ਯਸ਼ਸਵੀ ਜਾਇਸਵਾਲ 76 ਦੌੜਾਂ ਬਣਾ ਕੇ ਨਾਬਾਦ ਵਾਪਸ ਪਵੇਲੀਅਨ ਪਰਤੇ | IND vs ENG
- ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਹੈਦਰਾਬਾਦ ’ਚ ਸ਼ੁਰੂ ਹੋਇਆ ਹੈ। ਪਹਿਲੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਨਾਂਅ ਰਿਹਾ ਹੈ। ਇੰਗਲੈਂਡ ਪਹਿਲੀ ਪਾਰੀ ’ਚ 246 ਦੌੜਾਂ ਬਣਾ ਕੇ ਆਲਆਊਟ ਹੋ ਗਿਆ ਹੈ। ਜਦਕਿ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ ਮਜ਼ਬੂਤ ਸ਼ੁਰੂਆਤ ਕੀਤੀ ਹੈ। ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 119 ਦੌੜਾਂ ਬਣਾ ਲਈਆਂ ਹਨ। ਜਦਕਿ ਭਾਰਤ ਦੀ ਇੱਕ ਵਿਕਟ ਡਿੱਗੀ ਹੈ। ਕਪਤਾਨ ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਜੈਕ ਲੀਚ ਦਾ ਸ਼ਿਕਾਰ ਬਣੇ ਹਨ। (IND vs ENG)
Women’s World Cup: ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਮੈਚ ‘ਚ ਕਰ ਦਿੱਤਾ ਕਮਾਲ
ਇਸ ਸਮੇਂ ਸ਼ੁਭਮਨ ਗਿੱਲ (ਨਾਬਾਦ 14) ਜਦਕਿ ਓਪਨਰ ਯਸ਼ਸਵੀ ਜਾਇਸਵਾਲ (ਨਾਬਾਦ 76) ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਪੂਰੀ ਟੀਮ 63.4 ਓਵਰ ਖੇਡ ਕੇ 246 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ ਨੇ 70 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਜੌਨੀ ਬੈਯਰਸਟੋ ਨੇ 37 ਅਤੇ ਬੇਨ ਡਕੇਟ ਨੇ 35 ਦੌੜਾਂ ਬਣਾਇਆਂ। ਭਾਰਤ ਵੱਲੋਂ ਰਵਿੰਦਰ ਜਡੇਜ਼ਾ ਅਤੇ ਰਵਿਚੰਦਰਨ ਅਸ਼ਵਿਨ ਨੇ 3-3 ਵਿਕਟਾਂ ਲਈਆਂ, ਜਦਕਿ ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲਿਆਂ। (IND vs ENG)