ਫਰਨੀਚਰ ਤੇ ਕੱਪੜਾ ਸੜ ਸੁਆਹ | Sunam News
- ਗ੍ਰੀਨ ਐੱਸ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ ਤੇ ਸੜਿਆ ਸਮਾਨ ਬਾਹਰ ਕੱਢਣ ’ਚ ਕੀਤੀ ਮਦਦ
- ਗਰੀਬ ਮਾਰ ਹੋ ਗਈ ਹੈ, ਸਰਕਾਰ ਮੇਰੀ ਮਦਦ ਕਰੇ : ਦੁਕਾਨਦਾਰ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸਥਾਨਕ ਸ਼ਹਿਰ ਦੇ ਸਰਾਫਾ ਬਾਜ਼ਾਰ ’ਚ ਇੱਕ ਕੱਪੜੇ ਦੀ ਦੁਕਾਨ ’ਚ ਭਿਆਨਕ ਅੱਗ ਲੱਗ ਗਈ, ਇਹ ਮੰਨਤ ਕਲਾਥ ਹਾਊਸ ਨਾਂਅ ਦੀ ਕੱਪੜੇ ਦੀ ਦੁਕਾਨ ਸੀ, ਦੁਕਾਨ ’ਚ ਪਿਆ ਕੱਪੜਾ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀ ਗੱਡੀ ਲੈਕੇ ਕਰਮਚਾਰੀ ਮੌਕੇ ’ਤੇ ਪੁੱਜੇ ਜਿਨਾਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ, ਥੋੜੇ ਹੀ ਸਮੇਂ ਬਾਅਦ ਡੇਰਾ ਸੱਚਾ ਸੌਦਾ ਦੇ ਗ੍ਰੀਨ ਐਸ ਦੇ ਸੇਵਾਦਾਰ ਵੀ ਮੌਕੇ ’ਤੇ ਪੁੱਜੇ ਜਿਨਾਂ ਨੇ ਅੱਗ ਬੁਝਾਉਣ ’ਚ ਕਰਮਚਾਰੀਆਂ ਨਾਲ ਮਦਦ ਕੀਤੀ ਤੇ ਫਰਨੀਚਰ ਤੇ ਹੋਰ ਮੱਚਿਆ ਹੋਇਆ ਸਮਾਨ ਦੁਕਾਨ ਤੋਂ ਬਾਹਰ ਕੱਢਿਆ ਗਿਆ। ਇਸ ਸਮੇਂ ਪੁਲਿਸ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਸਨ।
ਇਹ ਖਬਰ ਵੀ ਪੜ੍ਹੋ : Weather: ਇਸ ਤਰੀਕ ਨੂੰ ਬੰਦ ਹੋ ਜਾਵੇਗਾ ਮੀਂਹ! ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਮੌਕੇ ਮੰਨਤ ਕਲਾਥ ਹਾਊਸ ਦੁਕਾਨ ਦੇ ਮਾਲਕ ਸੁਖਬੀਰ ਸਿੰਘ ਸੋਨੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੂੰ ਸਵੇਰੇ 5 ਵਜੇ ਦੇ ਕਰੀਬ ਫੋਨ ਗਿਆ ਸੀ ਕਿ ਉਸ ਦੀ ਦੁਕਾਨ ’ਚੋਂ ਧੂਆਂ ਨਿਕਲ ਰਿਹਾ ਹੈ ਤਾਂ ਜਦੋਂ ਉਸ ਨੇ ਆ ਕੇ ਵੇਖਿਆ ਤਾਂ ਦੁਕਾਨ ’ਚ ਅੱਗ ਲੱਗੀ ਹੋਈ ਸੀ ਤਾਂ ਤੁਰੰਤ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਗਈ ਜਿਨਾਂ ਨੇ ਅੱਗ ਵਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸਦੀ ਦੁਕਾਨ ’ਚ ਪਿਆ ਸਾਰਾ ਕੱਪੜਾ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ ਹੈ, ਉਸਨੇ ਕਿਹਾ ਕਿ ਉਸਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। Sunam News
