ਅੱਜ ਦੁਪਹਿਰ 1 ਤੋਂ ਸ਼ਾਮ 7 ਵਜੇ ਤੱਕ ਹੋਣਗੇ ਕੁਸ਼ਤੀ ਮੁਕਾਬਲੇ
ਜਕਾਰਤਾ (ਏਜੰਸੀ)। ਏਸ਼ੀਆਈ ਖੇਡਾਂ ‘ਚ ਅੱਜ ਤੋਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਪਹਿਲੇ ਹੀ ਦਿਨ ਕੁਸ਼ਤੀ ‘ਚ ਫ੍ਰੀ ਸਟਾਈਲ ਦੇ ਪੰਜ ਵਜ਼ਨ ਵਰਗਾਂ 57, 65, 74, 86 ਅਤੇ 97 ਕਿੱਲੋਗ੍ਰਾਮ ਦਾ ਫੈਸਲਾ ਹੋਵੇਗਾ ਇਹਨਾਂ ਪੰਜ ਵਰਗਾਂ ‘ਚ ਭਾਰਤ ਦੀ ਸਭ ਤੋਂ ਵੱਡੀ ਆਸ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਬਜ਼ਰੰਗ ਪੂਨੀਆਂ ਹਨ ਦੋਵੇਂ ਹੀ ਸ਼ਾਨਦਾਰ ਲੈਅ ‘ਚ ਹਨ ਅਤੇ ਭਾਰਤ ਦੀਆਂ ਸੁਨਹਿਰੀ ਆਸਾਂ ਨੂੰ ਪਹਿਲੇ ਹੀ ਦਿਨ ਪਰਵਾਨ ਚੜ੍ਹਾ ਸਕਦੇ ਹਨ 74 ਕਿੱਲੋ ਵਰਗ ਦੇ ਪਹਿਲਵਾਨ ਸੁਸ਼ੀਲ ਨੇ ਮੁਕਾਬਲੇ ਤੋਂ ਪਹਿਲਾਂ ਖ਼ੁਦ ਨੂੰ ਪੂਰੀ ਤਰ੍ਹਾਂ ਫਿੱਟ ਦੱਸਿਆ ਉਹਨਾਂ ਕਿਹਾ ਕਿ ਮੈਂ ਇਸ ਸਮੇਂ ਪੂਰੀ ਲੈਅ ‘ਚ ਹਾਂ ਮੇਰਾ ਹਮੇਸ਼ਾ ਮੰਨਣਾ ਹੈ ਕਿ ਸਾਹਮਣੇ ਵਾਲੇ ਵਿਰੋਧੀ ਨੂੰ ਚਾਹੇ ਉਹ ਕਮਜ਼ੋਰ ਹੈ ਜਾਂ ਮਜ਼ਬੂਤ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੁਰਿੰਦਰ ਛਿੰਦੇ ਦੇ ਤੁਰ ਜਾਣ ਨਾਲ ਲੋਕ ਗਾਇਕੀ ਦੇ ਇਕ ਯੁੱਗ ਦਾ ਅੰਤ : ਮੀਤ ਹੇਅਰ
ਭਾਰਤ ਨੇ ਪਿਛਲੀਆਂ ਖੇਡਾਂ ‘ਚ ਕੁਸ਼ਤੀ ‘ਚ ਇੱਕ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਤਗਮਿਆਂ ਸਮੇਤ ਪੰਜ ਤਗਮੇ ਜਿੱਤੇ ਸਨ ਯੋਗੇਸ਼ਵਰ ਦੱਤ ਨੇ 28 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਭਾਰਤ ਨੂੰ ਕੁਸ਼ਤੀ ‘ਚ ਸੋਨ ਤਗਮਾ ਦਿਵਾਇਆ ਸੀ ਯੋਗੇਸ਼ਵਰ ਤੋਂ ਪਹਿਲਾਂ ਕਰਤਾਰ ਸਿੰਘ ਨੇ 1986 ਦੀਆਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ ਸੁਸ਼ੀਲ ਦੇ ਗੁਰੂ ਮਹਾਬਲੀ ਸਤਪਾਲ ਨੇ 1982 ਦੀਆਂ ਦਿੱਲੀ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ ਸੁਸ਼ੀਲ ਅਤੇ ਬਜ਼ਰੰਗ ਤੋਂ ਇਲਾਵਾ ਸੰਦੀਪ ਕੁਮਾਰ 57, ਪਵਨ ਕੁਮਾਰ 86 ਅਤੇ ਮੌਸਮ ਖੱਤਰੀ 97 ਕਿਗ੍ਰਾ ਵਰਗ ‘ਚ ਆਪਣੀ ਦਾਅ ਅਜ਼ਮਾਉਣਗੇ ਮਹਿਲਾ ਪਹਿਲਵਾਨਾਂ ਲਈ ਖ਼ੁਦ ਨੂੰ ਸਾਬਤ ਕਰਨ ਦਾ ਇਹ ਇੱਕ ਚੰਗਾ ਮੌਕਾ ਹੈ ਮਹਿਲਾ ਪਹਿਲਵਾਨਾਂ ‘ਚ ਓਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ 50 ਕਿਗ੍ਰਾ ਵਰਗ ‘ਚ ਸੋਨ ਤਗਮਾ ਜਿੱਤਣ ਵਾਲੀ ਵਿਨੇਸ਼ ਵੀ ਤਗਮੇ ਦੀ ਦਾਅਵੇਦਾਰ ਹੈ ਵਿਨੇਸ਼ ਨੇ ਪਿਛਲੀਆਂ ਖੇਡਾਂ ‘ਚ ਕਾਂਸੀ ਤਗਮਾ ਜਿੱਤਿਆ ਸੀ।
ਸੁਸ਼ੀਲ ਨੂੰ ਏਸ਼ੀਆਡ ਸੋਨ ਦੀ ਕਮੀ
ਸੁਸ਼ੀਲ ਨ ਇਸ ਸਾਲ ਕਾਮਨਵੈਲਥ ਖੇਡਾਂ ‘ਚ ਸੋਨ ਤਗਮਾ ਜਿੱਤ ਕੇ ਰਾਸ਼ਟਮੰਡਲ ਦੀ ਹੈਟ੍ਰਿਕ ਪੂਰੀ ਕੀਤੀ ਸੀ ਸੁਸ਼ੀਲ ਵਿਸ਼ਵ ਚੈਂਪੀਅਨਿਸ਼ਪ ‘ਚ ਸੋਨ ਤਗਮਾ, ਏਸ਼ੀਆਈ ਚੈਂਪੀਅਨਸ਼ਿਪ ‘ਚ ਸੋਨ ਅਤੇ ਲਗਾਤਾਰ ਦੋ ਓਲੰਪਿਕ ‘ਚ ਕਾਂਸੀ ਅਤੇ ਚਾਂਦੀ ਤਗਮੇ ਜਿੱਤ ਚੁੱਕਾ ਹੈ ਪਰ ਉਸ ਕੋਲ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਨਹੀਂ ਹੈ ਸੁਸ਼ੀਲ ਨੇ ਏਸ਼ੀਆਈ ਖੇਡਾਂ ਲਈ ਦੋ ਵਾਰ ਜਾਰਜੀਆ ਜਾ ਕੇ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕੀਤਾ ਹੈ। (Asian Games)
