ਫਿਰੋਜ਼ਪੁਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਕੇ 4 ਮੁਲਜ਼ਮ ਕੀਤੇ ਕਾਬੂ

Murder Case
ਫਿਰੋਜ਼ਪੁਰ : ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਰਣਧੀਰ ਕੁਮਾਰ ਅਤੇ ਫਾਇਲ ਫੋਟੋ ਮਨਜੀਤ ਸਿੰਘ।

ਨਜਾਇਜ਼ ਸਬੰਧਾਂ ਦੇ ਚੱਲਦਿਆਂ ਦਿੱਤਾ ਵਾਰਦਾਤ ਨੂੰ ਅੰਜ਼ਾਮ 

  • ਪਰਨੇ ਨਾਲ ਗਲ ਘੁੱਟ ਕੇ ਲਾਸ਼ ਨੂੰ ਪੱਥਰ ਨਾਲ ਬੰਨ੍ਹ ਕੇ ਸੁੱਟਿਆ ਬਿਆਸ ਦਰਿਆ ‘ਚ

(ਸਤਪਾਲ ਥਿੰਦ) ਫਿਰੋਜ਼ਪੁਰ। Murder Case ਫਿਰੋਜ਼ਪੁਰ ਪੁਲਿਸ (Ferozepur Police) ਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਵਾਰਦਾਤ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਕਤਲ ਦੀ ਵਜ੍ਹਾ ਗੈਰ ਸਮਾਜਿਕ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪਤਨੀ ਨੇ ਆਪਣੇ ਸਾਥੀ ਨਾਲ ਮਿਲ ਕੇ ਪਤੀ ਦਾ ਕਤਲ ਕਰਵਾ ਕੇ ਬਿਆਸ ਦਰਿਆ ਵਿੱਚ ਲਾਸ਼ ਨੂੰ ਸੁੱਟਿਆ ਸੀ।

ਇਹ ਵੀ ਪੜ੍ਹੋ : BPL Ration Card: BPL ਰਾਸ਼ਨ ਕਾਰਡ ਵਾਲਿਆਂ ਦੀ ਹੋਈ ਮੌਜ! ਹਰ ਮਹੀਨੇ ਖਾਤੇ ‘ਚ ਆਉਣਗੇ ਇੰਨੇ ਪੈਸੇ…!

ਇਸ ਸਬੰਧੀ ਜਾਣਕਾਰੀ ਦਿੰਦੇ ਐੱਸਪੀ (ਡੀ) ਰਣਧੀਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਸੁਖਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮੁਹੱਲਾ ਜੱਟਾ ਵਾਲਾ, ਜੀਰਾ ਨੇ 11 ਜੂਨ ਨੂੰ ਦਰਖਾਸਤ ਦਿੱਤੀ ਕਿ ਉਸਦਾ ਪਤੀ ਮਨਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮੁਹੱਲਾ ਜੱਟਾ ਵਾਲਾ, ਜੀਰਾ 6 ਜੂਨ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ, ਜਿਸ ਨਾਲ ਉਸਦੀ ਗੱਲਬਾਤ ਹੋ ਰਹੀ ਸੀ, ਪਰੰਤੂ 10 ਜੂਨ ਤੋਂ ਉਸ ਦੇ ਪਤੀ ਦਾ ਫੋਨ ਬੰਦ ਆ ਰਿਹਾ ਹੈ। ਪੜਤਾਲ ਦੌਰਾਨ ਸੁਖਦੀਪ ਕੌਰ ਦੀ ਦੱਸੀ ਹੋਈ ਗੱਲ ਝੂਠੀ ਨਿਕਲਣ ਲੱਗੀ ਅਤੇ ਪੁਲਿਸ ਪਾਰਟੀ ਨੂੰ ਸੁਖਦੀਪ ਕੌਰ ਦੁਆਰਾ ਆਪਣੇ ਪਤੀ ਨੂੰ ਅਗਵਾਹ ਕਰਨ ਬਾਰੇ ਸ਼ੱਕ ਹੋਇਆ ਜਿਸ ਦੀ ਪੁਸ਼ਟੀ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮੰਗੇ ਵਾਲਾ, ਜਿਲ੍ਹਾ ਮੋਗਾ ਨੇ ਪੁਲਿਸ ਪਾਰਟੀ ਨੂੰ ਕੀਤੀ।

ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਸੁਖਦੀਪ ਕੌਰ ਨੇ ਆਪਣੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਉਸ ਦੇ ਭਰਾ ਮਨਜੀਤ ਸਿੰਘ ਨੂੰ ਆਪਣੇ ਸਾਥੀ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਗੰਡੀਵਿੰਡ, ਤਰਨਤਾਰਨ ਤੇ ਉਸਦੇ ਸਾਥੀਆਂ ਨਾਲ ਮਿਲ ਕੇ 6 ਜੂਨ ਨੂੰ ਰਾਤ ਦੇ ਕਰੀਬ 9:30 ਵਜੇ ਜਦੋਂ ਉਸਦਾ ਭਰਾ ਮਨਜੀਤ ਸਿੰਘ ਆਪਣੀ ਪਤਨੀ ਸੁਖਦੀਪ ਕੌਰ ਨਾਲ ਸੈਰ ਕਰ ਰਿਹਾ ਸੀ ਤਾਂ ਕੱਚਾ ਮਨਸੂਰਦੇਵਾ ਰੋਡ, ਜ਼ੀਰਾ ਤੋਂ ਇਹਨਾਂ ਵੱਲੋਂ ਅਗਵਾ ਕਰ ਲਿਆ ਗਿਆ ਪੁਲਿਸ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਦੇ ਬਿਆਨ ’ਤੇ ਮੁਕੱਦਮਾ ਨੰਬਰ 43 ਸਿਟੀ ਜ਼ੀਰਾ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ। Murder Case