Íਉਹ ਗਰੀਬ ਆਦਮੀ ਹੈ ਉਸਦਾ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਉਸ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ 85 ਮੈਂਬਰ ਸਹਿਦੇਵ ਇੰਸਾਂ ਅਤੇ ਭਗਵਾਨ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਜਦੋਂ ਜਾਣਕਾਰੀ ਮਿਲੀ ਸੀ ਅਤੇ ਉਹ ਤੁਰੰਤ ਮੌਕੇ ’ਤੇ ਪੁੱਜ ਗਏ ਸਨ ਤੇ ਸੇਵਾਦਾਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਅੱਗ ਬੁਝਾਉਣ ਵਿੱਚ ਮਦਦ ਕਰਵਾਈ ਤੇ ਸੜਿਆ ਸਮਾਨ, ਕੱਪੜਾ, ਫਰਨੀਚਰ ਆਦਿ ਦੁਕਾਨ ਤੋਂ ਬਾਹਰ ਕੱਢਿਆ। ਇਸ ਮੌਕੇ ਜਿੰਮੇਵਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਗਈ ਹੈ। Sunam News
ਜਿਸ ’ਤੇ ਸੇਵਾਦਾਰ ਤਨੋ-ਮਨੋ ਕੰਮ ਕਰ ਰਹੇ ਹਨ। ਜਿਕਰਯੋਗ ਹੈ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਸਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਵੀ ਪੂਰੇ ਜੀ ਜਾਣ ਨਾਲ ਕਰਮਚਾਰੀਆਂ ਦੇ ਨਾਲ ਅੱਗ ਵਝਾਉਣ ਲਈ ਮਦਦ ਕਰ ਰਹੇ ਸਨ ਤੇ ਜਿਨ੍ਹਾਂ ਨੇ ਸੜਿਆ ਹੋਇਆ ਕੱਪੜਾ ਤੇ ਹੋਰ ਸਮਾਨ ਦੁਕਾਨ ਤੋਂ ਬਾਹਰ ਕੱਢਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਫਾਇਰਮੈਨ ਕੁਲਵੀਰ ਸਿੰਘ, ਸਰਬਜੀਤ ਸਿੰਘ, ਵਰਿੰਦਰ ਸਿੰਘ, ਡੀ.ਓ ਯਾਦਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮੌਕੇ ’ਤੇ ਮੌਜੂਦ ਸਨ, ਜਿਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਫੋਨ ਆਇਆ ਸੀ ਕਿ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਦੁਕਾਨ ’ਚ ਅੱਗ ਲੱਗੀ ਹੋਈ ਹੈ। Sunam News
ਤਾਂ ਤੁਰੰਤ ਉਹ ਇਥੇ ਅੱਗ ਵਝਾਉਣ ਦੇ ਵਿੱਚ ਜੁਟ ਗਏ ਸਨ, ਉਹਨਾਂ ਕਿਹਾ ਕਿ ਅੱਗ ਬਹੁਤ ਜਿਆਦਾ ਲੱਗੀ ਸੀ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ, ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੀ ਉਨਾਂ ਦੇ ਨਾਲ ਲੱਗੇ ਹੋਏ ਸਨ ਜਿਨ੍ਹਾਂ ਨੇ ਕਾਫੀ ਮਦਦ ਕਰਵਾਈ ਹੈ। ਇਸ ਮੌਕੇ 85 ਮੈਂਬਰ ਸਹਿਦੇਵ ਇੰਸਾਂ, 85 ਭਗਵਾਨ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਗੁਲਜਾਰ ਇੰਸਾਂ, ਪਾਲੀ ਇੰਸਾਂ, ਸੁਰਿੰਦਰ ਇੰਸਾਂ, ਪਿਯੂਸ ਇੰਸਾਂ, ਸੰਜੀਵ ਇੰਸਾਂ, ਗੁਰਵਿੰਦਰ ਇੰਸਾਂ, ਸੁਖਬੀਰ ਇੰਸਾਂ, ਕਰਮ ਚੰਦ ਇੰਸਾਂ, ਵਿਸ਼ਵਜੀਤ ਇੰਸਾ ਇੰਸਾਂ, ਵਿੱਕੀ ਜੋੜਾ ਇੰਸਾਂ, ਬਾਬੂ ਸਿੰਘ ਜੋੜਾ ਇੰਸਾਂ, ਮਹਿੰਦਰ ਸਿੰਘ ਜੋੜਾ, ਹਰਮਿੰਦਰ ਸਿੰਘ ਖੀਪਲਾ, ਗੁਲਸਨ ਜੋਸੀ, ਦੀਪਾਸੂ ਜੋੜਾ, ਬਲਵੀਰ ਸਿੰਘ ਤੇ ਰਵਿੰਦਰ ਸਿੰਘ ਹੋਰ ਹਾਜ਼ਰ ਸਨ। Sunam News