ਹਸਪਤਾਲ ਚ ਕਰਾਇਆ ਗਿਆ ਭਰਤੀ, ਹੁਣ ਕਰਮਚਾਰੀ ਖਤਰੇ ਤੋਂ ਬਾਹਰ | Fire Brigade
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜਿਲੇ ਦੇ ਪਿੰਡ ਗਾਜੀਪੁਰ ਚ ਬਣੇ ਕੋਲਡ ਸਟੋਰ ਚ ਗੈਸ ਲੀਕ ਹੋਣ ਕਾਰਨ ਨਗਰ ਕੌਂਸਲ ਦੇ ਅਧਿਕਾਰੀ ਬੇਹੋਸ਼ ਹੋ ਗਈ। ਇਹ ਅਧਿਕਾਰੀ ਜਦੋਂ ਗੈਸ ਲੀਕ ਹੋਣ ਸਬੰਧੀ ਆਪਣੀ ਕਾਰਵਾਈ ਕਰ ਰਹੇ ਸਨ ਤਾਂ ਪਲਾਸਟਿਕ ਦਾ ਪਾਇਪ ਅਚਾਨਕ ਪੱਟ ਗਿਆ ਜਿਸ ਕਾਰਨ ਇਨਾ ਅਧਿਕਾਰੀਆਂ ਨੂੰ ਗੈਸ ਚੜਨ ਕਾਰਨ ਇਹ ਬੇਹੋਸ਼ ਹੋ ਗਏ। ਇਹਨਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। (Fire Brigade)
Also Read : Weather Update: ਗਰਮੀ ਵਿਖਾਉਣ ਲੱਗੀ ਸਖਤ ਰੰਗ, ਇਸ ਦਿਨ ਮਿਲ ਸਕਦੀ ਐ ਥੋੜ੍ਹੀ ਰਾਹਤ!
ਇਸ ਮੌਕੇ ਉੱਚ ਅਧਿਕਾਰੀਆਂ ਨੇ ਜਦੋ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਇਹ ਮੁਲਾਜ਼ਮ ਖਤਰੇ ਤੋਂ ਬਾਹਰ ਹਨ ਅਤੇ ਪੂਰੀ ਤਰਹਾਂ ਠੀਕ ਹਨ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆ ਨੇ ਕਿਹਾ ਕਿ ਸਾਡੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਹੁਤ ਹੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ ਅਤੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਜਾਨ ਬਚਾਉਂਦੇ ਹਨ। ਉਹਨਾਂ ਕਿਹਾ ਕਿ ਹੁਣ ਇਹ ਸਾਰੇ ਕਰਮਚਾਰੀ ਪੂਰੀ ਤਰ੍ਹਾਂ ਤੰਦਰੁਸਤ ਹਨ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। (Fire Brigade)