ਮੁੱਖ ਮੰਤਰੀ ਨੇ ਕਮਿਸ਼ਨਰ ਨੂੰ ਸੌਂਪੀ ਜਾਂਚ
ਲਖਨਊ: ਕਿੰਗ ਜਾਰਜ਼ ਮੈਡੀਕਲ ਯੂਨੀਵਰਸਿਟੀ (KGMU) ਦੇ ਟਰਾਮਾ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਨਾਲ ਛੇ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਸ਼ਾਮ ਸਾਢੇ ਸੱਤ ਵਜੇ ਲੱਗੀ। ਉਸ ਸਮੇਂ ਟਰਾਮਾ ਸੈਂਟਰ ਵਿੱਚ ਕਰੀਬ ਚਾਰ ਸੌਂ ਤੋਂ ਜ਼ਿਆਦਾ ਮਰੀਜ਼ ਦਾਖਲ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਇਸ ਘਟਨਾ ਦੀ ਜਾਂਚ ਤਿੰਨ ਦਿਨਾਂ ਦੇ ਅੰਦਰ ਕਮਿਸ਼ਨਰ ਲਖਨਊ ਨੂੰ ਕਰਨ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਦੂਜੀ ਮੰਜ਼ਿਲ ‘ਤੇ ਸਥਿਤ ਐਡਵਾਂਸ ਟਰਾਮ ਲਾਈਫ਼ ਸਪੋਰਟ (ਏਟੀਐੱਲਐਸ) ਵਾਰ ਵਿੱਚ ਅਚਾਨਕ ਅੱਗ ਲੱਗ ਗਈ, ਅਤੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਗਈ ਅਤੇ ਤੀਜੀ ਮੰਜ਼ਿਲ ਦੇ ਮੈਡੀਸਨ ਸਟੋਰ ਤੱਕ ਪਹੁੰਚ ਗਈ।
ਘਟਨਾ ਵਿੱਚ ਹੇਮੰਤ ਕੁਮਾਰ ਨਾਂਅ ਦੇ ਵਿਅਕਤੀ ਤੋਂ ਇਲਾਵਾ ਵਸੀਮ ਅਤੇ ਅਰਵਿੰਦਰ ਕੁਮਾਰ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ। ਤਿੰਨ ਜਣਿਆਂ ਦੀ ਹਾਲਤ ਗੰਭੀਰ ਸੀ ਅਤੇ ਇੱਕ ਹਸਪਤਾਲ ਤੋਂ ਦੂਜੇ ‘ਚ ਸ਼ਿਫ਼ਟ ਕਰਦੇ ਸਮੇਂ ਜਾਨ ਗਈ। ਕਈ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਾਂਸਲਰ ਪ੍ਰੋ. ਐੱਮਐੱਲਬੀ ਭੱਟ ਨੇ ਦੱਸਿਆ ਕਿ ਸੜ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ।
ਚਾਰੇ ਪਾਸੇ ਧੂੰਆਂ ਅਤੇ ਭਿਆਨਕ ਅੱਗ ਦੀਆਂ ਲਪਟਾਂ ਦਰਮਿਆਨ ਡਾਟਰ ਜਿਨ੍ਹਾਂ ਮਰੀਜ਼ਾਂ ਦਾ ਆਪ੍ਰੇਸ਼ਨ ਕਰ ਰਹੇ ਸਨ, ਉਹ ਆਪਣੇ ਜਾਨ ਬਚਾਉਣ ਲਈ ਵਿਚਕਾਰ ਹੀ ਆਪ੍ਰੇਸ਼ਨ ਛੱਡ ਕੇ ਭੱਜ ਗਏ। ਕਿਸੇ ਤਰ੍ਹਾਂ ਪਰਿਵਾਰਿਕ ਮੈਂਬਰਾਂ ਨੇ ਸਟਰੈਚਰ ‘ਤੇ ਪਾ ਕੇ ਮਰੀਜ਼ਾਂ ਨੂੰ ਹੇਠਾਂ ਉਤਾਰਿਆ। ਟਰਾਮਾ ਸੈਂਟਰ ਤੋਂ ਬਾਹਰ ਸਟਰੈਚਰ ‘ਤੇ ਮਰੀਜ਼ਾਂ ਦੀਆਂ ਕਤਾਰਾਂ ਲੱਗ ਗਈਆਂ।
