ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News ਔਰਤ ’ਤੇ ਤੇਜ਼ਧਾ...

    ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜਖ਼ਮੀ

    Ferozepur News

    ਫਿਰੋਜ਼ਪੁਰ (ਸੱਤਪਾਲ ਥਿੰਦ)। ਪੰਜਾਬ ’ਚ ਆਏ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਉੱਥੇ ਹੀ ਫਿਰੋਜ਼ਪੁਰ ਕੈਂਟ ਦੇ ਬਾਜ ਵਾਲਾ ਚੌਂਕ ’ਚ ਦੋ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਔਰਤ ’ਤੇ ਹਮਲਾ ਕਰ ਦਿੱਤਾ। ਫਿਰੋਜ਼ਪੁਰ ਦੇ ਬਾਜ ਵਾਲਾ ਚੌਂਕ ’ਚ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਹੈ। ਇੱਕ ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। (Ferozepur News)

    ਹਮਲੇ ਦੀਆਂ ਲਾਈਵ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਕੁਝ ਹਥਿਆਰਬੰਦ ਨੌਜਵਾਨ ਔਰਤ ’ਤੇ ਹਮਲਾ ਕਰ ਰਹੇ ਹਨ। ਨਾਲ ਹੀ ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਸਾਈਡ ’ਤੇ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ। ਫਿਰੋਜ਼ਪੁਰ ਕੈਂਟ ਦੇ ਬਾਜ ਵਾਲਾ ਚੌਂਕ ’ਤੇ ਦੋ ਮੋਟਰਸਾਈਲ ਸਵਾਰ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਔਰਤ ’ਤੇ ਹਮਲਾ ਕਰ ਦਿੱਤਾ। ਮਹਿਲਾ ਦੀ ਪਛਾਣ ਕਮਲੇਸ਼ ਦੇ ਰੂਪ ਵਿੱਚ ਹੋਈ ਹੈ। ਗੰਭੀਰ ਰੂਪ ’ਚ ਜਖ਼ਮੀ ਹੋਈ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ। ਔਰਤ ਦੇ ਹੱਥਾਂ ਅਤੇ ਪੇਟ ’ਤੇ ਡੂੰਘੇ ਕੱਟ ਲੱਗੇ ਹਨ। ਜਖ਼ਮੀ ਔਰਤ ਨੇ ਕਿਹਾ ਕਿ ਉਹ ਕੋਰਟ ’ਚੋਂ ਤਰੀਕ ਭੁਗਤ ਕੇ ਆ ਰਹੀ ਸੀ ਕਿ ਰਸਤੇ ’ਚ ਉਸ ’ਤੇ ਹਮਲਾ ਕਰ ਦਿੱਤਾ ਗਿਆ।

    ਉੱਥੇ ਹੀ ਸਿਵਲ ਹਸਪਤਾਲ ’ਚ ਡਾਕਟਰ ਅਰੁਣ ਨੇ ਦੱਸਿਆ ਕਿ ਮਹਿਲਾ ਕਮਲੇਸ਼ ਕਾਫ਼ੀ ਗੰਭੀਰ ਰੂਪ ’ਚ ਜਖ਼ਮੀ ਸੀ ਜਿਸ ਦਾ ਇਲਾਜ਼ ਕਰਕੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ।

    ਮੌਕੇ ’ਤੇ ਪਹੰੁਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਹੀ ਐੱਸਪੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਮਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਔਰਤ ਗੰਭੀਰ ਰੂਪ ’ਚ ਜਖ਼ਮੀ ਹੋਈ ਹੈ ਜਿਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲਾਵਾਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here