ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਪਾਇਪ ਨੂੰ ਲੱਗੀ ਅੱਗ | Amloh News
Amloh News: (ਅਨਿਲ ਲੁਟਾਵਾ) ਅਮਲੋਹ। ਅਮਲੋਹ ਵਾਰਡ ਨੰ. 2 ’ਚ ਗੈਸ ਸਿਲੰਡਰ ਦੇ ਪਾਇਪ ਨੂੰ ਅੱਗ ਲੱਗਣ ਕਾਰਨ ਮੋਟਰਸਾਇਕਲ ਤੇ ਐਕਟਿਵਾ ਸਕੂਟਰੀ ਪੂਰੀ ਤਰ੍ਹਾਂ ਸੜ੍ਹ ਗਏ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ. 2 ਦੇ ਵਾਸੀ ਅਖਿਲ ਸ਼ਰਮਾ ਦੇ ਘਰ ਵਿਖੇ ਵਿਹੜੇ ਵਿੱਚ ਲੱਗੇ ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਪਾਇਪ ਨੂੰ ਅੱਗ ਲੱਗਣ ਕਾਰਨ ਮੋਟਰਸਾਈਕਲ ਅਤੇ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਸੜ ਗਏ ਹਨ।
ਇਹ ਵੀ ਪੜ੍ਹੋ: Bharat Bhushan Ashu: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕ…
ਘਰ ਮਾਲਕ ਅਖਿਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਮੇਰੇ ਘਰ ਦੇ ਬਾਹਰ ਗਲੀ ਵਿੱਚ ਵਾਰਡ ਨੰਬਰ ਦੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਦੀ ਚੋਣ ਰੈਲੀ ਸੀ। ਜਿਸ ਵਿੱਚ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਵੀ ਚੋਣ ਪ੍ਰਚਾਰ ਕਰਨ ਲਈ ਅਜੇ ਪੁੱਜਣਾ ਹੀ ਸੀ। ਮੇਰੇ ਘਰ ਵਿੱਚ ਚਾਹ ਬਣਾਉਣ ਲਈ ਜਿਵੇਂ ਹੀ ਗੈਸ ਚੂਲੇ ਨੂੰ ਅੱਗ ਲਗਾਈ ਤਾਂ ਅੱਗ ਗੈਸ ਪਾਈਪ ਨੂੰ ਲੱਗ ਗਈ। ਜਿਸ ਕਾਰਨ ਮੇਰੇ ਦੋ ਵਹੀਕਲ ਬਿਲਕੁਲ ਹੀ ਸੜ ਗਏ। ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਬਝਾਉਣ ਲਈ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬਗਰੇਡ ਦੀ ਗੱਡੀ ਅਤੇ ਅਮਲੋਹ ਪੁਲਿਸ ਮੌਕੇ ’ਤੇ ਪੁੱਜੀ ਤੇ ਅੱਗ ’ਤੇ ਕਾਬੂ ਪਾਇਆ। ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਕਾਂਗਰਸ ਬਲਾਕ ਦਾ ਜਗਵੀਰ ਸਿੰਘ ਸਲਾਣਾ ’ਤੇ ਕਾਂਗਰਸ ਉਮੀਦਵਾਰ ਨੇ ਵੀ ਮੌਕੇ ’ਤੇ ਪੁੱਜ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। Amloh News