ਕਰੀਬ ਚਾਰ ਸੌ ਤੋਂ ਜ਼ਿਆਦਾ ਮਰੀਜ਼ ਵੱਖ-ਵੱਖ ਹਸਪਤਾਲਾਂ ‘ਚ ਸ਼ਿਫਟ ਕੀਤੇ ਗਏ। ਅੱਗ ਬੁਝਾਊ ਗੱਡੀਆਂ ਦੀ ਅੱਗ ‘ਤੇ ਕਾਬੂ ਪਾਉਣ ਵਿੱਚ ਨਾਕਾਮ ਸਾਬਤ ਹੋਈਆਂ। ਕਰਮਚਾਰੀਆਂ ਨੇ ਕਿਸੇ ਤਰ੍ਹਾਂ, ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਧੂੰਏ ਨੂੰ ਬਾਹਰ ਕੱਢਿਆ। ਦੇਰ ਰਾਤ ਤੱਕ ਅੱਗ ਬੁਝਾਉਣ ‘ਚ 10 ਅੱਗ ਬੁਝਾਊ ਗੱਡੀਆਂ, 45 ਫਾਇਰ ਮੁਲਾਜ਼ਮ, ਇੱਥ ਹਾਈਡ੍ਰੋਲਿਕ ਪਲੇਟਫਾਰਮ ਅਤੇ ਕਈ ਥਣਿਆਂ ਦੀ ਪੁਲਿਸ ਜੁਟੀ ਹੋਈ ਸੀ।
ਰੱਖਿਆ ਸੀ ਪਲਾਸਟਿਕ ਦਾ ਸਮਾਨ
ਟਰਾਮਾ ਦੀ ਦੂਜੀ ਮੰਜਿਲ ‘ਤੇ ਬਣੀ ਏਟੀਐੱਲਐਸ ਯੂਨਿਟ ਵਿੱਚ ਪਲਾਸਟਿਕ ਦੇ ਬੈੱਡ ਤੇ ਮੈਨੀਕਿਚਨ ਰੱਖੀ ਸੀ। ਇਸ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ। ਅੱਗ ਨੇ ਗਰਾਊਂਡ ਫਲੋਰ, ਪਹਿਲੀ ਮੰਜਿਲ ਤੇ ਦੂਜੀ ਮੰਜਿਲ ਨੂੰ ਆਪਣੀ ਗ੍ਰਿਫ਼ਤਾਰ ਵਿੱਚ ਲੈ ਲਿਆ। ਤੀਜੀ ਮੰਜ਼ਿਲ ‘ਤੇ ਟਰਾਮਾ ਵੈਂਟੀਲੇਟਰ ਯੂਨਿਟ ‘ਚ ਗੰਭੀਰ ਮਰੀਜ਼ ਸਨ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਬਚਾਇਆ ਗਿਆ।
ਟਾਂਕਾ ਖੁੱਲ੍ਹਾ ਛੱਡ ਕੇ ਭੱਜੇ ਡਾਕਟਰ
ਬਲਰਾਮਪੁਰ ਤੋਂ ਆਈ ਸੁਨੀਤਾ ਦੀਆਂ ਅੰਤੜੀਆਂ ਦਾ ਆਪ੍ਰੇਸ਼ਨ ਹੋਇਆ ਸੀ ਕਿ ਅਚਾਨਕ ਅੱਗ ਲੱਗ ਗਈ। ਇੱਥੇ ਡਾਕਟਰ ਟਾਂਕਾ ਖੁੱਲ੍ਹਾ ਛੱਡ ਕੇ ਹੀ ਭੱਜ ਗਏ। ਇਸ ਤੋਂ ਬਾਅਦ ਸੁਨੀਤਾ ਦਾ ਪਤੀ ਰਾਮ ਦਰਸ਼ਰਮ ਉਸ ਨੂੰ ਗੋਦ ‘ਚ ਚੁੱਕੇ ਕਿਸੇ ਤਰ੍ਹਾਂ ਜਾਨ ਬਚਾ ਕੇ ਹੇਠਾਂ ਆਇਆ।
ਬਸਤੀ ਦੀ ਪ੍ਰਮਿਲਾ ਖਾਣਾ ਬਣਾਉਣ ਲਈ ਰੈਣ ਬਸੇਰਾ ‘ਚ ਆਈ ਸੀ ਅਤੇ ਉਸ ਦੀ ਪੰਦਰਾਂ ਦਿਨਾਂ ਦੀ ਬੇਟੀ ਐਨਆਈਸੀਯੂ ਵਿੱਚ ਚੌਥੀ ਮੰਜ਼ਿਲ ‘ਤੇ ਭਰਤੀ ਸੀ। ਉਹ ਆਪਣੇ ਬੇਟੇ ਦੀ ਦੇਖਭਾਲ ਵਿੱਚ ਬੇਟੀ ਨੂੰ ਛੱਡ ਕੇ ਆਈ। ਅੱਗ ਲੱਗਣ ਤੋਂ ਬਾਅਦ ਜਦੋਂ ਉਹ ਬੇਟੇ ਨੂੰ ਫੋਨ ਮਿਲਾ ਸੀ, ਤਾਂ ਉਹ ਉੱਠ ਨਹੀਂ ਰਿਹਾ ਸੀ। ਅਜਿਹੇ ਵਿੱਚ ਉਹ ਲੋਕਾਂ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਕੋਈ ਮੇਰੀ ਬੇਟੀ ਨੂੰ ਬਚਾ ਲਓ ਸਾਹਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।