ਹਮਲਾਵਰ ਨੇ ਕੀਤਾ ਆਤਮਸਮਰਪਣ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਫਲੋਰੀਡਾ ਰਾਜ ‘ਚ ਸੇਬਰਿੰਗ ‘ਚ ਬੁੱਧਵਾਰ ਨੂੰ ਇੱਕ ਬੰਦੂਕਧਾਰੀ ਨੇ ਬੈਂਕ ‘ਚ ਅੰਨ੍ਹੇਵਾਹ ਗੋਲੀਬਾਰੀ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੇਬਰਿੰਗ ਪੁਲਿਸ ਦੇ ਮੁਖੀ ਕਾਰਲ ਹੋਗਲੁੰਡ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਂਕਲਣ ਤੋਂ ਬਾਅਦ ਸਾਨੂੰ ਇਹ ਜਾਣ ਕੇ ਖੇਦ ਹੋਇਆ ਕਿ ਇਸ ਗੋਲੀਬਾਰੀ ‘ਚ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਬੈਂਕ ‘ਚ ਲੋਕਾਂ ਦੀ ਬੇਰਹਿਮੀ ਨਲ ਹੱਤਿਆ ਕਰ ਦਿੱਤੀ ਗਈ।
ਗੋਲੀਬਾਰੀ ਦੀ ਇਸ ਘਟਨਾ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਪੁਲਿਸ ਦੁਆਰਾ ਬੈਂਕ ਦੀ ਘੇਰਾਬੰਦੀ ਕਰਨ ਤੋਂ ਬਾਅਦ ਸ਼ੱਕੀ ਹਮਲਾਵਰ ਨੇ ਆਤਮਸਮਰਪਣ ਕਰ ਦਿੱਤਾ। ਸਥਾਨਕ ਮੀਡੀਆ ਅਨੁਸਾਰ ਸ਼ੱਕੀ ਹਮਲਾਵਰ ਦੀ ਪਹਿਚਾਣ 21 ਸਾਲਾ ਜੇਫੇਨ ਜੇਵਰ ਵਜੋਂ ਕੀਤੀ ਗਈ ਹੈ। ਫਲੋਰੀਡਾ ਦੇ ਗਵਰਨਰ ਰੋਨ ਡੀ ਸੇਂਟੀਸ ਨੇ ਸ਼ੱਕੀ ਹਮਲਾਵਰ ਖਿਲਾਫ਼ ਸਖਤ ਕਾਰਵਾਈ ਦੀ ਗੱਲ ਕਹੀ ਹੈ। ਸੈਂਟਰਲ ਫਲੋਰੀਡਾ ਦਾ ਸੇਬਰਿੰਗ ਇਲਾਕਾ ਆਲਰੇਡੋ ਤੋਂ 140 ਕਿਲੋਮੀਟਰ ਦੱਖਣ ‘ਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।