ਸੁਸ਼ੀਲ ਨੇ 2006 ਦੀਆਂ ਏਸ਼ੀਆਈ ਖੇਡਾਂ ‘ਚ ਕਾਂਸੀ ਤਗਮਾ ਜਿੱਤਿਆ ਸੀ ਪਰ ਉਸ ਤੋਂ ਬਾਅਦ ਦੋ ਏਸ਼ੀਆਈ ਖੇਡਾਂ ‘ਚ ਹਿੱਸਾ ਨਹੀਂ ਲਿਆ ਸੁਸ਼ੀਲ ਨੇ ਕਿਹਾ ਕਿ ਮੈਂ ਕਾਮਨਵੈਲਥ ਦੇ ਪ੍ਰਦਰਸ਼ਨ ਨੂੰ ਜਕਾਰਤਾ ‘ਚ ਦੁਹਰਾ ਸਕਦਾ ਹਾਂ ਸੁਸ਼ੀਲ ਨੇ ਕਿਹਾ ਕਿ ਮੇਰੇ ਆਲੋਚਕ ਮੈਨੂੰ ਖ਼ਾਰਜ ਕਰ ਚੁੱਕੇ ਹਨ ਪਰ ਮੈਂ ਅਜੇ ਵੀ ਮੌਜ਼ੂਦਾ ਹਾਂ ਮੈਂ ਆਲੋਚਕਾਂ ਨੂੰ ਹਮੇਸ਼ਾ ਮੈਟ ‘ਤੇ ਹੀ ਜਵਾਬ ਦਿੰਦਾ ਹਾਂ ਅਤੇ ਪ੍ਰਸ਼ੰਸਕਾਂ ਨੇ ਮੇਰੇ ‘ਤੇ ਹਮੇਸ਼ਾ ਭਰੋਸਾ ਦਿਖਾਇਆ ਹੈ ਨਾਕਾਰਾਤਮਕ ਸੋਚ ਦੀ ਮੇਰੇ ਕੋਲ ਜਗ੍ਹਾ ਨਹੀਂ ਹੈ ਅਤੇ ਮੈਂ ਹਮੇਸ਼ਾ ਸਕਾਰਾਤਮਕਤਾ ਨਾਲ ਮੈਦਾਨ ‘ਤੇ ਨਿੱਤਰਦਾ ਹਾਂ।
ਉਸਤਾਦ ਦਾ ਕਾਰਨਾਮਾ ਦੁਹਰਾਉਣ ਦੀ ਕੋਸਿ਼ਸ਼ ਕਰੇਗਾ ਬਜ਼ਰੰਗ
2014 ਏਸ਼ੀਆਡ ‘ਚ ਯੋਗੇਸ਼ਵਰ ਦੇ 65 ਕਿਗ੍ਰਾ ਦੇ ਸੋਨ ਤੋਂ ਇਲਾਵਾ ਬਜ਼ਰੰਗ ਪੁਨੀਆ ਨੇ 61 ਕਿਗ੍ਰਾ ‘ਚ ਚਾਂਦੀ ਅਤੇ ਨਰਸਿੰਘ ਯਾਦਵ ਨੇ 74 ਕਿਗ੍ਰਾ ‘ਚ ਕਾਂਸੀ, ਵਿਨੇਸ਼ ਫੋਗਾਟ ਨੇ 48 ਕ੍ਰਿਗਾ ‘ਚ ਅਤੇ ਗੀਤਿਕਾ ਨੇ 63 ਕਿੱਲੋ ‘ਚ ਕਾਂਸੀ ਤਗਮਾ ਜਿੱਤਿਆ ਸੀ ਸੋਨ ਦੇ ਇੱਕ ਹੋਰ ਦਾਅਵੇਦਾਰ ਅਤੇ ਯੋਗੇਸ਼ਵਰ ਦੱਤ ਦੇ ਚੇਲੇ ਬਜ਼ਰੰਗ ਦਾ ਕਹਿਣਾ ਹੈ ਕਿ ਉਸਦੇ ਗੁਰੂ ਯੋਗੇਸ਼ਵਰ ਨੇ ਦੇਸ਼ ਨੂੰ 28 ਸਾਲ ਬਾਅਦ ਕੁਸ਼ਤੀ ਦਾ ਸੋਨ ਤਗਮਾ ਦਿਵਾਇਆ ਪਰ ਉਹ ਦੇਸ਼ ਨੂੰ ਦੁਬਾਰਾ ਲੰਮਾ ਇੰਤਜ਼ਾਰ ਨਹੀਂ ਕਰਾਵਾਂਗਾ ਬਜਰੰਗ ਨੇ ਕਿਹਾ ਕਿ ਮੈਂ ਇਸ ਵਾਰ ਆਪਣੇ ਤਗਮੇ ਦਾ ਰੰਗ ਬਦਲਣ ਲਈ ਪੂਰਾ ਤਿਆਰ ਹਾਂ ਮੈਂ ਉਸ ਭਾਰ ਵਰਗ ‘ਚ ਨਿੱਤਰ ਰਿਹਾ ਹਾਂ ਜਿਸ ਵਿੱਚ ਯੋਗੀ ਨੇ ਪਿਛਲੀ ਵਾਰ ਸੋਨ ਤਗਮਾ ਜਿੱਤਿਆ ਸੀ। (Asian Games)
ਇਹ ਵੀ ਪੜ੍ਹੋ : ਸੁਰਿੰਦਰ ਛਿੰਦੇ ਦੇ ਤੁਰ ਜਾਣ ਨਾਲ ਲੋਕ ਗਾਇਕੀ ਦੇ ਇਕ ਯੁੱਗ ਦਾ ਅੰਤ : ਮੀਤ ਹੇਅਰ
16 ਸਾਲ ਦੀ ਮਨੁ ‘ਤੇ ਸੁਨਹਿਰੀ ਸ਼ੁਰੂਆਤ ਦਾ ਦਾਰੋਮਦਾਰ
