ਮੋਬਾਇਲਾਂ ਦੀ ਦੁਕਾਨ ’ਤੇ ਲੁਟੇਰਿਆਂ ਵੱਲੋਂ ਫਾਇਰਿੰਗ, ਦੁਕਾਨਦਾਰ ਗੰਭੀਰ ਜਖ਼ਮੀ

Crime

ਘਟਨਾ ਤੋਂ ਬਾਅਦ ਲੁਟੇਰੇ ਫਰਾਰ, ਘਟਨਾ ਸੀਸੀਟੀਵੀ ’ਚ ਕੈਦ

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਸ਼ਹਿਰ ’ਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ। (Crime) ਅੱਜ ਸ਼ਾਮ ਸਲੇਮ ਟਾਬਰੀ ਥਾਣੇ ਦੇ ਪਿੰਡ ਹੁਸੈਨਪੁਰ ਵਿੱਚ ਲੁਟੇਰਿਆਂ ਨੇ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੂਸਾਰ 3 ਵਿਅਕਤੀ ਇੱਕ ਮੋਬਾਇਲ ਦੀ ਦੁਕਾਨ ’ਤੇ ਆਏ, ਇਹਨਾਂ ਵਿੱਚੋਂ ਇੱਕ ਬਾਈਕ ਸਟਾਰਟ ਕਰਕੇ ਬਾਹਰ ਖੜਾ ਹੋ ਗਿਆ। ਦੋ ਬਦਮਾਸ਼ਾਂ ਨੇ ਦੁਕਾਨ ’ਚ ਦਾਖਲ ਹੋਏ ਤੇ ਦੁਕਾਨਦਾਰ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਦੁਕਾਨ ਮਾਲਕ ਦੀਪਕ ਗੰਭੀਰ ਜ਼ਖ਼ਮੀ ਹੋ ਗਿਆ।

ਜ਼ਖਮੀ ਦੁਕਾਨਦਾਰ ਦੇ ਰੌਲਾ ਪਾ ਦਿੱਤਾ ਤਾਂ ਤੁਰੰਤ ਇਲਾਕਾ ਵਾਸੀ ਇਕੱਠੇ ਹੋ ਗਏ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਬਦਮਾਸ਼ ਤੁਰੰਤ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੁਕਾਨਦਾਰ ਦਾ ਬੈਗ ਲੇ ਕੇ ਫਰਾਰ ਹੋਏ ਹਨ ਜਿਸ ਵਿੱਚ ਕੈਸ਼ ਦੱਸਿਆ ਜਾ ਰਿਹਾ ਹੈ, ਬਾਕੀ ਦੁਕਾਨਦਾਰ ਜੋ ਹਸਪਤਾਲ ਵਿੱਚ ਹੈ ਦੇ ਬਿਆਨ ਤੋਂ ਬਾਅਦ ਪੂਰੀ ਗੱਲ ਸਾਹਮਣੇ ਆਏਗੀ। ਹਮਲਾ ਕਰਨ ਵਾਲੇ ਤਿੰਨ ਵਿਅਕਤੀ ਦੱਸੇ ਜਾ ਰਹੇ ਹਨ। ਤਿੰਨੋਂ ਹਮਲਾਵਰਾਂ ਨੇ ਮੂੰਹ ਢੱਕਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖਮੀ ਦੁਕਾਨਦਾਰ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। (Crime)

ਘਟਨਾ ਸੀ.ਸੀ.ਟੀ.ਵੀ ’ਚ ਕੈਦ

ਇਹ ਸਾਰੀ ਘਟਨਾ ਸੀ.ਸੀ.ਟੀ.ਵੀ ’ਚ ਕੈਦ ਹੋ ਗਈ ਹੈ। ਜਿਸ ਦੀ ਫੁਟੇਜ ਪੁਲਸ ਨੂੰ ਸੌਂਪ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੁਆਇੰਟ ਕਮਿਸ਼ਨਰ ਸੌਮਿਆ ਅਤੇ ਏਸੀਪੀ ਸੁਮਿਤ ਸੂਦ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਗੋਲੀਆਂ ਚਲਾਈਆਂ ਗਈਆਂ ਹਨ ਪਰ ਅਜੇ ਤੱਕ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਥਾਣਾ ਸਦਰ ਦੇ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here