ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਾਨ ‘ਤੇ ਹੋਇਆ ਅੰਤਿਮ ਸਸਕਾਰ, ਲੱਖਾਂ ਦੀ ਗਿਣਤੀ ‘ਚ ਪੁੱਜੇ ਲੋਕ | Atal Bihari Vajpayee
- ਪ੍ਰਸਿੱਧ ਹਸਤੀਆਂ ਨੇ ਕੌਮੀ ਆਗੂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, (ਏਜੰਸੀ)। ਭਾਰਤੀ ਸਿਆਸਤ ਦੇ ਯੁਗ ਪੁਰਸ਼ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਪਾਰੰਪਰਿਕ ਵਿਧੀ ਵਿਧਾਨ ਤੇ ਮੰਤੋਕਚਾਰ ਤੇ ਆਸਮਾਨ ਗੁੰਜਾਊ ਨਾਅਰਿਆਂ ਦਰਮਿਆਨ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਦੇ ਨਾਲ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਪੰਜ ਤੱਤਾਂ ‘ਚ ਵਿਲੀਨ ਹੋ ਗਈ। ਰਾਜਧਾਨੀ ਦੇ ਸ਼ਾਂਤੀਵਨ ਦੇ ਨੇੜੇ ਕੌਮੀ ਯਾਦ ਸਥਾਨ ‘ਤੇ ਭਾਰਤ ਰਤਨ ਵਾਜਪਾਈ ਦੀ ਗੋਦ ਲਈ ਪੁੱਤਰੀ ਨਮਿਤਾ ਭੱਟਾਚਾਰੀਆ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ ਤੇ ਵਿਧੀ ਵਿਧਾਨ ਗਵਾਲੀਅਰ ਤੋਂ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਪੰਡਿਤਾਂ ਨੇ ਕਰਵਾਇਆ। ਹਥਿਆਰਾਂ ਨਾਲ ਵਾਜਪਾਈ ਨੂੰ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ, ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਸਮੁੰਦਰੀ ਫੌਜ ਮੁਖੀ ਜਨਰਲ ਬਿਪਨ ਰਾਵਤ, ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਤੇ ਸਮੁੰਦਰੀ ਫੌਜ ਐਡਮਿਰਲ ਸੁਨੀਲ ਲਾਂਬਾ ਨੇ ਵਾਜਪਾਈ ਦੀ ਮ੍ਰਿਤਕ ਦੇਹ ‘ਤੇ ਪੁਸ਼ਪ ਚੱਕਰ ਭੇਂਟ ਕੀਤੇ।
ਅੰਤਿਮ ਯਾਤਰਾ ‘ਚ ਜਨ ਸੈਲਾਬ | Atal Bihari Vajpayee
ਭਾਰਤੀ ਸਿਆਸਤ ਦੇ ਯੁਗ ਪੁਰਸ਼ ਅਟਲ ਬਿਹਾਰੀ ਵਾਜਪਾਈ ਦੀ ਭਾਰਤੀ ਜਨਤਾ ਪਾਰਟੀ ਦਫ਼ਤਰ ਤੋਂ ਸ਼ੁਰੂ ਹੋਈ। ਅੰਤਿਮ ਯਾਤਰਾ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਦੇ ਨੇੜੇ ਕੌਮੀ ਯਾਦਗਾਰ ਸਥਾਨ ਤੱਕ ਦੀ ਯਾਤਰਾ ਪੈਦਲ ਹੀ ਪੂਰੀ ਕੀਤੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮੋਦੀ ਨੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਹੁੰਮਸ ਤੇ ਤਿੱਖੀ ਧੁੱਪ ‘ਚ ਲਗਭਗ ਅੱਠ ਕਿਲੋਮੀਟਰ ਦੀ ਇਹ ਯਾਤਰਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਪੂਰੀ ਕੀਤੀ। (Atal Bihari Vajpayee)
ਇਸ ਦੌਰਾਨ ਪੂਰੇ ਰਸਤੇ ਭਰ ਵੱਡੀ ਗਿਣਤੀ ‘ਚ ਲੋਕ ਸੜਕ ਦੇ ਕਿਨਾਰੇ ਖੜ੍ਹੇ ਸਨ ਤੇ ਉਹ ਆਪਣੇ ਪਿਆਰੇ ਆਗੂ ਨੂੰ ਗਮਗੀਨ ਭਾਵ ਨਾਲ ਵਿਦਾਈ ਦੇ ਰਹੇ ਸਨ। ਸਫੈਦ ਕੁਰਤਾ ਤੇ ਪਜਾਮਾ ਪਹਿਨੇ ਮੋਦੀ ਪਸੀਨੇ ਨਾਲ ਤਰਬਤਰ ਹੋਣ ‘ਤੇ ਰੁਮਾਲ ਨਾਲ ਵਾਰ-ਵਾਰ ਆਪਣੇ ਚਿਹਰੇ ਨੂੰ ਸਾਫ਼ ਕਰ ਰਹੇ ਸਨ। ਇਸ ਅਸਾਧਾਰਨ ਦ੍ਰਿਸ਼ ਨੂੰ ਦੇਖ ਕੇ ਸੜਕਾਂ ਦੇ ਕਿਨਾਰੇ ਖੜੇ ਲੋਕ ਵਿਸਮਿਤ ਸਨ। ਮੋਦੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਾਜਪਾਈ ਉਨ੍ਹਾਂ ਲਈ ਪਿਤਾ ਸਨਮਾਨ ਸਨ। (Atal Bihari Vajpayee)
ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਅੰਤਿਮ ਯਾਤਰਾਂ ਦੇ ਸ਼ੁਰੂਆਤ ‘ਚ ਪੈਦਲ ਚਲੇ ਪਰ ਬਾਅਦ ‘ਚ ਉਹ ਮੋਦੀ ਦੇ ਨਾਲ ਨਹੀਂ ਦਿਸੇ। ਪੈਦਲ ਚੱਲਣ ਵਾਲਿਆਂ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਵਿਜੈ ਗੋਇਲ, ਸਾਂਸਦ ਅਨੁਰਾਗ ਠਾਕੁਰ ਤੇ ਮਨੋਜ ਤਿਵਾਰੀ ਵੀ ਸ਼ਾਮਲ ਸਨ। ਇਸ ਯਾਤਰਾ ਦੌਰਾਨ ਸੜਕ ਕਿਨਾਰੇ ਖੜੇ ਲੋਕ ਗੁਲਾਬ ਦੀ ਵਰਸਾ ਕਰ ਰਹੇ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਜ਼ਾਰਾਂ ਲੋਕਾਂ ਨੇ ਪੈਦਲ ਹੀ ਇਹ ਯਾਤਰਾ ਪੂਰੀ ਕੀਤੀ।