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ 16 ਸਾਲ ਦੀ ਮਨੁ ਭਾਕਰ ‘ਤੇ 18ਵੀਆਂ ਏਸ਼ੀਆਈ ਖੇਡਾਂ ‘ਚ ਅੱਜ ਤੋਂ ਸ਼ੁਰੂ ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਸੋਨ ਤਗਮੇ ਨਾਲ ਸ਼ੁਰੂਆਤ ਕਰਾਉਣ ਦਾ ਦਾਰੋਮਦਾਰ ਹੋਵੇਗਾ ਨਿਸ਼ਾਨੇਬਾਜ਼ੀ ਮੁਕਾਬਲੇ ਦੇ ਪਹਿਲੇ ਦਿਨ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਸੋਨ ਤਗਮਿਆਂ ਦਾ ਫ਼ੈਸਲਾ ਹੋਣਾ ਹੈ 16 ਸਾਲ ਦੀ ਮਨੁ ਭਾਕਰ 29 ਸਾਲ ਦੇ ਅਭਿਸ਼ੇਕ ਵਰਮਾ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ‘ਚ ਨਿੱਤਰੇਗੀ ਜਦੋਂਕਿ ਅਪੂਰਵੀ ਚੰਦੇਲਾ ਅਤੇ ਰਵਿ ਕੁਮਾਰ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਸੋਨਾ ਫੁੰਡਣ ਲਈ ਚੁਣੌਤੀ ਪੇਸ਼ ਕਰਣਗੇ ਪੁਰਸ਼ ਟਰੈਪ ‘ਚ ਮਾਨਵਜੀਤ ਸਿੰਘ ਸੰਧੂ ਅਤੇ ਲਕਸ਼ੇ ਅਤੇ ਮਹਿਲਾ ਟਰੈਪ ‘ਚ ਸ਼੍ਰੇਅਸੀ ਸਿੰਘ ਅਤੇ ਸੀਮਾ ਤੋਮਰ ਹੋਣਗੇ।
ਜੀਤੂ ਰਾਏ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਪਹਿਲੇ ਦਿਨ ਸੋਨ ਤਗਮਾ ਦਿਵਾਇਆ ਸੀ ਪਰ ਇਸ ਵਾਰ ਉਹ ਭਾਰਤੀ ਟੀਮ ‘ਚ ਸ਼ਾਮਲ ਨਹੀਂ ਹਨ ਇਸ ਲਈ ਖੇਡਾਂ ‘ਚ ਨਿਸ਼ਾਨੇਬਾਜ਼ੀ ‘ਚ ਸੋਨ ਤਗਮੇ ਦਾ ਦਾਰੋਮਦਾਰ 16 ਸਾਲ ਦੀ ਮਨੁ ‘ਤੇ ਰਹੇਗਾ ਮਨੁ ਤੋਂ ਇਲਾਵਾ 15 ਸਾਲ ਦੇ ਅਨੀਸ਼ ਭਨਵਾਲਾ ਤੋਂ ਵੀ ਕਾਫ਼ੀ ਆਸਾਂ ਹਨ ਜਿਸਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮੇ ‘ਤੇ ਨਿਸ਼ਾਨਾ ਲਾਇਆ ਸੀ ਜੂਨੀਅਰ ਵਿਸ਼ਵ ਕੱਪ ਜੇਤੂ ਅਲਾਵੇਨਿਲ ਵਾਲਾਰਿਵਾਨ ਵੀ ਤਗਮਾ ਦਾਅਵੇਦਾਰਾਂ ‘ਚ ਹਨ।
