ਫਿਰੋਜ਼ਪੁਰ (ਸਤਪਾਲ ਥਿੰਦ)- Ferozepur News : ਜ਼ਿਲਾ ਫਿਰੋਜ਼ਪੁਰ ਦੇ ਵਿੱਚ ਚੋਰੀ ਲੁੱਟ ਖੋਹਾ ਡਕੈਤੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਚੋਰਾਂ ਵੱਲੋਂ ਬੀਤੀ ਰਾਤ ਵੀ ਹਲਕਾ ਗੁਰੂ ਹਰਸਾਏ ਦੇ ਪਿੰਡ ਜੀਵਾਂ ਅਰਾਈ ਵਿਖੇ ਗੁਰੂ ਨਾਨਕ ਫੀਲਿੰਗ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਇਸ ਪੰਪ ਤੋਂ ਪੰਜ ਲੱਖ ਰੁਪਏ ਦਰਾਜ ਵਿੱਚੋਂ ਚੋਰੀ ਕਰ ਲੈ ਗਏ ਹਨ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੰਪ ਦੇ ਮਾਲਕ ਸੋਹਣ ਲਾਲ ਬੱਟੀ ਅਤੇ ਅਮਰੀਕ ਕੰਬੋਜ ਨੇ ਦੱਸਿਆ ਕਿ ਉਹ ਕੱਲ ਕਿਸੇ ਕੰਮ ਬਾਹਰ ਗਏ ਹੋਏ ਸੀ ਤੇ ਜਾਂਦੇ ਹੋਏ ਮੁਲਾਜ਼ਮਾਂ ਨੂੰ ਰੁਪਏ ਦੇ ਗਏ ਸਨ ਕਿ ਆਰ ਟੀ ਐਸ ਕਰਨੀ ਹੈ ਕੁਝ ਨਕਦੀ ਸੀ ਤੇ ਕੁਝ ਸਾਰਾ ਦਿਨ ਦੀ ਵਟਕ ਸੀ ਜੋ ਪੈਸੇ ਗੱਲੇ ਦੇ ਵਿੱਚ ਪਏ ਸਨ ਤੇ ਜਿਨਾਂ ਨੂੰ ਚੋਰਾਂ ਵੱਲੋਂ ਬੀਤੀ ਰਾਤ ਚੋਰੀ ਕਰ ਲਿਆ ਗਿਆ।
ਚੋਰ ਜਾਂਦੇ ਹੋਏ ਸੀਸੀ ਫੁਟੇਜ ਵਿੱਚ ਨਾ ਆ ਜਾਈਏ ਡੀ ਵੀ ਆਰ ਵੀ ਨਾਲ ਲੈ ਗਏ। ਪੰਪ ਦੇ ਮਾਲਕਾਂ ਨੇ ਦੱਸਿਆ ਕੀ ਉਹ ਬੀਤੀ ਰਾਤ ਜਦ ਬਾਹਰ ਗਏ ਸੀ ਤਾਂ ਲੇਟ ਹੀ ਆਪਣੇ ਪਿੰਡ ਵਾਪਸ ਆਏ ਤਾਂ ਅੱਜ ਜਦ ਸਵੇਰੇ ਦੇਖਿਆ ਤਾਂ ਚਾਬੀ ਦੇ ਨਾਲ ਹੀ ਮੇਨ ਦਰਵਾਜ਼ੇ ਨੂੰ ਖੋਲਿਆ ਗਿਆ ਸੀ ਜੋ ਕਿ ਬਾਹਰ ਸੁੱਤੇ ਪਏ ਸਾਡੇ ਮੁਲਾਜ਼ਮ ਦੇ ਸਰਾਣਿਓ ਚੋਰ ਚਾਬੀ ਚੱਕ ਕੇ ਚੋਰੀ ਕੀਤੀ ਜਾਪਦੀ ਹੈ ਮੌਕੇ ਤੇ ਪੁਲਿਸ ਨੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Ferozepur News
Read Also : Protest: ਆਜ਼ਾਦੀ ਦਿਵਸ ਵਾਲੇ ਦਿਨ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਐਲਾਨ