Diwali 2024: ਸ਼੍ਰੀ ਰਾਮਜੀ ਦੇ ਪਦਚਿੰਨ੍ਹਾਂ ’ਤੇ ਚੱਲ ਕੇ ਮਨਾਓ ਇਹ ਤਿਉਹਾਰ
Diwali 2024: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਇਹ ਪ੍ਰਕਾਸ਼ ਦਾ ਤਿਉਹਾਰ ਤੁਹਾਡੇ ਸਾਰਿਆਂ ਦੇ ਘਰਾਂ ’ਚ ਖੁਸ਼ੀਆਂ ਲੈ ਕੇ ਆਵੇ ਅਤੇ ਤੁਹਾਡੇ ਗਮ, ਦੁੱਖ, ਦਰਦ, ਚਿੰਤਾ ਰੂਪੀ ਅੰਧਕਾਰ ਨੂੰ ਦੂਰ ਕਰ ਦੇਵੇ ਪ੍ਰਕਾਸ਼ ਨਾਲ ਭਰ ਦੇਵੇ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਤੁਹਾਨੂੰ ਸਭ ਨੂੰ ਅਸ਼ੀਰਵਾਦ ਦਿੰਦੇ ਹਾਂ ਪਰਮ ਪਿਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ।
Read Also : Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
ਆਪਜੀ ਨੇ ਫਰਮਾਉਂਦੇ ਹਨ ਕਿ ਦੀਵਾਲੀ ਹਰ ਕੋਈ ਮਨਾਉਂਦਾ ਹੈ ਇਹ ਸਭ ਨੂੰ ਪਤਾ ਹੈ ਕਿ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਉਹ ਦਿਨ ਜਦੋਂ ਸ਼੍ਰੀ ਰਾਮਜੀ ਅਯੁੱਧਿਆ ਵਾਪਸ ਆਏ ਸਨ, ਘਰ-ਘਰ ਦੀਵੇ ਜਲਾਏ, ਖੁਸ਼ੀ ਮਨਾਈ ਗਈ ਤਾ ਉਸ ਤਿਉਹਾਰ ਨੂੰ ਦੀਵਾਲੀ ਦੇ ਰੂਪ ’ਚ ਮਨਾਇਆ ਜਾਂਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਇਨ੍ਹਾਂ ਦਿ31ਨਾਂ ’ਚ ਜੂਆ ਖੇਡਦੇ ਹਨ, ਨਸ਼ੇ ਕਰਦੇ ਹਨ, ਬੁਰੇ ਕਰਮ ਕਰਦੇ ਹਨ ਅਤੇ ਮਨੁੱਖ ਇਸਨੂੰ ਕਹਿੰਦਾ ਹੈ ਕਿ ਅਸੀਂ ਤਿਉਹਾਰ ਦਾ ਇੰਜੁਆਇ ਕਰ ਰਹੇ ਹਾਂ ਇਹ ਕੋਈ ਤਿਉਹਾਰ ਨੂੰ ਮਨਾਉਣ ਦਾ ਤਰੀਕਾ ਨਹੀਂ ਹੈ ਤਿਉਹਾਰ ਜਿਸ ਲਈ ਬਣੇ ਸਨ, ਅੱਜ ਕਲਿਯੁੱਗੀ ਇਨਸਾਨ ਉਸ ਤੋਂ ਬਹੁਤ ਦੂਰ ਹੋ ਚੁੱਕਾ ਹੈ ਅੱਜ ਸ਼੍ਰੀ ਰਾਮਜੀ ਦੇ ਦੱਸੇ ਮਾਰਗ ’ਤੇ ਚੱਲਣ ਵਾਲਿਆਂ ਦੀ ਕਮੀ ਹੈ ਅਤੇ ਰਾਵਣ ਸਭ ਦੇ ਅੰਦਰ ਜਾਗਿਆ ਹੋਇਆ ਹੈ ਦੀਵਾਲੀ ਦਾ ਦਿਨ ਰਾਮ ਜੀ ਦਾ ਦਿਨ ਹੈ, ਨਾ ਕਿ ਰਾਵਣ ਦਾ ਦਿਨ ਹੈ Diwali 2024
ਤਿਉਹਾਰਾਂ ਤੇ ਕਰੋ ਜ਼ਰੂਰਤਮੰਦਾਂ ਦੀ ਸੇਵਾ | Diwali 2024
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਪਾਵਨ ਤਿਉਹਾਰ ’ਤੇ ਮਾਨਵਤਾ ਭਲਾਈ ਦੇ ਕੰਮਾਂ ’ਚ ਨਵੇਂ ਕੰਮ ਸ਼ੁਰੂ ਕਰਨ ਲਈ ਸਾਧ-ਸੰਗਤ ਨੂੰ ਅਪੀਲ ਕੀਤੀ ਪੂਜਨੀਕ ਗੁਰੂ ਜੀ ਨੇ ਸਹੀ ਅਰਥਾਂ ’ਚ ਦੀਵਾਲੀ ਮਨਾਉਣ ਦੇ ਬਾਰੇ ’ਚ ਦੱਸਦੇ ਹੋਏ ਫਰਮਾਇਆ ਕਿ ਸਾਧ-ਸੰਗਤ ਇਸ ਦਿਨ ਨੂੰ ਰੋਡ ’ਤੇ ਬੈਠੇ, ਬੱਸ ਸਟੈਂਡ ’ਤੇ ਬੈਠੇ, ਰੇਲਵੇ ਸਟੇਸ਼ਨ ’ਤੇ ਬੈਠੇ ਅਤੇ ਕਿਤੇ ਘੁੰਮਦੇ ਅਪੰਗ, ਅਪਾਹਿਜ਼, ਅੰਗਹੀਣ, ਬੇਸਹਾਰੇ ਦਾ ਸਹਾਰਾ ਬਣਕੇ ਉਸਨੂੰ ਮਹੀਨੇਭਰ ਦਾ ਰਾਸ਼ਨ ਦੇਣ ਸਾਡੇ ਹਿਸਾਬ ਨਾਲ ਇਸ ਤੋਂ ਚੰਗੀ ਦੀਵਾਲੀ ਕੋਈ ਹੋਰ ਨਹੀਂ ਹੋ ਸਕਦੀ ਇਸ ਦਿਨ ਸਭ ਲੋਕ ਨਵੇਂ-ਨਵੇਂ ਕੱਪੜੇ ਪਹਿਨਦੇ ਹਨ, ਇਸ ਲਈ ਸਾਧ-ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸਰਦੀ ਆਉਣ ਵਾਲੀ ਹੈ, ਜਿਸ ’ਚ ਗਰੀਬ ਬੱਚੇ ਸਰਦੀ ਕਾਰਨ ਬਿਮਾਰ ਪੈ ਜਾਂਦੇ ਹਨ ਅਤੇ ਇਸ ਨਾਲ ਕਈਆਂ ਦੀ ਤਾਂ ਮੌਤ ਤੱਕ ਹੋ ਜਾਂਦੀ ਹੈ।
Diwali 2024
ਇਸ ਲਈ ਇਸ ਦਿਨ ਸਾਧ-ਸੰਗਤ ਅਜਿਹੇ ਗਰੀਬ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੱਪੜੇ ਪਹਿਨਾ ਕੇ ਆਉਣ ਇਸ ਤੋਂ ਇਲਾਵਾ ਤਿਉਹਾਰ ਦੇ ਮੌਕੇ ’ਤੇ ਬੂਟੇ ਜ਼ਰੂਰ ਲਗਾਉਣ ਅਤੇ ਜੋ ਜ਼ਰੂਰਤਮੰਦ ਹਨ ਅਤੇ ਬਿਮਾਰ ਪਏ ਹੋਏ ਹਨ, ਉਨ੍ਹਾਂ ਦਾ ਇਲਾਜ ਵੀ ਸਾਧ-ਸੰਗਤ ਜ਼ਰੂਰ ਕਰਵਾਏ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਜ਼ਰੂਰ ਦਿਓ, ਤਾਂ ਕਿ ਉਨ੍ਹਾਂ ਦੀ ਆਉਣ ਵਾਲੀ ਸੰਤਾਨ ਸਹੀ ਸਲਾਮਤ ਪੈਦਾ ਹੋਵੇ ਦੂਜੇ ਪਾਸੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦਾ ਇਲਾਜ ਕਰਾਉਣ ਅਤੇ ਉਨ੍ਹਾਂ ਨੂੰ ਖੁਰਾਕ ਦੇਣ ਦਾ ਸੱਦਾ ਦਿੱਤਾ ਇਸ ’ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਨ੍ਹਾਂ ਕੰਮਾਂ ਨੂੰ ਕਰਨ ਦੀ ਹਾਮੀ ਭਰੀ ਅਤੇ ਪ੍ਰਣ ਲਿਆ ਪੂਜਨੀਕ ਗੁਰੂ ਜੀ ਨੇ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਬਚਨ ਫਰਮਾਇਆ ਕਿ ਇਹ ਸਾਰੇ ਮਹਾਨ ਕੰਮ ਹਨ ਅਤੇ ਜੋ ਇਨ੍ਹਾਂ ਨੂੰ ਕਰਨਗੇ ਉਨ੍ਹਾਂ ਨੂੰ ਭਗਵਾਨ ਜੀ ਜ਼ਰੂਰ ਖੁਸ਼ੀਆਂ ਦੇਣਗੇ ਇਸ ਨਾਲ ਸਾਧ-ਸੰਗਤ ਦੇ ਘਰਾਂ ’ਚ ਖੁਸ਼ੀਆਂ ਦੇ ਹੋਰ ਚਾਰ-ਚੰਦ ਲੱਗ ਜਾਣਗੇ। Diwali 2024
ਬੁਰੀਆਂ ਆਦਤਾਂ ਨੂੰ ਛੱਡਣ ਦਾ ਪ੍ਰਣ ਕਰੋ ਤਾਂ ਇਹ ਹੋਵੇਗੀ ਤੁਹਾਡੇ ਲਈ ਸੱਚੀ ਦੀਵਾਲੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦਾ ਦਿਨ ਰਾਮ ਜੀ ਦਾ ਦਿਨ ਹੈ ਨਾ ਕਿ ਰਾਵਣ ਜੀ ਦਾ, ਉਨ੍ਹਾਂ ਨੂੰ ਵੀ ਅਸੀਂ ਜੀ ਨਾਲ ਪੁਕਾਰ ਲਿਆ, ਕਿਉਂਕਿ ਜੀ ਨਾਲ ਨਹੀਂ ਪੁਕਾਰਾਂਗੇ ਤਾਂ, ਫਕੀਰ ਸੰਤ ਦੇ ਲਈ ਇੱਕ ਉਂਜ ਵੀ ਠੀਕ ਨਹੀਂ ਬੈਠਦਾ, ਕਿਉਂਕਿ ਜੇਕਰ ਕੋਈ ਬੁਰਾਈ ਨਾਲ ਜੁ਼ਡ਼ਿਆ ਹੈ, ਅੱਜ ਦਾ ਕੋਈ ਬੁਰਾ ਨਾ ਮੰਨਣਾ, ਉਨਾਂ ਨੂੰ ਫਾਲੋ ਕਰ ਰਿਹਾ ਹੈ, ਸਿੱਧੀ ਜਿਹੀ ਗੱਲ ਹੈ ਜਿਆਦਾ ਤਾਂ ਉਨਾਂ ਨੂੰ ਫਾਲੋ ਕਰ ਰਹੇ ਹਨ, ਰਾਮ ਜੀ ਨੂੰ ਫਾਲੋ ਕਰਨ ਵਾਲਾ ਤਾਂ ਕੋਈ-ਕੋਈ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਆਦਾਤਾਰ ਅੱਜ ਦੁਨੀਆ ’ਚ ਲੋਕ ਰਾਵਣ ਦੇ ਜਿਆਦਾ ਵੰਸਿਜ਼ ਲੱਗ ਰਹੇ ਹਨ। Diwali 2024
