ਮੁੰਬਈ (ਏਜੰਸੀ) ਮੁੰਬਈ ਦੇ ਕਮਲਾ ਮਿੱਲਜ ਕੰਪਾਊਂਡ ਸਥਿਤ ਰੈਸੋਰੈਂਟ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗਣ ਲੱਗਣ ਨਾਲ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਜਣੇ ਜ਼ਖ਼ਮੀ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੂੰ ਕਰੀਬ ਰਾਤ ਸਾਢੇ 12 ਵਜੇ ਕਮਲਾ ਮਿੱਲਜ਼ ਕੰਪਾਊਂਡ ਦੀ ਮੌਜੋਜ ਬਾਰ ਐਂਡ ਰੈਸਟੋਰੈਂਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ 30 ਮਿੰਟ ਦੇ ਅੰਦਰ ਪੂਰੇ ਰੈਸਟੋਰੈਂਟ ਵਿੱਚ ਫੈਲ ਗਈ। ਜ਼ਖ਼ਮੀਆਂ ਨੂੰ ਸਾਇਨ ਅਤੇ ਕੇਈਐੱਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। (Mumbai News)
ਸਭ ਤੋਂ ਜ਼ਿਆਦਾ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਦੱਸੀਆਂ ਜਾ ਰਹੀਆਂ ਹਨ। ਲਾਸ਼ਾਂ ਦਾ ਪੋਸਟਮਾਰਟਮ ਕਰਨ ਵਾਲੇ ਡਾ. ਰਾਜੇਸ ਡੇਰੇ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਉਮੀਦ ਪ੍ਰਗਟਾਈ ਹੈ। ਅੱਗ ਦਾ ਅਸਰ ਕਈ ਟੀਵੀ ਚੈਨਲਾਂ ਦੇ ਟਰਾਂਸਮਿਸ਼ਨ ‘ਤੇ ਵੀ ਪਿਆ। ਈਟੀ ਨਾਓ, ਮਿਰਰ ਨਾਓ, ਜੂਮ ਅਤੇ ਟੀਵੀ 9 ਮਰਾਠੀ ਦਾ ਟਰਾਂਸਮਿਸ਼ਨ ਬੰਦ ਕਰ ਦਿੱਤਾ ਗਿਆ। ਇਹ ਸਾਰੇ ਟੀਵੀ ਚੈਨਲ ਇਸੇ ਕੰਪਾਊਂਡ ਤੋਂ ਟੈਲੀਕਾਸਟ ਕਰਦੇ ਹਨ। ਅੱਗ ਲੱਗਣ ਕਾਰਨ ਉਨ੍ਹਾਂ ਨੂੰ ਨੁਕਸਾਨਨਾ ਹੋਵੇ, ਇਸ ਲਈ ਬਰਾਡਕਾਸਟ ਬੰਦ ਕਰ ਦਿੱਤਾ ਗਿਆ। (Mumbai News)
ਰਾਸ਼ਟਰਪਤੀ ਨੇ ਕਿਹਾ ਘਟਨਾ ਨਾਲ ਦੁੱਖ ਹੋਇਆ | Mumbai News
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਮੁੰਬਈ ਦੀ ਬਿਲਡਿੰਗ ਵਿੱਚ ਅੱਞ ਲੱਗਣ ਦੀ ਘਟਨਾ ਨਾਲ ਦੁੱਖ ਹੋਇਆ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਮੇਰੀ ਹਮਦਰਦੀ ਹੈ। ਜੋ ਜ਼ਖ਼ਮੀ ਹੌਏ ਹਨ, ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਫਾਇਰ ਬ੍ਰਿਗੇਡ ਅਤੇ ਸਰਚ ਆਪ੍ਰੇਸ਼ਨ ਵਿੱਚ ਲੱਗੇ ਲੋਕਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। (Mumbai News)
ਮੋਦੀ ਨੇ ਕੀਤਾ ਟਵੀਟ | Mumbai News
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਜ਼ਖ਼ਮੀਆਂ ਦੇ ਜ਼ਖ਼ਮੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। (Mumbai News)