ਮੈਕਲੋਡਗੰਜ ਸਿੱਖ ਰੈਜੀਮੈਂਟ ਵਿੱਚ ਚੱਲੀਆਂ ਗੋਲੀਆਂ, ਤਿੰਨ ਮੌਤਾਂ

Pakistan

ਧਰਮਸ਼ਾਲਾ: ਮੈਕਲੋਡਗੰਜ ਵਿੱਚ ਤਾਇਨਾਤ ਸਿੱਖ ਰੈਜੀਮੈਂਟ ਦੇ ਜਵਾਨਾਂ ਦੇ ਆਪਸ ਵਿੱਚ ਖਹਿਬੜਨ ਕਾਰਨ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਨ ਨੇ ਪਹਿਲਾਂ ਆਪਣੇ ਦੋ ਸਾਥੀਆਂ ਨੂੰ ਗੋਲ਼ੀ ਮਾਰੀ ਫਿਰ ਖ਼ੁਦਕੁਸ਼ੀ ਕਰ ਲਈ। ਤਿੰਨੇ ਜਵਾਨ ਪੰਜਾਬ ਦੇ ਹੀ ਸਨ, ਪਰ ਹਾਲੇ ਤਕ ਨਾਂਅ ਸਾਹਮਣੇ ਨਹੀਂ ਆਏ। ਸੂਤਰਾਂ ਮੁਤਾਬਕ ਤਿੰਨਾਂ ਦਰਮਿਆਨ ਬੀਤੀ ਦੇਰ ਰਾਤ ਝਗੜਾ ਹੋਇਆ। ਰਾਤ ਦੋ ਵਜੇ ਬਰਨਾਲਾ ਦੇ ਰਹਿਣ ਵਾਲੇ ਸਿਪਾਰੀ ਨੇ ਗੁਰਦਾਸਪੁਰ ਦੇ ਲਾਇਕ ਅਤੇ ਤਰਤਨਤਾਰਨ ਦੇ ਹੌਲਦਾਰ ਨੂੰ ਗੋਲ਼ੀ ਮਾਰ ਦਿੱਤੀ। ਇਸ ਤੋਂ ਬਾਅਦ ਸਿਪਾਹੀ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਮੈਕਲੋਡਗੰਜ ਫ਼ੌਜੀ ਖੇਤਰ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਹਾਲਾਂਕਿ, ਗੋਲ਼ੀ ਝਗੜੇ ਪਿੱਛੇ ਕਾਰਨ ਦਾ ਪਤਾ ਨਹੀਂ ਲੱਗਾ। ਸੇਨਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (Firing)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here