ਮਹਿਲਾ ਬੈਡਮਿੰਟਨ ਅੱਗੇ ਜਾਪਾਨ ਦੀ ਚੁਣੌਤੀ | Asian Games
ਇੰਚਿਓਨ ‘ਚ ਪਿਛਲੀਆਂ ਏਸ਼ੀਆਈ ਖੇਡਾਂ ‘ਚ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ 18ਵੀਂਆਂ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਟੂਰਨਾਮੈਂਟ ‘ਚ ਮੁਸ਼ਕਲ ਡਰਾਅ ਮਿਲਿਆ ਹੈ ਮਹਿਲਾ ਟੀਮ ਦੇ ਮੁਕਾਬਲੇ ਪੁਰਸ਼ ਟੀਮ ਨੂੰ ਸ਼ੁਰੂਆਤੀ ਗੇੜ ਸੌਖਾ ਮਿਲਿਆ ਹੈ ਪਿਛਲੀਆਂ ਏਸ਼ੀਆਈ ਖੇਡਾਂ ਦੀ ਮਹਿਲਾ ਟੀਮ ਟੂਰਨਾਮੈਂਟ ‘ਚ ਭਾਰਤ ਅਤੇ ਜਾਪਾਨ ਦੋਵਾਂ ਨੇ ਕਾਂਸੀ ਤਗਮਾ ਜਿੱਤਿਆ ਸੀ ਜਦੋਂਕਿ ਚੀਨ ਨੇ ਸੋਨ ਅਤੇ ਕੋਰੀਆ ਨੇ ਚਾਂਦੀ ਤਗਮਾ ਜਿੱਤਿਆ ਸੀ ਟੀਮ ਪ੍ਰਤੀਯੋਗਤਾ ‘ਚ ਬੈਸਟ ਆਫ਼ ਫਾਈਵ ਦੇ ਮੁਕਾਬਲੇ ਹੁੰਦੇ ਹਨ ਭਾਰਤੀ ਮਹਿਲਾ ਟੀਮ ਨੇ ਕੁਆਰਟਰ ਫਾਈਨਲ ‘ਚ ਜਾਪਾਨ ਨਾਲ 20 ਅਗਸਤ ਨੂੰ ਭਿੜੇਗੀ। (Asian Games)
ਜਾਪਾਨੀ ਟੀਮ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਅਕਾਨੇ ਯਾਮਾਗੂਚੀ ਅਤੇ ਅੱਠਵੇਂ ਨੰਬਰ ਦੀ ਨੋਜੋਮੀ ਓਕੁਹਾਰਾ ਜਿਹੀਆਂ ਧੁਰੰਦਰ ਖਿਡਾਰੀ ਹਨ ਜਿੰਨ੍ਹਾਂ ਤੀਸਰੇ ਨੰਬਰ ਦੀ ਭਾਰਤੀ ਧੁਰੰਦਰ ਪੀਵੀ ਸਿੰਧੂ ਅਤੇ 10ਵੇਂ ਨੰਬਰ ਦੀ ਸਾਇਨਾ ਨੇਹਵਾਲ ਨੂੰ ਪਿਛਲੇ ਦੋ ਸਾਲਾਂ ਚ ਕਾਫ਼ੀ ਪਰੇਸ਼ਾਨ ਕੀਤਾ ਹੈ ਮਹਿਲਾ ਟੀਮ ਦੇ ਮੁਕਾਬਲੇ ਪੁਰਸ਼ ਟੀਮ ਦੀ ਸ਼ੁਰੂਆਤੀ ਰਾਹ ਸੌਖੀ ਹੈ ਅਤੇ ਉਸਨੇ 19 ਅਗਸਤ ਨੂੰ ਗੇੜ 16 ‘ਚ ਮਾਲਦੀਵ ਨਾਲ ਭਿੜਨਾ ਹੈ ਭਾਰਤੀ ਪੁਰਸ਼ ਟੀਮ ਪਿਛਲੀਆਂ ਏਸ਼ੀਆਈ ਖੇਡਾਂ ‘ਚ ਦੱਖਣੀ ਕੋਰੀਆ ਤੋਂ 0-3 ਨਾਲ ਹਾਰ ਕੇ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕੀ ਸੀ। (Asian Games)