ਕਬਾੜ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜਿਆ

Fierce, Fire, Broke Out, Junkyard, Millions Pieces, Burnt

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਅੱਗ ਬੁਝਾਉਣ ‘ਚ ਪਾਇਆ ਯੋਗਦਾਨ

ਜਤਿੰਦਰ ਲੱਕੀ/ਅਜਯ ਕਮਲ, ਰਾਜਪੁਰਾ

ਸਥਾਲਕ ਭੋਗਲਾ ਰੋਡ ਸਥਿੱਤ ਇੱਕ ਕਬਾੜ ਦੇ ਗੁਦਾਮ ‘ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਲੱਖਾਂ ਦਾ ਸਮਾਨ ਸੜਕ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਦਾਮ ਦੇ ਮਾਲਿਕ ਰੇਮਲ ਦਾਸ ਨੇ ਦੱਸਿਆ ਕਿ ਅੱਗ ਕਿਸੇ ਅਗਿਆਤ ਕਾਰਨਾਂ ਤੋ ਲੱਗੀ ਹੈ। ਗਨੀਮਤ ਇਹ ਰਹੀ ਦੀ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਭਿਆਨਕ ਅੱਗ ਨੂੰ ਰਾਜਪੁਰਾ, ਬਨੂੰੜ, ਲਾਲੜੂ ਅਤੇ ਹੋਰ ਨੇੜਲੇ ਸ਼ਹਿਰਾਂ ਦੀਆਂ ਅੱਗ ਬਝਾਉਣ ਵਾਲੀਆਂ ਗੱਡੀਆਂ ਪੁੱਜੀਆਂ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਹੁੰਚ ਕੇ ਅੱਗ ਬਝਾਉਣ ‘ਤੇ ਆਪਣਾ ਯੋਗਦਾਨ ਪਾਇਆ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨਾਲ ਮਿਲਕੇ ਮੱਦਦ ਕੀਤੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਜ਼ਿੰਮੇਵਾਰ ਰਾਜੇਸ਼ ਇੰਸਾਂ ਅਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਉਹ ਸਭ ਆਪਣੇ ਕੰਮ ਧੰਦਾ ਛੱਡ ਕੇ ਇਨਸਾਨੀਅਤ ਦੇ ਨਾਂਅ ‘ਤੇ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚ ਗਏ, ਜਿਸ ਵਿੱਚ ਸਾਰੇ ਸੇਵਾਦਾਰਾਂ ਨੇ ਆਪਣੇ ਮਾਲਿਕ ਦੇ ਚਰਨਾਂ ‘ਚ ਅਰਦਾਸ ਕਰ ਕੇ ਅੱਗ ‘ਤੇ ਕਾਬੂ ਪਾਉਣ ਵਾਲੇ ਫਾਇਰ ਬ੍ਰਿਗੇਡ ਵਿਭਾਗ ਦੇ ਨਾਲ ਮਿਲ ਕੇ ਅੱਗ ਉੱਤੇ ਕਾਬੂ ਪਾਉਣ ਦੇ ਯਤਨ ਆਰੰਭ ਕਿੱਤੇ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਕੋਈ ਕੁਦਰਤੀ ਆਪਣਾ ਸਾਡੇ ਬਲਾਕ ਜਾਂ ਕਿਤੇ ਵੀ ਸਾਨੂੰ ਪਤਾ ਲੱਗਦਾ ਹੈ ਤਾਂ ਅਸੀਂ ਸਭ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੂਜਨੀਕ ਗੁਰੁ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਸ ਜਗ੍ਹਾ ਉੱਤੇ ਪਹੁੰਚ ਕੇ ਜਿੰਨ੍ਹੀ ਵੀ ਮੱਦਦ ਹੋ ਸਕਦੀ ਹੈ ਮੱਦਦ  ਕਰਦੇ  ਹਾਂ| ਇਸ ਮੌਕੇ ਡੀਐਸਪੀ ਪੈਥੇ ਤੇ ਐਸਡੀਐਮ ਰਾਜਪੁਰਾ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪੁੱਜੇ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।