ਸੁਖਦੀਪ ਕੌਰ ਨੂੰ ਉਸਦੇ ਪੇਕੇ ਪਿੰਡ ਕੋਟਦਾਤਾ ਤੋਂ ਕਾਬੂ ਕੀਤਾ

ਤਫਤੀਸ਼ ਦੌਰਾਨ 13 ਜੂਨ ਨੂੰ ਮਨਜੀਤ ਸਿੰਘ ਦੀ ਪਤਨੀ ਸੁਖਦੀਪ ਕੌਰ ਨੂੰ ਉਸਦੇ ਪੇਕੇ ਪਿੰਡ ਕੋਟਦਾਤਾ ਤੋਂ ਕਾਬੂ ਕੀਤਾ ਗਿਆ। 17 ਜੂਨ ਨੂੰ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੇ ਆ ਕੇ ਬਾਕੀ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਦੱਸਦੇ ਹੋਏ ਉਹਨਾਂ ਦੇ ਨਾਂਅ ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਵੜਿੰਗ ਮੋਹਨਪੁਰ , ਤਰਨਤਾਰਨ, ਅਰਸ਼ਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪੱਤੀ ਨਿੱਕੀ ਡਿਉੜੀ ਸਰਹਾਲੀ, ਜਗਜੀਵਨ ਸਿੰਘ ਉਰਫ ਜੱਗੂ ਪੁੱਤਰ ਨਿਰਮਲ ਸਿੰਘ ਅਤੇ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਦੱਸੇ, ਜਿੰਨਾਂ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ।

Murder Case
ਫਿਰੋਜ਼ਪੁਰ : ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਰਣਧੀਰ ਕੁਮਾਰ ਅਤੇ ਫਾਇਲ ਫੋਟੋ ਮਨਜੀਤ ਸਿੰਘ।

ਵਾਰਦਾਤ ਸਮੇਂ ਵਰਤੀ ਗਈ ਕਾਰ ਵੀ ਕੀਤੀ ਬਰਾਮਦ /Murder Case

ਉਪਰੰਤ ਪੁਲਿਸ ਪਾਰਟੀ ਨੇ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਨੂੰ ਪਿੰਡ ਸਮਲਾਹਾ ਜ਼ਿਲ੍ਹਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਰਦਾਤ ਸਮੇਂ ਵਰਤੀ ਗਈ ਕਾਰ ਸਮੇਤ ਕਾਬੂ ਕੀਤਾ ਗਿਆ ਅਤੇ ਅਰਸ਼ਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਨੂੰ ਉਸ ਦੇ ਘਰ ਤੋਂ ਕਾਬੂ ਕੀਤਾ ਗਿਆ ਜਿਹਨਾਂ 6-7 ਜੂਨ ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਨੂੰ ਉਸ ਦੇ ਪਰਨੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਪੱਥਰ ਨਾਲ ਬੰਨ੍ਹ ਕੇ ਅਤੇ ਲੋਹੇ ਦੀ ਕੰਡਿਆਲੀ ਤਾਰ ਵਿੱਚ ਲਪੇਟ ਕੇ ਪਿੰਡ ਕੰਬੋਅ ਢਾਏ ਨੇੜੇ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਸੀ। ਮੁਕੱਦਮਾ ਵਿੱਚ ਬਾਕੀ ਰਹਿੰਦੇ 2 ਮੁਲਜਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਜਾ ਰਹੀ ਹੈ। Crime

ਕਾਬੂ ਮੁਲਜ਼ਮ ਤੋਂ ਨਸ਼ਾ ਛਡਾਊ ਕੇਂਦਰ ਸਬੰਧੀ ਹੋਇਆ ਖੁਲਾਸਾ | Murder Case

ਐੱਸਪੀ (ਡੀ) ਰਣਧੀਰ ਕੁਮਾਰ ਵੱਲੋਂ ਦੱਸਿਆ ਗਿਆ ਇਸ ਕਤਲ ਮਾਮਲੇ ਸਬੰਧੀ ਪੁੱਛਗਿੱਛ ਦੌਰਾਨ ਕਾਬੂ ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਇਹ ਵੀ ਮੰਨਿਆ ਕਿ ਉਸਨੇ ਸਾਲ 2022 ਵਿੱਚ ਇੱਕ ਨਸ਼ਾ ਛੁਡਾਊ ਕੇਦਰ ਖੋਲਿਆ ਹੋਇਆ ਸੀ, ਜਿਸ ਦੌਰਾਨ ਉਸ ਕੋਲ ਭਰਤੀ ਵਿਅਕਤੀਆਂ ਵਿੱਚੋ ਇੱਕ ਵਿਅਕਤੀ ਨੇ ਛੱਤ ਦੇ ਉਪਰੋਂ ਹੇਠਾਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਤਾਂ ਉਸ ਦੀ ਲਾਸ਼ ਨੂੰ ਵੀ ਉਸਨੇ ਇਸੇ ਥਾਂ ’ਤੇ ਪਿੰਡ ਕੰਬੋਅ ਢਾਏ ਦੇ ਨੇੜੇ ਬਿਆਸ ਦਰਿਆ ਵਿੱਚ ਸੁੱਟ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਸੀ ਅਤੇ ਉਸਦੇ ਪਰਿਵਾਰ ਨੂੰ ਉਸ ਦੇ ਗੁੰਮਸ਼ੁਦਾ ਹੋਣ ਦੀ ਸੂਚਨਾ ਦਿੱਤੀ।