ਅਤੁਲ ਸੋਨੀ ਡੀਐਸਪੀ ਨੇ ਸਭ ਤੋਂ ਪਹਿਲਾ ਖ਼ੂਨਦਾਨ ਕਰ ਕਰਵਾਈ ਕੈਂਪ ਦੀ ਸ਼ੁਰੂਆਤ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। Ferozepur News : ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਗੁਰੂ ਹਰ ਸਹਾਏ ਦੇ ਸਿਵਲ ਹਸਪਤਾਲ ਵਿਖੇ ਸ਼ਹੀਦ ਉਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਮਹਾ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਡੀਐਸਪੀ ਅਤਲ ਸੋਨੀ ਨੇ ਖੁਦ ਖੂਨਦਾਨ ਕਰਕੇ ਕੀਤੀ। ਇਸ ਖੂਨਦਾਨ ਕੈਂਪ ਦੌਰਾਨ ਵਾਤਵਰਣ ਨੂੰ ਸ਼ੁੱਧ ਰੱਖਣ ਲਈ ਹਰੇ ਪੌਦੇ ਵੀ ਵੰਡੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਆਗੂ ਸੰਦੀਪ ਕੰਬੋਜ ਮੈਡਮ ਸੋਨੀਆ ਭੱਟੀ, ਮੈਡਮ ਸੋਨੂ ਸ਼ਰਮਾ ਨੇ ਦੱਸਿਆ ਕਿ ਇਸ ਮਹੀਨੇ ਦੇ ਵਿੱਚ ਤੀਜਾ ਖੂਨਦਾਨ ਕੈਂਪ ਸਾਡੀ ਸੰਸਥਾ ਵੱਲੋਂ ਲਗਾਇਆ ਗਿਆ ਹੈ ਪਰ ਇਸ ਵਾਰ ਦਾ ਖੂਨ ਦਾਨ ਕੈਂਪ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਸਮਰਪਿਤ ਲਗਾਇਆ ਗਿਆ। ਜਿਸ ਵਿੱਚ ਖੁਦ ਡੀਐਸ ਪੀ ਅਤਲ ਸੋਨੀ ਹੋਰਾਂ ਨੇ ਪਹੁੰਚ ਕੇ ਖੂਨ ਦਾਨ ਕੀਤਾ ਅਤੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ। Ferozepur News
ਉਹਨਾਂ ਵੱਲੋਂ ਹਰੇ ਪੌਦੇ ਵੀ ਲੋਕਾਂ ਨੂੰ ਵੰਡੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਅੱਜ ਦੇ ਖੂਨਦਾਨ ਕੈਂਪ ਦੌਰਾਨ ਫਿਰੋਜਪੁਰ ਸਿਵਲ ਹਸਪਤਾਲ ਤੋਂ ਬਲੱਡ ਬੈਂਕ ਦੀ ਟੀਮ ਪਹੁੰਚੀ ਸੀ ਜਿਸ ਵੱਲੋਂ 50 ਯੂਨਿਟ ਖੂਨਦਾਨ ਇਕਠਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਅਤੁਲ ਸੋਨੀ ਹੁਰਾਂ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਖੂਨ ਦਾਨ ਕਰਨ ਤੋਂ ਬਾਅਦ ਤਿੰਨ ਮਹੀਨਿਆਂ ਚ ਖੂਨ ਦੀ ਦੁਬਾਰਾ ਪੂਰਤੀ ਹੋ ਜਾਂਦੀ ਹੈ।
Ferozepur News
ਉਹਨਾਂ ਨੇ ਖੁਦ ਖੂਨਦਾਨ ਕੀਤਾ ਅਤੇ ਇਹ ਵੀ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰੇ ਪੌਦੇ ਵੀ ਲਗਾਉਣੇ ਚਾਹੀਦੇ ਹਨ ਅਤੇ ਨਸ਼ਿਆਂ ਨੂੰ ਠਲ ਪਾਉਣ ਲਈ ਪਿੰਡਾਂ ਦੀਆਂ ਯੂਥ ਕਲੱਬਾਂ ਅਤੇ ਆਮ ਲੋਕਾਂ ਨੂੰ ਅੱਗੇ ਆਣਾ ਪਊਗਾ ਤਾਂ ਹੀ ਨਸ਼ੇ ਤੇ ਠੱਲ ਪਾਈ ਜਾ ਸਕਦੀ ਹੈ। ਡੀਐਸਪੀ ਤੁਹਾਨੂੰ ਨੇ ਕਿਹਾ ਕਿ ਉਹਨਾਂ ਵੱਲੋਂ ਨਸ਼ਿਆਂ ਖਿਲਾਫ ਇੱਕ ਗੀਤ ਵੀ ਤਿਆਰ ਕਰਵਾਇਆ ਗਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਿਤ ਕਰੇਗਾ। ਇਸ ਮੋਕੇ ਐੱਸ ਐਮ ਓ ਇੰਦੂ ਬਾਲਾ, ਡਾਕਟਰ ਕਰਨਵੀਰ ਕੋਰ,ਪ੍ਰਧਾਨ ਸੰਦੀਪ ਕੰਬੋਜ, ਸਕੱਤਰ ਮਨਦੀਪ ਖਿੰਡਾ, ਨਰੇਸ਼ ਖਿੰਡਾ, ਕੁਲਦੀਪ ਸਿੰਘ, ਗੁਰਤੀਰਥ ਸਿੰਘ ਸ਼ਰਨਦੀਪ ਸਿੰਘ ਬਰਾੜ, ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ, ਅੰਮ੍ਰਿਤ ਸਿੰਘ, ਰਵਿੰਦਰ ਸਿੰਘ, ਸ਼ੁਬੇਗ ਸਿੰਘ, ਗੁਰਪ੍ਰੀਤ, ਗੁਰਮੇਜ਼ ਸਿੰਘ ਥਿੰਦ ਪੱਤਰਕਾਰ, ਵਿਕਾਸ ਗਾਬਾ, ਰਮਨ ਕੁਮਾਰ ਮਲਕੀਤ ਸਿੰਘ ਆਦਿ ਹਾਜ਼ਰ ਸਨ।
Read Also : Moga News: ਨੇਚਰ ਪਾਰਕ ਦੇ ਨੇੜੇ ਅਜਿਹਾ ਕੀ ਹੋਇਆ, ਇਲਾਕੇ ‘ਚ ਫੈਲੀ ਦਹਿਸ਼ਤ