Ferozepur News: ਵਿਧਾਇਕ ਰਜਨੀਸ਼ ਦਹੀਯਾ ਨੇ ਜੇਰੇ ਇਲਾਜ ਬੱਚਿਆਂ ਦਾ ਹਾਲ ਚਾਲ ਜਾਣਿਆ

Ferozepur News

ਜਖਮੀਆਂ ਨੂੰ ਵਧੀਆ ਇਲਾਜ ਤੇ ਆਰਥਿਕ ਮੱਦਦ ਦਾ ਭਰੋਸਾ ਦਿੱਤਾ | Ferozepur News

ਫਿਰੋਜ਼ਪੁਰ (ਸਤਪਾਲ ਥਿੰਦ)। Ferozepur News : ਪਿੰਡ ਬਾਜ਼ੀਦਪੁਰ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਵਿਖੇ ਹੋਏ ਹਾਦਸੇ ਵਿੱਚ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਫਰੀਦਕੋਟ ਮੈਡੀਕਲ ਕਾਲਜ ਵਿਖੇ ਪਹੁੰਚੇ।ਬੀਤੇ ਦਿਨੀ ਇਤਿਹਾਸਿਕ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਦੇ ਲੰਗਰ ਹਾਲ ਵਿੱਚ ਗੈਸ ਸਿਲੰਡਰ ਦੇ ਬਲਾਸਟ ਕਾਰਨ ਅੱਗ ਲੱਗ ਗਈ ਸੀ ਅਤੇ ਇਸ ਹਾਦਸੇ ਵਿੱਚ ਬਸਤੀ ਪਿਆਰੇਆਣਾ ਦੇ ਕਰੀਬ ਛੇ ਸ਼ਰਧਾਲੂ ਲੰਗਰ ਸੇਵਾ ਕਰਦਿਆ ਝੁਲਸ ਗਏ।

Read Also : ਕਾਰ ਤੇ ਵੈਨ ਦੀ ਹੋਈ ਭਿਆਨਕ ਟੱਕਰ, ਨੌਜਵਾਨ ਦੀ ਮੌਤ

ਇਸ ਵਿੱਚ ਪੰਜ 18 ਸਾਲ ਤੋਂ ਘੱਟ ਉਮਰ ਦੇ ਹਨ। ਵਿਧਾਇਕ ਰਜਨੀਸ਼ ਦਹੀਯਾ ਨੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਜਾ ਕੇ ਇਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਸਮੂਹ ਮੈਡੀਕਲ ਟੀਮ, ਡਾਕਟਰ ਸਾਹਿਬਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨਾ ਡਾਕਟਰਾਂ ਨੂੰ ਬੱਚਿਆਂ ਦਾ ਚੰਗੀ ਤਰ੍ਹਾਂ ਇਲਾਜ ਕਰਨ ਲਈ ਕਿਹਾ ਅਤੇ ਬੱਚਿਆਂ ਦੇ ਪਰਿਵਾਰਾਂ ਨੂੰ ਹੋੰਸਲਾ ਅਤੇ ਭਰੋਸਾ ਦਿੱਤਾ ਕਿ ਸਾਰਾ ਇਲਾਜ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਜਿੰਨੀ ਹੋ ਸਕੀ ਹਰ ਸੰਭਵ ਆਰਥਿਕ ਮਦਦ ਵੀ ਕੀਤੀ ਜਾਵੇਗੀ। Ferozepur News

LEAVE A REPLY

Please enter your comment!
Please enter your name here