ਫੈਡਰਰ ਨੇ ਲਗਾਤਾਰ ਸੈੱਟਾਂ ‘ਚ ਰਾਬਿਨ ਹਸੇ ਨੂੰ 6-3, 7-6 ਨਾਲ ਹਰਾਇਆ
ਮਾਂਟ੍ਰੀਅਲ:ਵਿਸ਼ਵ ਦੇ ਤੀਜੇ ਨੰਬਰ ਦੇ ਦਿੱਗਜ਼ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਇਸ ਸਾਲ ਦੀ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਦਿਆਂ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਫਾਈਨਲ ‘ਚ ਉਨ੍ਹਾਂ ਦਾ ਮੁਕਾਬਲਾ ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨਾਲ ਹੋਵੇਗਾ
ਇਸ ਸਾਲ ਅਸਟਰੇਲੀਅਨ ਓਪਨ ਅਤੇ ਵਿੰਬਲਡਨ ਗ੍ਰੈਂਡ ਸਲੇਮ ਖਿਤਾਬ ਜਿੱਤ ਕੇ ਸ਼ਾਨਦਾਰ ਫਾਰਮ ‘ਚ ਚੱਲ ਰਹੇ ਸਾਬਕਾ ਨੰਬਰ ਇੱਕ ਫੈਡਰਰ ਨੇ ਸੈਮੀਫਾਈਨਲ ‘ਚ ਹਾਲੈਂਡ ਦੇ ਰਾਬਿਨ ਹਸੇ ਨੂੰ ਲਗਾਤਾਰ ਸੈੱਟਾਂ ‘ਚ 6-3, 7-6 ਨਾਲ ਹਰਾਉਂਦਿਆਂ ਖਿਤਾਬੀ ਮੁਕਾਬਲੇ ‘ਚ ਜਗ੍ਹਾਂ ਬਣਾਈ ਫੈਡਰਰ ਦੀ ਇਹ ਲਗਾਤਾਰ 16ਵੀਂ ਜਿੱਤ ਸੀ ਆਪਣਾ ਪਹਿਲਾ ਏਟੀਪੀ ਵਰਲਡ ਟੂਰ ਸੈਮੀਫਾਈਨਲ ਖੇਡ ਰਹੇ ਹਸੇ ਨੇ ਹਾਲਾਂਕਿ ਸਾਬਕਾ ਨੰਬਰ ਇੱਕ ਫੈਡਰਰ ਦੀ ਸਖਤ ਟੱਕਰ ਦਿੱਤੀ ਪਰ ਫੈਡਰਰ ਦੇ ਤਜ਼ਰਬੇ ਅੱਗੇ ਉਨ੍ਹਾ ਨੂੰ ਹਾਰ ਮੰਨਣੀ ਪਈ ਇਸ ਮੁਕਾਬਲੇ ‘ਚ ਫੈਡਰਰ ਦੀ ਸਰਵਿਸ ਲਾਜਵਾਬ ਸੀ
ਫੈਡਰਰ ਨੇ ਮੈਚ ‘ਚ ਕੁੱਲ ਨੌਂ ਐੱਸ ਲਾਏ 19 ਗ੍ਰੈਂਡ ਸਲੇਮ ਖਿਤਾਬ ਜਿੱਤ ਚੁੱਕੇ ਫੈਡਰਰ ਇਸ ਸਾਲ ਪੰਜ ਖਿਤਾਬ ਆਪਣੇ ਨਾਂਅ ਕਰ ਚੁੱਕੇ ਹਨ ਅਤੇ ਸਪੇਨ ਦੇ ਰਾਫੇਲ ਨਡਾਲ ਅਤੇ ਨੰਬਰ ਇੱਕ ਬ੍ਰਿਟੇਨ ਦੇ ਐਂਡੀ ਮੁੱਰੇ ਦੇ ਬਾਹਰ ਹੋ ਜਾਣ ਨਾਲ ਉਨ੍ਹਾਂ ਦੇ ਇੱਥੇ ਖਿਤਾਬ ਜਿੱਤਣ ਦੀ ਪੂਰੀ ਸੰਭਾਵਨਾ ਹੈ
ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨਾਲ ਹੋਵੇਗਾ ਫਾਈਨਲ
