ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

Bribe News

ਮਲੇਰਕੋਟਲਾ, (ਗੁਰਤੇਜ ਜੋਸੀ)। ਵਿਜੀਲੈਂਸ ਬਿਊਰੋ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਜਗਤਪਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੀ.ਐਸ.ਪੀ. ਵਿਜੀਲੈਂਸ ਬਿਊਰੋ ਸੰਗਰੂਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਨੇ ਲਵਲੀ ਪੁੱਤਰ ਪ੍ਰੀਤਮ ਸਿੰਘ ਵਾਸੀ ਕਾਤਰੋਂ ਰੋਡ ਸ਼ੇਰਪੁਰ ਕੋਲੋਂ 12500 ਰੁਪਏ ਦੀ ਰਿਸਵਤ ਲੈਂਦਿਆਂ ਫਾਇਰ ਬ੍ਰਿਗੇਡ ਮਲੇਰਕੋਟਲਾ ਦੇ ਐਸ.ਐਫ.ਓ. ਰਾਣਾ ਨਰਿੰਦਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਸਰਕਾਰੀ ਗਵਾਹ ਸਤਿੰਦਰਪਾਲ ਸਿੰਘ ਉਪ ਮੰਡਲ ਇੰਜਨੀਅਰ ਜਲ ਸਪਲਾਈ ਪਟਿਆਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ । (Bribe News)

ਇਹ ਵੀ ਪੜ੍ਹੋ : ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਦੀ 7 ਜੁਲਾਈ ਨੂੰ ਅਹਿਮ ਮੀਟਿੰਗ

ਪ੍ਰਾਪਤ ਜਾਣਕਾਰੀ ਮੁਤਾਬਿਕ ਲਵਲੀ ਪੁੱਤਰ ਪ੍ਰੀਤਮ ਸਿੰਘ ਵਾਸ਼ੀ ਸ਼ੇਰਪੁਰ ਨੂੰ ਉਸ ਦੇ ਗੁਆਂਢੀ ਕਰਨੈਲ ਸਿੰਘ ਪੁੱਤਰ ਸਾਧੂ ਸਿੰਘ ਵਾਸ਼ੀ ਸ਼ੇਰਪੁਰ ਨੇ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਫਾਇਰ ਬ੍ਰਿਗੇਡ ਮਲੇਰਕੋਟਲਾ ਨਾਲ ਮਿਲਾ ਕੇ ਫਾਇਰਮੈਨ ਭਰਤੀ ਕਰਨ ਲਈ ਸਾਢੇ ਤਿੰਨ ਲੱਖ ਰੁਪਏ ਵਿਚ ਸੌਦਾ ਤੈਅ ਕਰਵਾਇਆ। ਜਦੋਂਕਿ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਵੱਲੋਂ ਨੌਕਰੀ ਲਈ ਸਾਢੇ ਚਾਰ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।

ਲਵਲੀ ਸਿੰਘ ਮੁਤਾਬਿਕ ਉਸ ਨੇ 50 ਹਜ਼ਾਰ ਰੁਪਏ 25 ਜੁਲਾਈ 2022 ਨੂੰ ਰੰਧਾਵਾ ਇੰਟਨੈੱਟ ਸਰਵਿਸ ਸ਼ੇਰਪੁਰ ਤੋਂ ਗੂਗਲ ਪੇਅ ਰਾਹੀਂ ਰਾਣਾ ਨਰਿੰਦਰ ਸਿੰਘ ਦੇ ਖਾਤੇ ਵਿਚ ਪਵਾ ਦਿੱਤੇ। (Bribe News) ਕਰੀਬ 10-15 ਦਿਨਾਂ ਬਾਅਦ ਉਸਨੇ ਆਪਣੇ ਪਿਤਾ ਅਤੇ ਕੁੱਝ ਹੋਰ ਜਾਣਕਾਰਾਂ ਸਮੇਤ ਰਾਣਾ ਨਰਿੰਦਰ ਸਿੰਘ ਦੇ ਦਫਤਰ ਵਿਚ ਜਾ ਕੇ ਇਕ ਲੱਖ ਰੁਪਏ ਹੋਰ ਦੇ ਦਿਤੇ। ਫਿਰ ਪੰਜ-ਸੱਤ ਦਿਨਾਂ ਬਾਅਦ ਉਸ ਨੇ 20 ਹਜ਼ਾਰ ਰੁਪਏ ਰਾਣਾ ਨਰਿੰਦਰ ਸਿੰਘ ਨੂੰ ਦੇਣ ਲਈ ਕਰਨੈਲ ਸਿੰਘ ਨੂੰ ਦੇ ਦਿੱਤੇ।

ਇਸ ਤੋਂ ਬਾਅਦ ਉਹ ਉਸ ਨੂੰ ਨੌਕਰੀ ਦਾ ਲਗਾਤਾਰ ਲਾਰਾ ਲਾਉਂਦਾ ਰਿਹਾ। ਹੁਣ ਜਦੋਂ ਉਸ ਨੇ ਮੁੜ ਨੌਕਰੀ ਬਾਰੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ 9 ਜੁਲਾਈ 2023 ਨੂੰ ਪੇਪਰ ਹੋਣਾ ਹੈ ਪ੍ਰੰਤੂ ਪੇਪਰ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਜਿਸ ਵਾਸਤੇ ਸਾਢੇ 12 ਹਜ਼ਾਰ ਰੁਪਏ ਹੋਰ ਦਿੱਤੇ ਜਾਣ ਤਾਂ ਜੋ ਪੇਪਰ ਕਰਵਾਇਆ ਜਾ ਸਕੇ। ਲਵਲੀ ਸਿੰਘ ਮੁਤਾਬਿਕ 3 ਜੁਲਾਈ 2023 ਨੂੰ ਰਾਣਾ ਨਰਿੰਦਰ ਸਿੰਘ ਨੇ ਫੋਨ ਕਰਕੇ 12500 ਰੁਪਏ ਦੇਣ ਲਈ ਅੱਜ ਬੁਲਾਇਆ ਸੀ। ਵਿਜੀਲੈਂਸ ਬਿਊਰੋ ਮੁਤਾਬਿਕ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਲਵਲੀ ਸਿੰਘ ਕੋਲੋਂ ਭਰਤੀ ਕਰਵਾਉਣ ਬਦਲੇ ਇਕ ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਪਹਿਲਾਂ ਦੇ ਚੁਕਿਆ ਸੀ ਅਤੇ 12500 ਰੁਪਏ ਦੀ ਰਿਸ਼ਵਤ ਲੈਂਦਿਆਂ ਅੱਜ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਰੰਗੇ ਹੱਥੀਂ ਕਾਬੂ ਕਰ ਲਿਆ ਹੈ।

LEAVE A REPLY

Please enter your comment!
Please enter your name here