ਲੰਬੀ/ਕਿੱਲਿਆਂਵਾਲੀ (ਮੇਵਾ ਸਿੰਘ)। ਮੰਡੀ ਬਲਾਕ ਲੰਬੀ ਦੇ ਪਿੰਡ ਮਾਨਾਂ ’ਚ ਇੱਕ ਕਿਸਾਨ ਦੇ ਘਰ ਤਾਰ ’ਚੋਂ ਹੋਏ ਸਪਾਰਕ ਕਰਕੇ ਅੱਗ ਲੱਗਣ ਕਾਰਨ ਜਿਥੇ ਕਿਸੇ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ, ਪਰ ਮਾਲੀ ਤੌਰ ’ਤੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਇਕਬਾਲ ਸਿੰਘ ਸਪੁੱਤਰ ਨਾਜਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ’ਚ ਬਣੀ ਗੈਰਜ ਜਿਸ ’ਚ ਖੇਤੀਬਾੜੀ ਦੇ ਲਗਭਗ ਸਾਰੇ ਹੀ ਸੰਦ ਅਤੇ ਟਰੈਕਟਰ ਵੀ ਖੜ੍ਹਾ ਸੀ।
ਇਹ ਵੀ ਪੜ੍ਹੋ : ਗੋਨਿਆਣਾ ਕਲਾਂ ‘ਚ ਭਰਾ ਵੱਲੋਂ ਭਰਾ ਦਾ ਕਤਲ
ਜਿਸ ਵਿੱਚ ਅਚਾਨਕ ਅੱਗ ਲੱਗਣ ਕਾਰਨ ਟਰੈਕਟਰ, ਸੁਪਰ ਸੀਡਰ, ਕਣਕ ਬੀਜਣ ਵਾਲੀ ਮਸ਼ੀਨ, ਤੂੜੀ ਬਣਾਉਣ ਵਾਲੀ ਮਸ਼ੀਨ ਤੇ 5 ਡਰੰਮਾਂ ’ਚ ਪਈ ਕਣਕ ਸੜਨ ਦੇ ਨਾਲ ਲਗਭਗ 18 ਤੋਂ 20 ਲੱਖ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਜਦੋਂ ਘਰ ਦੀਆਂ ਔਰਤਾਂ ਨੂੰ ਘਰ ’ਚ ਅੱਗ ਲੱਗਣ ਦਾ ਪਤਾ ਚੱਲਿਆਂ ਤਾਂ ਉਨ੍ਹਾਂ ਦੇ ਰੌਲਾ ਪਾਉਣ ’ਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਫਾਇਰ ਬਿ੍ਰਗੇਡਾਂ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬਰਗੇਡਾਂ ਨੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਤੇ ਹੋਰ ਨੁਕਸਾਨ ਹੋਣ ਤੋਂ ਬਚਾ ਲਿਆ।