ਮਾਨਵ ਸਮਾਜ ਆਪਸੀ ਸਹਿਯੋਗ ਨਾਲ ਬਚੇਗਾ, ਸਜ਼ਾ ਨਾਲ ਨਹੀਂ : ਅਧਿਐਨ

Human, Society, Survive. Mutual, Support, Punishment, Report

ਟੋਕੀਓ। ਸਜ਼ਾ ਦੇ ਕੇ ਕਿਸੇ ਵੀ ਵਿਅਕਤੀ ਤੋਂ ਕੋਈ ਚੰਗਾ ਕੰਮ ਨਹੀਂਕ ਰਵਾਇਆ ਜਾ ਸਕਦਾ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਜ਼ਾ ਦੇਣਾ ਮਨੁੱਖੀ ਸਹਿਯੋਗ ਪ੍ਰਾਪਤ ਕਰਨ ਦਾ ਪ੍ਰਭਾਵੀ ਤਰੀਕਾ ਨਹੀਂ ਹੈ। ਆਪਸੀ ਸਹਿਯੋਗ ਨਾਲ ਹੀ ਮਨੁੱਖੀ ਸਮਾਜ ਆਪਣੀ ਸਥਿਰਤਾ ਬਣਾਈ ਰੱਖਦਾ ਹੈ। ਹਾਲਾਂਕਿ ਸਹਿਯੋਗ ਦੀ ਅਕਸਰ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਜਾਪਾਨ ਦੇ ਹੋਕਾਯਦੋ ਯੂਨੀਵਰਸਿਟੀ ਦੇ ਮਾਰਕੋ ਜੂਸਪ ਅਤੇ ਚੀਨ ਦੀ ਨਾਰਥ ਵੈਸਟਰਨ ਪੋਲੀਟੈਕਨੀਕਲ ਯੂਨੀਵਰਸਿਟੀ ਦੇ ਝੇਨ ਵਾਂਗ ਦੀ ਅਗਵਾਈ ਵਿੱਚ ਇੱਕ ਸੋਸ਼ਲ ਡਾਇਲੇਮਾ ਐਕਸਪੈਰੀਮੈਂਟ ਕੀਤਾ ਗਿਆ। ਚੀਨ ਦੇ 225 ਵਿਦਿਆਰਥੀਆਂ ਨੂੰ ਤਿੰਨ ਧੜਿਆਂ ਵਿੱਚ ਵੰਡਿਆ ਗਿਆ ਅਤੇ ਹਰ ਇੱਕਖੇਡ ਦੇ 50 ਗੇੜ ਖੇਡੇ ਗਏ। ਸੋਧਕਰਤਾਵਾਂ ਨੇ ਵੇਖਿਆ ਕਿ ਲਗਾਤਾਰ ਬਦਲਦੇ ਸਮੂਹਾਂ ਵਿੱਚਖਿਡਾਰੀਆਂ ਨੇ ਸਥੈਤਿਕ ਸਮੂਹਾਂ (38 ਫੀਸਦੀ) ਦੀ ਤੁਲਨਾ ਵਿੱਚ ਬਹੁਤ ਘੱਟ (4 ਫੀਸਦੀ) ਸਹਿਯੋਗ ਪ੍ਰਾਪਤ ਕੀਤਾ। (Human Society)

ਫਿਲਹਾਲ ਸਜ਼ਾ ਦੇਣ ਨਨਾਲ ਵੀ ਸਹਿਯੋਗ ਪੱਧਰ (ਜੋ 37 ਫੀਸਦੀ ‘ਤੇ ਪਹੁੰਚ ਗਿਆ) ਵਿੱਚ ਸੁਧਾਰ ਨਹੀਂ ਆਇਆ। ਇਸ ਪ੍ਰੀਖਣ ਸਮੂਹ ਵਿੱਚ ਅੰਤਿਮ ਵਿੱਤੀ ਆਹਰਨ ਵੀ, ਔਸਤ ਅਤੇ ਸਥਿਰ ਸਮੂਹ ਵਿੱਚ ਖਿਡਾਰੀਆਂ ਵੱਲੋਂ ਪ੍ਰਾਪਤ ਕੀਤੀ ਗਈ ਤੁਲਨਾ ਵਿੱਚ ਕਾਮ ਘੱਟ ਸੀ। ਸੋਧਕਰਤਾਵਾਂ ਨੇ ਦੱਸਿਆ ਕਿ ਸਜ਼ਾ ਨਾਲ ਅਕਸਰ ਲੋਕ ਨਿਰਾਸ਼ ਹੀ ਹੌਏ ਅਤੇ ਕਈ ਵਾਰ ਸਜ਼ਾ ਪ੍ਰਾਪਤ ਕਰਨ ਵਾਲਿਆਂ ਦਾ ਪ੍ਰਦਰਸ਼ਨ ਥੋੜ੍ਹੇ ਸਮੇਂ ਵਿੱਚ ਡਿੱਗ ਗਿਆ। ਇਸ ਨਾਲ ਖਿਡਾਰੀਆਂ ਦੀ ਖੇਡ ਪ੍ਰਤੀ ਰੁਚੀ ਵੀ ਘੱਟ ਹੋਈ ਅਤੇ ਬਾਕੀ ਦੀ ਖੇਡ ਉਨ੍ਹਾਂ ਨੇ ਪਹਿਲਂ ਦੀ ਤੁਲਨਾ ਵਿੱਚ ਘੱਟ ਵਿਵੇਕਪੂਰਨ ਨੀਤੀਆਂ ਨਾਲ ਖੇਡੀ।ਇੱਕ ਬਦਲ ਦੇ ਰੂਪ ਵਿੱਚ ਸਜ਼ਾ ਦੀ ਉਪਲੱਬਧਤਾ ਮੁਕਾਬਲੇ ਵਿੱਚ ਸਹਿਯੋਗ ਦੀ ਪਾਵਨਾ ਨੂੰ ਘੱਟ ਕਰਨ ਵਾਲੀ ਵੀ ਮਾਲੂਮ ਹੋਈ। (Human Society)