ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Uncategorized ਫਿਰੋਜ਼ਪੁਰ ਜੇਲ ...

    ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ

    Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ

    ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ ‘ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਕਰਮਚਾਰੀਆਂ ਨੇ ਬੀਤੇ ਦਿਨ ਚੈਕਿੰਗ ਕਰਨ ਤੋਂ ਬਾਅਦ ਅੱਜ ਫਿਰ ਜੇਲ ਦੀ ਚੈਕਿੰਗ ਕੀਤੀ। ਕੇਂਦਰੀ ਜੇਲ ਦੀ ਬੈਰੇਕ ਨੰਬਰ-9 ਦੇ ਸਾਹਮਣੇ ਬਣੇ ਬਗੀਚੀ ਹਾਲ ਦੀ ਚੈਕਿੰਗ ਕਰਦੇ ਹੋਏ ਪੁਲਿਸ ਨੂੰ ਉਥੋਂ ਇਕ ਕਾਲੇ ਰੰਗ ਦਾ ਲਿਫਾਫਾ ਮਿਲਿਆ, ਜਿਸ ‘ਚੋਂ 5 ਮੋਬਾਇਲ ਫੋਨ, 3 ਬੀੜੀ ਦੇ ਬੰਡਲ, 2 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ। ਉਕਤ ਸਾਰੇ ਸਾਮਾਨ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Ferozepur jail

    LEAVE A REPLY

    Please enter your comment!
    Please enter your name here