟਾਂ | KKR vs SRH

ਕੇਕੇਆਰ ਲਈ ਓਪਨਿੰਗ ਕਰਦੇ ਹੋਏ ਸੁਨੀਲ ਨਰਾਇਣ ਤੇ ਫਿਲ ਸਾਲਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ ਪਾਵਰਪਲੇ ’ਚ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਹੈ। ਟੀਮ ਦੇ ਸਟਾਰ ਬੱਲੇਬਾਜ਼ ਫਿਲ ਸਾਲਟ ਇਹ ਮੁਕਾਬਲਾ ਨਹੀਂ ਖੇਡਣਗੇ। ਕਿਉਂਕਿ ਉਹ ਪਾਕਿਸਤਾਨ ਖਿਲਾਫ 4 ਟੀ20 ਮੈਚਾਂ ਦੀ ਸੀਰੀਜ਼ ਖੇਡਣ ਲਈ ਵਾਪਸ ਇੰਗਲੈਂਡ ਪਰਤ ਗਏ ਹਨ। ਸਾਲਟ ਦੇ ਨਾ ਹੋਣ ਕਰਕੇ ਟੀਮ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਰਹਿਮਾਨੁੱਲਾਹ ਗੁਰਬਾਜ਼ ਖੇਡਣਗੇ, ਜਿਹੜੇ ਸੀਜ਼ਨ ਦਾ ਪਹਿਲਾ ਮੈਚ ਖੇਡਣਗੇ। (KKR vs SRH)

ਇਹ ਵੀ ਪੜ੍ਹੋ : Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼

ਮੱਧ-ਕ੍ਰਮ ’ਚ ਵੀ ਸ਼ੇ੍ਰਅਸ ਅਈਅਰ ਨੇ ਭਲੇ ਹੀ ਵੱਡੀ ਪਾਰੀ ਨਹੀਂ ਖੇਡੀ, ਪਰ ਨੌਨ-ਸਟ੍ਰਾਈਕ ’ਤੇ ਚੰਗਾ ਸਾਥ ਦਿੱਤਾ ਹੈ। ਫਿਨਿਸ਼ਰਾਂ ’ਚੋਂ ਹਮਲਾਵਰ ਆਂਦਰੇ ਰਸੇਲ ਨੇ ਇਸ ਸੀਜ਼ਨ ਡੈੱਥ ਓਵਰਾਂ ’ਚ ਵੱਡਾ ਸ਼ਾਟ ਲਾਉਣ ਦੀ ਜਿੰਮੇਵਾਰੀ ਲਈ ਹੈ। ਗੇਂਦਬਾਜ਼ੀ ’ਚ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਸ਼ਿਤ ਰਾਣਾ ਨੇ 11 ਮੈਚਾਂ ’ਚ 16 ਵਿਕਟਾਂ ਲਈਆਂ ਹਨ। ਸੁਨੀਲ ਨਰਾਇਣ ਨੇ ਵੀ 461 ਦੋੜਾਂ ਬਣਾਉਣ ਦੇ ਨਾਲ ਹੀ 15 ਵਿਕਟਾਂ ਵੀ ਆਪਣੇ ਨਾਂਅ ਕੀਤੀਆਂ ਹਨ। (KKR vs SRH)

SRH ਦੇ ਹੈੱਡ-ਅਭਿਸ਼ੇਕ ਸ਼ਰਮਾ ਦੀ ਸਟ੍ਰਾਈਕ ਰੇਟ 200 ਤੋਂ ਵੀ ਜ਼ਿਆਦਾ | KKR vs SRH

ਜੇਕਰ ਹੈਦਰਾਬਾਦ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਦੀ ਤਾਕਤ ਉਨ੍ਹਾਂ ਦੀ ਓਪਨਿੰਗ ਜੋੜੀ ਹੈ, ਜਿਸ ਵਿੱਚ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਹਨ। ਦੋਵਾਂ ਨੇ 200 ਤੋਂ ਵੀ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਦੋਵਾਂ ਨੇ ਹਮਲਾਵਰ ਪਾਰੀਆਂ ਖੇਡੀਆਂ ਹਨ। ਮੱਧ ਕ੍ਰਮ ’ਚ ਹੈਨਰਿਕ ਕਲਾਸੇਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ 13 ਮੈਚਾਂ ’ਚ 381 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ ਨਟਰਾਇਜਨ ਨੇ 11 ਮੈਚਾਂ ’ਚ 17 ਵਿਕਟਾਂ ਲਈਆਂ ਹਨ। ਕਪਤਾਨ ਪੈਟ ਕਮਿੰਸ ਨੇ 15 ਵਿਕਟਾਂ ਤੇ ਭੁਵਨੇਸ਼ਵਰ ਕੁਮਾਰ ਨੇ 11 ਵਿਕਟਾਂ ਲੈ ਉਨ੍ਹਾਂ ਦਾ ਚੰਗਾ ਸਾਥ ਦਿੱਤਾ ਹੈ। ਦੋਵਾਂ ਟੀਮਾਂ ਵਿਚਕਾਰ ਇਹ ਵੱਡੇ ਸਕੋਰ ਵਾਲਾ ਮੈਚ ਹੋਣ ਦੀ ਉਮੀਦ ਹੈ। (KKR vs SRH)