ਜਦੋਂਕਿ ਕਿ ਅਸੀਂ ਉਸ ਰਾਮ ਜੀ ਦੇ ਵੰਸਿਜ਼, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਵੰਸਿਜ਼ ਹਾਂ। ਕਿਉਂਕਿ ਅੱਜ ਦੇ ਦਿਨ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਲੋਕ ਨਸ਼ਾ ਕਰਦੇ ਹਨ, ਪਾਰਟੀਆਂ ਕਰਦੇ ਹਨ, ਜਿਸ ’ਚ ਤਰ੍ਹਾਂ-ਤਰ੍ਹਾਂ ਦੇ ਨਸ਼ੇ ਚੱਲਦੇ ਹਨ, ਜੂਆ ਖੇਡਿਆ ਜਾਂਦਾ ਹੈ। ਇਸ ਨੂੰ ਕਹਿੰਦੈ ਹਨ ਇੰਜੁਆਮੈਂਟ, ਬਡ਼ਾ ਦਰਦ ਹੁੰਦਾ ਹੈ, ਇਹ ਦਿਨ ਮਨਾਇਆ ਗਿਆ ਸੀ ਕਿ ਅੱਜ ਸ੍ਰੀਰਾਮ ਜੀ ਬੁਰਾਈਆਂ ’ਤੇ ਜਿੱਤ ਹਾਸਲ ਕਰਕੇ ,ਬੁਰਾਈਆਂ ਦਾ ਖਤਮਾ ਕਰਕੇ, ਅਯੁੱਧਿਆ ਨਗਰੀ ’ਚ ਪਧਾਰੇ ਸਨ ਅਤੇ ਲੋਕਾਂ ਨੇ ਘਰ-ਘਰ ਦੀਵੇ ਬਾਲੇ ਸਨ ਤਾਂ ਤੁਹਾਨੂੰ ਸਭ ਨੂੰ ਹੱਥ ਜੋਡ਼ ਕੇ ਇਹ ਪ੍ਰਾਰਥਨਾ ਹੈ ਕਿ ਤੁਸੀਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਅੱਜ ਦੇ ਦਿਨ ਜ਼ਰੂਰ ਛੱਡੋ। ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ ਦੋ ਚਾਰ।
Diwali 2024
ਇਕਾਂਤ ’ਚ ਬੈਠ ਜਾਓ, 5-7 ਮਿੰਟ ਆਪਣੇ ਬਾਰੇ ਸੋਚੋ, ਆਪਣੀ ਲਾਈਫ ਬਾਰੇ ’ਚ ਸੋਚੋ, ਜੋ ਗੁਜਰ ਚੁੱਕੀ ਹੈ, ਯਕੀਨ ਮੰਨੋ, ਤੁਹਾਨੂੰ ਜ਼ਰੂਰ ਪਤਾ ਚੱਲੇਗਾ ਕਿ ਹਾਂ ਮੇਰੇ ’ਚ ਇਹ ਗਲਤ ਆਦਤਾਂ ਹਨ, ਮੇਰੇ ’ਚ ਇਹ ਸਹੀ ਆਦਤਾਂ ਹਨ, ਮੇਰੇ ’ਚ ਇਹ ਔਵਗੁਣ, ਗੁਣ ਤਾਂ ਤੁਸੀਂ ਵੇਖਦੇ ਹੀ ਰਹਿੰਦੇ ਹੋ ਤੇ ਗਾਉਂਦੇ ਰਹਿੰਦੇ ਹੋ ਖੁਦ ਦੇ, ਪਰ ਔਵਗੁਣ ਜੋ ਛੁਪੇ ਹੋਏ ਹਨ ਤੁਹਾਡੇ ਅੰਦਰ, ਕਿਸੇ-ਕਿਸੇ ਨੂੰ ਪਤਾ ਹੋਵੇਗਾ ਜਾਂ ਤੁਹਾਡੇ ਮਾਂ-ਬਾਪ, ਜਾਂ ਪਰਿਵਾਰ ਜਨ, ਜਾਂ ਯਾਰ-ਦੋਸਤ, ਪਰ ਸਭ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਅੰਦਰ ਕਿਹਡ਼ੀਆਂ ਬੈਡ ਹੈਬਿਟਸ ਹਨ, ਕਿਹਡ਼ੀਆਂ ਬੁਰੀਆਂ ਆਦਤਾਂ ਹਨ,ਤਾਂ ਜ਼ਰੂਰ ਤੁਹਾਨੂੰ ਗੁਜ਼ਾਰਿਸ ਹੈ, ਪ੍ਰਾਰਥਨਾ ਹੈ ਕਿ ਤੁਸੀਂ ਆਪਣੀ ਇਕ ਜਾਂ ਦੋ-ਤਿੰਨ ਬੁਰੀਆਂ ਆਦਤਾਂ ਨੂੰ ਛੱਡਣ ਦਾ ਪ੍ਰਣ ਕਰੋ ਤਾਂ ਇਹ ਹੋਵੇਗੀ ਤੁਹਾਡੇ ਲਈ ਸੱਚੀ ਦੀਵਾਲੀ।