ਫੈਡਰਰ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਆਤਮ ਵਿਸ਼ਵਾਸ ਤੁਹਾਨੂੰ ਲੰਮੇ ਰਸਤੇ ‘ਤੇ ਵਧਾਉਂਦਾ ਹੈ ਜੇਕਰ ਤੁਸੀਂ ਸਰੀਰਕ ਤੌਰ ‘ਤੇ ਅਤੇ ਮਾਨਸਿਕ ਤੌਰ ‘ਤੇ ਆਪਣੇ ਆਪ ਨੂੰ ਫਿੱਟ ਬਣਾਈ ਰੱਖਦੇ ਹੋ ਤਾਂ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਫੈਡਰਰ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਉਮਰ ਦੇ ਇਸ ਪੜਾਵ ‘ਚ ਵੀ ਆ ਕੇ ਮੈਂ ਵਧੀਆ ਲੈਅ ‘ਚ ਖੇਡ ਰਿਹਾ ਹਾਂ ਮੈਂ ਖੁਦ ਨੂੰ ਫਿੱਟ ਬਣਾਈ ਰੱਖਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਪੁਰਾਣੀ ਲੈਅ ‘ਚ ਖੇਡ ਸਕਿਆ ਹਾਂ ਫੈਡਰਰ ਇੱਥੇ ਆਪਣੇ ਤੀਜੇ ਖਿਤਾਬ ਦੀ ਤਲਾਸ਼ ‘ਚ ਹਾਂ
ਉਨ੍ਹਾਂ ਨੇ ਇਸ ਤੋਂ ਪਹਿਲਾਂ 2004 ਅਤੇ 2006 ‘ਚ ਇਹ ਖਿਤਾਬ ਜਿੱਤਿਆ ਸੀ ਖਿਤਾਬੀ ਮੁਕਾਬਲੇ ‘ਚ ਫੈਡਰਰ ਦਾ ਸਾਹਮਣਾ ਜਵੇਰੇਵ ਨਾਲ ਹੋਵੇਗਾ ਜਿਨ੍ਹਾਂ ਨੇ ਇੱਕ ਹੋਰ ਸੈਮੀਫਾਈਨਲ ‘ਚ ਕੈਨੇਡਾ ਦੇ 18 ਸਾਲ ਦੇ ਨੌਜਵਾਨ ਖਿਡਾਰੀ ਡੇਨਿਸ ਸ਼ਾਪੋਵਾਲੋਵ ਦੇ ਜੇਤੂ ਰਥ ਨੂੰ 6-4, 7-5 ਨਾਲ ਰੋਕਦਿਆਂ ਫਾਈਨਲ ‘ਚ ਜਗ੍ਹਾ ਬਣਾਈ ਹੈ ਸ਼ਾਪੋਵਾਲੋਵ ਨੇ ਨੰਬਰ ਦੋ ਨਡਾਲ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ ਸੀ ਸ਼ਾਪੋਵਲੋਵ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਟੂਰਨਾਮੈਂਟ ‘ਚ ਬਿਹਤਰ ਖੇਡਿਆ ਮੈਂ ਖਿਤਾਬੀ ਮੁਕਾਬਲੇ ‘ਚ ਸਥਾਨ ਨਾ ਬਣਾਉਣ ਤੋਂ ਨਿਰਾਸ਼ ਜ਼ਰੂਰ ਹਾਂ ਪਰ ਮੇਰੇ ਲਈ ਟੂਰਨਾਮੈਂਟ ‘ਚ ਬਹੁਤ ਸਾਰੀਆਂ ਗੱਲਾਂ ਸਕਾਰਾਤਮਕ ਵੀ ਰਹੀਆਂ ਨਡਾਲ ਦਿੱਗਜ਼ ਖਿਡਾਰੀ ਹੈ ਅਤੇ ਉਨ੍ਹਾਂ ਤੋਂ ਹਾਰਨ ਨਾਲ ਮੇਰੇ ਆਤਮ ਵਿਸ਼ਵਾਸ ‘ਚ ਵਾਧਾ ਹੋਇਆ ਹੈ ਮੈਂ ਕੁਝ ਭੁੱਲਾਂ ਪਰ ਭਵਿੱਖ ‘ਚ ਉਨ੍ਹਾਂ ਤੋਂ ਸਿੱਖ ਕੇ ਸੁਧਾਰ ਦੀ ਕੋਸ਼ਿਸ਼ ਕਰਾਂਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।