ਇੱਕ ਨੌਜਵਾਨ ਨੂੰ ਲੱਗੀ ਗੋਲੀ, ਦੂਜੇ ਦੇ ਮਾਰੀਆਂ ਸੱਟਾਂ
ਫਰੀਦਕੋਟ। ਪੰਜਾਬ ਦੇ ਹਾਲਾਤ ਹੁਣ ਹਰ ਰੋਜ਼ ਲਗਾਤਾਰ ਵਿਗੜਦੇ ਜਾ ਰਹੇ ਹਨ। ਆਏ ਦਿਨ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਸੂਚਨਾ ਮਿਲਦੀ ਰਹਿੰਦੀ ਹੈ। ਅੱਜ ਇੱਕ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਧੂੜਕੋਟ ਤੋਂ ਸਾਹਮਣੇ । ਇੱਥੇ ਸ਼ਰੀਕੇ ਵਿੱਚ ਹੀ ਮਾਮੂਲੀ ਰੰਜਸ਼ ਦੇ ਚੱਲਦਿਆਂ ਦਿਨ ਚੜ੍ਹਦੇ ਇੱਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦੀ ਮੱਦਦ ਲਈ ਆਏ ਉਸ ਦੇ ਭਰਾ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਜ਼ਖ਼ਮੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਜ਼ਖਮੀ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਸਵੇਰੇ ਹੀ ਸ਼ਰੀਕੇ ਵਿੱਚੋਂ ਇੱਕ ਨੌਜਵਾਨ ਸਮੇਤ 6-7 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਵੱਡੇ ਭਰਾ ‘ਤੇ ਗੋਲੀਆਂ ਚਲਾ ਕੇ ਜਖਮੀ ਕਰ ਦਿੱਤਾ। ਜਦੋਂ ਉਸ ਨੇ ਰੌਲਾ ਸੁਣ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਵੀ ਗੋਲੀ ਚਲਾ ਦਿੱਤੀ ਗਈ। Firing
ਉਹ ਬੈਠਨ ਕਾਰਨ ਵਾਲ-ਵਾਲ ਬਚ ਗਿਆ ਪਰ ਫਿਰ ਉਨ੍ਹਾਂ ਨੇ ਉਸ ਦੇ ਕੁਝ ਸੱਟਾਂ ਮਾਰੀਆਂ। ਉਸਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਘਰ ਖੜ੍ਹੀ ਟਰਾਲੀ ਨੂੰ ਲੈ ਕੇ ਹੋਇਆ ਸੀ ਜੋ ਪਿੰਡ ਦੇ ਮੋਹਤਬਰ ਲੋਕਾਂ ਨੇ ਨਬੇੜ ਦਿੱਤਾ ਸੀ। ਅੱਜ ਉਹ ਉਨ੍ਹਾਂ ਦੇ ਭਤੀਜੇ ਨੂੰ ਮਾਰਨ ਦੀ ਨੀਅਤ ਨਾਲ ਆਏ ਸੀ। ਉਸ ਦੇ ਸੁੱਤੇ ਹੋਣ ਕਾਰਨ ਉਨ੍ਹਾਂ ਨੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ।
ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਧੂੜਕੋਟ ਵਿੱਚ ਗੋਲੀ ਚੱਲੀ ਹੈ। ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਜੋ ਹਸਪਤਾਲ ਜੇਰੇ ਇਲਾਜ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।