ਮੀਂਹ ਦੀ ਸੰਭਾਵਨਾ ਨਹੀਂ | KKR vs SRH

ਅਹਿਮਦਾਬਾਦ ’ਚ ਅੱਜ ਮੈਚ ਵਾਲੇ ਦਿਨ ਗਰਮੀ ਰਹੇਗੀ। ਹਾਲਾਂਕਿ ਮੈਚ ਸ਼ਾਮ ਨੂੰ ਖੇਡਿਆ ਜਾਵੇਗਾ, ਮੈਚ ਦੇ ਸ਼ੁਰੂ ਹੋਣ ਦਾ ਸਮਾਂ ਸ਼ਾਮ 7:30 ਵਜੇ ਹੈ ਤਾਂ ਖਿਡਾਰੀ ਨੂੰ ਰਾਹਤ ਮਿਲੇਗੀ। ਦਿਨ ਦਾ ਘੱਟ ਤੋਂ ਘੱਟ ਤਾਪਮਾਨ ਅੱਜ 31 ਡਿਗਰੀ ਰਹੇਗਾ। ਨਾਲ ਹੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। (KKR vs SRH)

ਪਿੱਚ ਰਿਪੋਰਟ | KKR vs SRH

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਬੋਰਡ ’ਤੇ ਜ਼ਿਆਦਾ ਸਕੋਰ ਖੜ੍ਹਾ ਕਰਨ ਅਤੇ ਮੈਚ ਜਿੱਤਣ ’ਚ ਸਫਲ ਰਹੀ ਹੈ। ਇਸ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 170 ਦੋੜਾਂ ਦੇ ਕਰੀਬ ਹੈ। ਹਾਲਾਂਕਿ ਇਸ ਮੈਦਾਨ ’ਤੇ ਇਸ ਸੀਜ਼ਨ ’ਚ 200 ਦੌੜਾਂ ਦਾ ਪਿੱਛਾ ਵੀ ਕੀਤਾ ਚੁੱਕਿਆ ਹੈ। ਕਿਉਂਕਿ ਅਸਮਾਨ ਸਾਫ ਹੈ ਤੇ ਮੀਂਹ ਦਾ ਕੋਈ ਖਤਰਾ ਨਹੀਂ ਹੈ, ਇਸ ਲਈ ਉਮੀਦ ਹੈ ਕਿ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਗੇ। ਤੇਜ਼ ਗੇਂਦਬਾਜ਼ਾਂ ਨੂੰ ਵਿਕਟ ਤੋਂ ਚੰਗੀ ਮੂਵਮੈਂਟ ਮਿਲੇਗੀ, ਜਦਕਿ ਸਪਿਨਰਾਂ ਨੂੰ ਵੀ ਬਾਅਦ ਦੇ ਓਵਰਾਂ ’ਚ ਮੱਦਦ ਮਿਲੇਗੀ। (KKR vs SRH)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | KKR vs SRH

ਕੋਲਕਾਤਾ : ਸ਼੍ਰੇਅਸ ਅਈਅਰ (ਕਪਤਾਨ), ਸੁਨੀਲ ਨਰਾਇਣ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਆਂਦਰੇ ਰਸੇਲ, ਰਿੰਕੂ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵੈਭਵ ਅਰੋੜਾ ਤੇ ਵਰੁਣ ਚੱਕਰਵਤੀ। (KKR vs SRH)

ਪ੍ਰਭਾਵੀ ਖਿਡਾਰੀ : ਰਮਨਦੀਪ ਸਿੰਘ। (KKR vs SRH)

ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਕੁਮਾਰ ਰੈੱਡੀ, ਹੈਨਰਿਕ ਕਲਾਸਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਯੰਗ ਮਾਰਕੰਡੇ/ਵਿਜੇਕਾਂਤ ਵਿਸ਼ਾਕਾਂਤ, ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ।

ਪ੍ਰਭਾਵੀ ਖਿਡਾਰੀ : ਜੈਦੇਵ ਉਨਾਦਕਟ। (KKR vs SRH)