ਤੇਜਸਵੀ ‘ਤੇ 18 ਜੁਲਾਈ ਨੂੰ ਫੈਸਲਾ ਸੰਭਵ

Decision, likely, Tejasawi,Political Quakes, Bihar

ਰਾਸ਼ਟਰਪਤੀ ਚੋਣਾਂ ਤੱਕ ਏਕਤਾ ਵਿਖਾਉਣ ਦੀ ਕਵਾਇਦ

ਪਟਨਾ:ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਦੇ ਭਵਿੱਖ ਨੂੰ ਲੈ ਕੇ 18 ਜੁਲਾਈ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। 7 ਜੁਲਾਈ ਨੂੰ ਲਾਲੂ ਘੇਰ ਸੀਬੀਆਈ ਦਾ ਛਾਪਾ ਪੈਣ ਤੋਂ ਬਾਅਦ ਹੀ ਤੇਜਸਵੀ ਯਾਦਵ ‘ਤੇ ਅਸਤੀਫ਼ਾ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੇਨਾਮੀ ਸੰਪਤੀ ਇਕੱਠੀ ਕਰਨ ਦੇ ਮਾਮਲੇ ਵਿੱਚ ਸੀਬੀਆਈ ਨੇ ਲਾਲੂ, ਰਾਬੜੀ ਦੇਵੀ ਤੋਂ ਇਲਾਵਾ ਤੇਜਸਵੀ ਯਾਦਵ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਜੇਡੀਯੂ ਨੇ ਬੁਲਾਈ ਵਿਧਾਇਕ ਦੀ ਮੀਟਿੰਗ

ਜੇਡੀਯੂ ਨੇ ਐਤਵਾਰ ਨੂੰ ਆਪਣੇ ਪਾਰਟੀ ਵਿਧਾਇਕਾਂ ਦੀ ਬੈਠਕ ਵੀ ਬੁਲਾਈ ਹੈ ਪਰ ਇਸ ਬੈਠਕ ਵਿੱਚ ਮੁੱਖ ਤੌਰ ‘ਤੇ ਸੋਮਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਪਾਰਟੀ ਦੇ ਸਾਰੇ 71 ਵਿਧਾਇਕ ਕਿਸ ਤਰੀਕੇ ਨਾਲ ਇਕਜੁੱਟ ਰਹਿਣ ਅਤੇ ਕਿਸੇ ਤਰੀਕੇ ਨਾਲ ਕਰਾਸ ਵੋਟਿੰਗ ਨਾ ਕਰਨ ਇਸ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ।

ਸੋਨੀਆ ਨੇ ਕੀਤੀ ਸੀ ਨਿਤੀਸ਼ ਨਾਲ ਮੁਲਾਕਾਤ

ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 2 ਦਿਨ ਪਹਿਲਾਂ ਨਿਤੀਸ਼ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਹੋਣ ਤੱਕ ਤੇਜਸਵੀ ‘ਤੇ ਕੋਈ ਫੈਸਲਾ ਨਾ ਲੈਣ ਲਈ ਮਨਾਇਆ ਸੀ। ਅਜਿਹੇ ਵਿੱਚ ਸੰਭਵ ਹੈ ਕਿ ਤੇਜਸਵੀ ਦੇ ਨਿਤੀਸ਼ ਮੰਤਰੀ ਮੰਡਲ ਵਿੱਚ ਬਣੇ ਰਹਿਣ ਨੂੰ ਲੈ ਕੇ 18 ਜੁਲਾਈ ਨੂੰ ਕੋਈ ਵੱਡਾ ਫੈਸਲਾ ਹੋ ਸਕਦਾ ਹੈ।

ਜੇਡੀਯੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਤੀਸ਼ ਕੁਮਾਰ ਕਿਸੇ ਵੀ ਹਾਲ ਵਿੱਚ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਹੀਂ ਕਰਨ ਵਾਲੇ। ਜੇਡੀਯੂ ਦੀ ਫੈਸਲੇ ਤੋਂ ਤੇਜਸਵੀ ਦਾ ਅਹੁਦਾ ਛੱਡਣਾ ਤੈਅ ਹੈ। ਦੂਜੇ ਪਾਸੇ ਲਾਲੂ ਯਾਦਵ ਨੇ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਕਿਸੇ ਵੀ ਕੀਮਤ ‘ਤੇ ਅਸਤੀਫ਼ਾ ਨਹੀਂ ਦੇਵੇਗਾ।

ਅਜਿਹੇ ਹਾਲਤ ਵਿੱਚ ਗੇਂਦ ਹੁਣ ਨਿਤੀਸ਼ ਕੁਮਾਰ ਦੇ ਪਾਲੇ ਵਿੱਚ ਹੈ ਕਿ ਉਹ ਤੇਜਸਵੀ ਨੂੰ ਆਪਣੇ ਮੰਤਰੀ ਮੰਡਲ ‘ਚੋਂ ਬਰਖਾਸਤ ਕਰਦੇ ਹਨ ਜਾਂ ਫਿਰ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਖੁਦ ਅਸਤੀਫ਼ਾ ਦਿੰਦੇ ਹਨ।

ਕੱਲ੍ਹ ਖਤਮ ਹੋ ਚੁੱਕਿਆ ਹੈ ਨਿਤੀਸ਼ ਦਾ ਅਲਟੀਮੇਟਮ

ਬੀਤੇ ਮੰਗਲਵਾਰ ਨੂੰ ਜੇਡੀਯੂ ਵੱਲੋਂ ਤੇਜਸਵੀ ‘ਤੇ ਫੈਸਲਾ ਲੈਣ ਲਈ ਆਰਜੇਡੀ ਨੂੰ ਚਾਰ ਦਿਨਾਂਦਾ ਅਲਟੀਮੇਟਮ ਦਿੱਤਾ ਗਿਆ ਸੀ। ਇਹ ਅਲਟੀਮੇਟਮ ਕੱਲ੍ਹ ਹੀ ਖਤਮ ਹੋ ਗਿਆ ਪਰ ਆਰਜੇਡੀ ਨੇ ਤੇਜਸਵੀ ‘ਤੇ ਨਾ ਤਾਂ ਜਨਤਕ ਸਫ਼ਾਈ ਦਿੱਤੀ ਅਤੇ ਨਾਹੀ ਉਸ ਤੋਂ ਅਸਤੀਫ਼ਾ ਲਿਆ। ਉਲਟਾ ਲਾਲੂ ਯਾਦਵ ਤੇਜਸਵੀ ਦੇ ਅਸਤੀਫ਼ਾ ਨਾ ਦੇਣ ‘ਤੇ ਅੜ ਗਏ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਹਰ ਹਾਲ ਵਿੱਚ ਤੇਜਸਵੀ ਦਾ ਅਸਤੀਫ਼ਾ ਚਾਹੁੰਦੇ ਹਨ।

ਆਰਜੇਡੀ-ਜੇਡੀਯੂ ‘ਚ ਦੂਰੀਆਂ ਵਧੀਆਂ

ਤੇਜਸਵੀ ਯਾਦਵ ਮਾਮਲੇ ਕਾਰਨ ਜੇਡੀਯੂ ਅਤੇ ਆਰਜੇਡੀ ਦਰਮਿਆਨ ਦੂਰੀਆਂ ਕਈ ਗੁਣਾ ਵਧ ਗਈਆਂ ਹਨ। ਸੂਤਰਾਂ ਮੁਤਾਰਕ ਲਾਲੂ ਅਤੇ ਨਿਤੀਸ਼ ਕੁਮਾਰ ਦਰਮਿਆਨ ਸਿੱਧੀ ਗੱਲਬਾਤ ਵੀ ਬੰਦ ਹੇ। ਕੱਲ੍ਹ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨਾਲ ਮੰਚ ਸਾਂਝਾਕਰਨਾ ਸੀ ਪਰ ਤੇਜਸਵੀ ਨਹੀਂ ਪਹੁੰਚੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।