Union Budget 2025 LIVE Updates: ਨਵੀਂ ਦਿੱਲੀ (ਸਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਾਲ 2025-26 ਦੇ ਆਮ ਬਜਟ ਦੀ ਇੱਕ ਕਾਪੀ ਸੌਂਪੀ। ਇਸ ਮੌਕੇ ’ਤੇ ਰਾਸ਼ਟਰਪਤੀ ਨੇ ਵਿੱਤ ਮੰਤਰੀ ਨੂੰ ਦਹੀਂ ਖੁਆਇਆ ਤੇ ਵਿੱਤ ਮੰਤਰੀ ਤੇ ਉਨ੍ਹਾਂ ਦੀ ਟੀਮ ਨੂੰ ਬਜਟ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਰਾਸ਼ਟਰਪਤੀ ਨੂੰ ਬਜਟ ਦੀ ਕਾਪੀ ਸੌਂਪਣ ਸਮੇਂ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵੀ ਸ਼੍ਰੀਮਤੀ ਸੀਤਾਰਮਨ ਦੇ ਨਾਲ ਮੌਜ਼ੂਦ ਸਨ। ਇਸ ਮੌਕੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਤੇ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਵੀ ਮੌਜ਼ੂਦ ਸਨ।
ਇਹ ਖਬਰ ਵੀ ਪੜ੍ਹੋ : Budget 2025 Live: ਬਜ਼ਟ 2025 ਵਿੱਚ ਇਨ੍ਹਾਂ ਵਰਗਾਂ ਨੂੰ ਦਿੱਤੇ ਤੋਹਫ਼ੇ, ਪੜ੍ਹਿਆ ਜਾ ਰਿਹੈ ਬਜ਼ਟ
ਸ਼੍ਰੀਮਤੀ ਸੀਤਾਰਮਨ ਨੇ ਅੱਜ ਆਪਣਾ ਅੱਠਵਾਂ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਬਜਟ ’ਚ ਕਿਸਾਨਾਂ ਲਈ ਪ੍ਰਧਾਨ ਮੰਤਰੀ ਧਨਧੰਨਯ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਇਸ ਯੋਜਨਾ ਨੂੰ ਸੂਬਿਆਂ ਨਾਲ ਮਿਲਕੇ ਚਲਾਏਗੀ। 1.7 ਕਰੋੜ ਕਿਸਾਨਾਂ ਨੂੰ ਮਦਦ ਮਿਲੇਗੀ। ਸੀਤਾਰਮਨ ਨੇ ਕਿਹਾ ਕਿ ਗਰੀਬਾਂ, ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਦੀ ਬਿਹਤਰੀ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਖੇਤੀ ਵਿਕਾਸ, ਪੇਂਡੂ ਵਿਕਾਸ ਤੇ ਨਿਰਮਾਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਅਸੀਂ ਵਿੱਤੀ ਖੇਤਰ ’ਚ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਾਂਗੇ। ਧਨ ਧਨ ਯੋਜਨਾ 100 ਜ਼ਿਲ੍ਹਿਆਂ ’ਚ ਸ਼ੁਰੂ ਕੀਤੀ ਜਾ ਰਹੀ ਹੈ। ਨਾਲ ਹੀ, ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। Union Budget 2025 LIVE Updates
ਮੋਦੀ ਨੇ ਇੰਡੀਅਨ ਕੋਸਟ ਗਾਰਡ ਨੂੰ ਸਥਾਪਨਾ ਦਿਵਸ ’ਤੇ ਦਿੱਤੀਆਂ ਸ਼ੁਭਕਾਮਨਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਭਾਰਤੀ ਤੱਟ ਰੱਖਿਅਕ (937) ਦੇ ਸਥਾਪਨਾ ਦਿਵਸ ’ਤੇ ਉਸਦੀ ਬਹਾਦਰੀ, ਸਮਰਪਣ ਤੇ ਨਿਰੰਤਰ ਚੌਕਸੀ ਨਾਲ ਵਿਸ਼ਾਲ ਤੱਟਰੇਖਾ ਦੀ ਰੱਖਿਆ ਕਰਨ ਲਈ ਉਸਦੀ ਪ੍ਰਸ਼ੰਸਾ ਕੀਤੀ। ਟਵਿੱਟਰ (ਐਕਸ) ’ਤੇ ਇੱਕ ਪੋਸਟ ’ਚ, ਮੋਦੀ ਨੇ ਕਿਹਾ, ‘ਅੱਜ, ਉਨ੍ਹਾਂ ਦੇ ਸਥਾਪਨਾ ਦਿਵਸ ’ਤੇ, ਅਸੀਂ ਭਾਰਤੀ ਤੱਟ ਰੱਖਿਅਕਾਂ ਨੂੰ ਬਹਾਦਰੀ, ਸਮਰਪਣ ਅਤੇ ਅਣਥੱਕ ਚੌਕਸੀ ਨਾਲ ਸਾਡੇ ਵਿਸ਼ਾਲ ਤੱਟਰੇਖਾ ਦੀ ਰੱਖਿਆ ਕਰਨ ਲਈ ਵਧਾਈ ਦਿੰਦੇ ਹਾਂ।’
ਸਮੁੰਦਰੀ ਸੁਰੱਖਿਆ ਤੋਂ ਲੈ ਕੇ ਆਫ਼ਤ ਪ੍ਰਤੀਕਿਰਿਆ ਤੱਕ, ਤਸਕਰੀ ਵਿਰੋਧੀ ਕਾਰਵਾਈਆਂ ਤੋਂ ਲੈ ਕੇ ਵਾਤਾਵਰਣ ਸੁਰੱਖਿਆ ਤੱਕ, ਭਾਰਤੀ ਤੱਟ ਰੱਖਿਅਕ ਸਾਡੇ ਸਮੁੰਦਰਾਂ ਦਾ ਇੱਕ ਸ਼ਕਤੀਸ਼ਾਲੀ ਸਰਪ੍ਰਸਤ ਹੈ, ਜੋ ਸਾਡੇ ਪਾਣੀਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਭਾਰਤੀ ਤੱਟ ਰੱਖਿਅਕ ਅੱਜ ਆਪਣਾ 49ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਹ ਸਮਾਗਮ 1977 ’ਚ ਇੱਕ ਨਿਮਰ ਸ਼ੁਰੂਆਤ ਤੋਂ ਲੈ ਕੇ ਸਮੁੰਦਰੀ ਸੁਰੱਖਿਆ ’ਚ ਇੱਕ ਸ਼ਕਤੀਸ਼ਾਲੀ ਸ਼ਕਤੀ ਬਣਨ ਤੱਕ ਦੇ ਆਪਣੇ ਸ਼ਾਨਦਾਰ ਸਫ਼ਰ ਦਾ ਜਸ਼ਨ ਮਨਾਉਂਦਾ ਹੈ।