ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਲਿਆਂਦਾ ਜਾਵੇਗਾ ਪੰਜਾਬ

Punjab, Gangster, Sukhpreet Budha, Punjab

ਪਹਿਲਾਂ ਦੁਬਈ ਫਿਰ ਅਰਮੀਨੀਆ ਗਿਆ ਸੀ ਗੈਂਗਸਟਰ ਬੁੱਢਾ

ਚੰਡੀਗੜ੍ਹ। ਕਈ ਅਪਰਾਧਕ ਮਾਮਲਿਆਂ ‘ਚ ਅਤਿ ਲੋੜੀਂਦੇ ਦੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਨੇ ਅਰਮੀਨੀਆ ਚਾਲੇ ਪਾ ਲਏ ਹਨ। ਪੰਜਾਬ ਪੁਲਿਸ ਦੇ ਐੱਸ. ਪੀ ਐੱਸ.ਪੀ.ਐੱਸ. ਖੱਖ ਅਤੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ‘ਤੇ ਅਧਾਰਿਤ ਟੀਮ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਭਾਰਤ ਲਿਆਉਣ ਲਈ ਅਰਮੀਨੀਆ ਰਵਾਨਾ ਹੋ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਸਿਫਾਰਿਸ਼ ‘ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਪੁਲਿਸ ਟੀਮ ਨੂੰ ਅਰਮੀਨੀਆ ਜਾ ਕੇ ਬੁੱਢਾ ਨੂੰ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਐੱਸ.ਪੀ.ਐੱਸ. ਖੱਖ ਨੇ ਇਸ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਜੀ.ਪੀ. ਨਾਲ ਹੀ ਗੱਲਬਾਤ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਮਦਦ ਨਾਲ ਸੁਖਪ੍ਰੀਤ ਬੁੱਢਾ ਅਤੇ ਗੌਰਵ ਪਟਿਆਲ ਨੂੰ ਅਰਮੀਨੀਆ ਵਿਚ ਗ੍ਰਿਫ਼ਤਾਰ ਕਰਵਾ ਦਿੱਤਾ ਸੀ।

ਪੰਜਾਬ ਪੁਲਿਸ ਦੀ ਗੁਪਤ ਸੂਚਨਾ ਮੁਤਾਬਕ ਸੁਖਪ੍ਰੀਤ ਸਿੰਘ ਬੁੱਢਾ ਨੇ ਦੁਬਈ ਵਿਚਲੇ ਸਫ਼ਾਰਤਖਾਨੇ ਤੋਂ ਆਪਣਾ ਪਾਸਪੋਰਟ ਨਵਿਆ ਲਿਆ ਸੀ ਤੇ ਉਸ ਤੋਂ ਬਾਅਦ ਵਿਦੇਸ਼ ਉਡਾਰੀ ਮਾਰ ਗਿਆ ਸੀ। ਇਸੇ ਤਰ੍ਹਾਂ ਗੌਰਵ ਪਟਿਆਲ ਆਪਣੇ ਭਰਾ ਦੇ ਪਾਸਪੋਰਟ ‘ਤੇ ਵਿਦੇਸ਼ ਚਲੇ ਗਿਆ ਸੀ। ਡੀ.ਜੀ.ਪੀ. ਦਫ਼ਤਰ ਦੇ ਸੂਤਰਾਂ ਦਾ ਦੱਸਣਾ ਹੈ ਕਿ ਗੌਰਵ ਪਟਿਆਲ ਦੀ ਹਵਾਲਗੀ ਹਾਲ ਦੀ ਘੜੀ ਅਟਕੀ ਹੋਈ ਹੈ ਤੇ ਟੀਮ ਵੱਲੋਂ ਸਿਰਫ਼ ਸੁਖਪ੍ਰੀਤ ਸਿੰਘ ਬੁੱਢਾ ਨੂੰ ਹੀ ਪੰਜਾਬ ਲਿਆਂਦੇ ਜਾਣ ਦੀ ਉਮੀਦ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਂਗਸਟਰ ਪੰਜਾਬ ਪੁਲਸ ਨੂੰ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਜਾਣਕਾਰੀ ਮੁਤਾਬਕ ਸੁਖਪ੍ਰੀਤ ਬੁੱਢਾ ਇੱਕ ਤੋਂ ਵੱਧ ਵਾਰੀ ਦੁਬਈ ਗਿਆ। ਉਥੋਂ ਪਾਸਪੋਰਟ ਨਵਿਆ ਕਿ ਅਰਮੀਨੀਆ ਗਿਆ। ਇਹ ਗੈਂਗਸਟਰ ਦੁਬਈ ਤੋਂ ਵਾਪਸ ਇਕ ਵਾਰ ਭਾਰਤ ਵੀ ਆਇਆ ਪਰ ਸੂਬਾਈ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗ ਸਕੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।