ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਸ਼ਹਿਰ ਦੀਆਂ 42 ਕਿਲੋਮੀਟਰ ਸੜਕਾਂ ਦਾ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਹੋਵੇਗਾ ਕਾਇਆ-ਕਲਪ | Punjab News
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸ਼ਹਿਰੀ ਵਿਕਾਸ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਸੂਬੇ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਰਾਜ ਦੇ ਸ਼ਹਿਰਾਂ ਵਿੱਚ ਵਿਸ਼ਵ ਪੱਧਰੀ ਸੜਕਾਂ-ਗਲੀਆਂ ਵਿਕਸਤ ਕਰਨ ਲਈ ਇੱਕ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਪਹਿਲਕਦਮੀ ਪੰਜਾਬ ਲਈ ਪਹਿਲੀ ਇਤਿਹਾਸਕ ਪਹਿਲ ਹੈ, ਜਿਸ ਦੇ ਸ਼ੁਰੂਆਤੀ ਪੜਾਅ ਵਿੱਚ ਤਿੰਨ ਵੱਡੇ ਸ਼ਹਿਰਾਂ-ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੀ ਚੋਣ ਕੀਤੀ ਗਈ ਹੈ। ਇਹ ਸ਼ਹਿਰ ਜਲਦੀ ਹੀ 140 ਕਰੋੜ ਰੁਪਏ ਤੋਂ ਵੱਧ ਦੇ ਇਸ ਪ੍ਰੋਜੈਕਟ ਤਹਿਤ ਆਪਣੀਆਂ 42 ਕਿਲੋਮੀਟਰ ਲੰਬੀਆਂ ਪ੍ਰਮੁੱਖ ਸੜਕਾਂ-ਗਲੀਆਂ ਨੂੰ ਡਿਜ਼ਾਈਨ ਕੀਤੇ ਗਏ ਸ਼ਹਿਰੀ ਸਥਾਨਾਂ ਵਿੱਚ ਬਦਲਣ ਦੀ ਗਵਾਹੀ ਭਰਨਗੇ।
ਇਹ ਵੀ ਪੜ੍ਹੋ: Police Encounter Malout: ਸ਼ਿਵ ਸੈਨਾ ਆਗੂ ਦੀ ਹੱਤਿਆ ਦੇ ਮੁਲਜ਼ਮਾਂ ਨਾਲ ਪੁਲਿਸ ਦਾ ਮੁਕਾਬਲਾ, 3 ਮੁਲਜ਼ਮ ਜ਼ਖ਼ਮੀ
ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਪ੍ਰਾਜੈਕਟ ਦੀ ਕਾਮਯਾਬੀ ’ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਦੇ ਨਤੀਜਿਆਂ ਅਤੇ ਲੋਕਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ’ਤੇ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਤਿੰਨ ਵੱਖ-ਵੱਖ ਪੜਾਵਾਂ ਵਿੱਚ ਸ਼ੁਰੂ ਹੋਵੇਗੀ। ਪਹਿਲਾ ਪੜਾਅ ਡਿਜ਼ਾਇਨ ’ਤੇ ਕੇਂਦਰਤ ਹੋਵੇਗਾ ਜਿਸ ਤਹਿਤ ਚੋਟੀ ਦੇ ਸ਼ਹਿਰੀ ਯੋਜਨਾਕਾਰਾਂ ਅਤੇ ਕੌਮਾਂਤਰੀ ਮਾਹਰਾਂ ਵੱਲੋਂ ਚਾਰ ਮਹੀਨਿਆਂ ਦੀ ਮਿਆਦ ਵਿੱਚ ਵਿਸਤ੍ਰਿਤ ਖਾਕਾ ਤਿਆਰ ਕਰਨਾ ਸ਼ਾਮਿਲ ਹੈ।
ਪੰਜਾਬ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰ ਦੇ ਬਰਾਬਰ ਲਿਆਉਣ ‘ਤੇ ਕੇਂਦਰਤ ’ਆਪ’ ਸਰਕਾਰ ਦੀ ਇਹ ਪਹਿਲਕਦਮੀ: ਹਰਪਾਲ ਸਿੰਘ ਚੀਮਾ
ਦੂਜੇ ਪੜਾਅ ਵਿੱਚ ਅੱਠ ਮਹੀਨਿਆਂ ਦੀ ਉਸਾਰੀ ਦੀ ਮਿਆਦ ਸ਼ਾਮਲ ਹੈ, ਜਿਸ ਦੌਰਾਨ ਪ੍ਰਮੁੱਖ ਨਿਰਮਾਣ ਏਜੰਸੀਆਂ ਕੌਮਾਂਤਰੀ ਮਾਪਦੰਡਾਂ ਦੇ ਅਨੁਸਾਰ ਇਹਨਾਂ ਡਿਜ਼ਾਈਨਾਂ ਨੂੰ ਅਮਲੀ ਰੂਪ ਦੇਣਗੀਆਂ। ਉਨਾਂ ਕਿਹਾ ਕਿ ਆਖ਼ਰੀ ਪੜਾਅ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਨਾਲ ਨਿਯਮਤ ਮਸ਼ੀਨੀ ਸਫਾਈ ਦੇ ਨਾਲ, ਨਿਰਮਾਣ ਏਜੰਸੀਆਂ ਤੋਂ ਇੱਕ ਦਹਾਕੇ-ਲੰਬੇ ਰੱਖ-ਰਖਾਅ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਂਦਾ ਹੈ।
ਇਸ ਪ੍ਰੋਜੈਕਟ ਲਈ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੀਆਂ ਸੜਕਾਂ ਨੂੰ ਦੀ ਚੋਣ ਬਹੁਤ ਧਿਆਨ ਨਾਲ ਕੀਤੀ ਗਈ ਹੈ। ਲੁਧਿਆਣਾ ਦਾ ਪ੍ਰੋਜੈਕਟ 12.4 ਕਿਲੋਮੀਟਰ ਦਾ ਹੋਵੇਗਾ, ਜਿਸ ਵਿੱਚ ਪੁਰਾਣੀ ਜੀ.ਟੀ ਰੋਡ (ਸ਼ੇਰਪੁਰ ਚੌਕ ਤੋਂ ਜਗਰਾਓਂ ਪੁਲ) – 6.5 ਕਿਲੋਮੀਟਰ, ਚੌੜਾ ਬਾਜ਼ਾਰ – ਕਲਾਕ ਟਾਵਰ ਤੋਂ ਸ਼ੁਰੂ ਹੋ ਕੇ – 1.7 ਕਿਲੋਮੀਟਰ, ਅਤੇ ਘੁਮਾਰ ਮੰਡੀ ਰੋਡ (ਫੁਹਾਰਾ ਚੌਕ ਤੋਂ ਆਰਤੀ ਸਿਨੇਮਾ ਤੱਕ 4 ਕਿਲੋਮੀਟਰ) ਵਰਗੀਆਂ ਸੜਕਾਂ ਸ਼ਾਮਲ ਹਨ। Punjab News