ਵਿਧਾਇਕਾਂ ਦੇ ਸੁਆਲ ਰੱਦ ਹੋਣ ਦਾ ਡਰ, ਸਪੀਕਰ ਨੇ ਦਿੱਤਾ ਵਿਸ਼ਵਾਸ ਘਬਰਾਓ ਨਹੀਂ ਮੈ ਬੈਠਾ, ਕੋਈ ਸੁਆਲ ਨਹੀਂ ਹੋਏਗਾ ਰੱਦ

Punjab Vidhan Sabha Session Sachkahoon

ਨਿਯਮਾਂ ਅਨੁਸਾਰ ਸਦਨ ਦੀ ਕਾਰਵਾਈ ਦਾ ਉਠਾਨ ਹੁੰਦੇ ਸਾਰੇ ਸੁਆਲ ਹੋ ਜਾਂਦੇ ਹਨ ਰੱਦ

ਵਿਧਾਇਕਾਂ ਦੇ ਪੁੱਜੇ ਹੋਏ ਹਨ 300 ਤੋਂ ਜਿਆਦਾ ਸੁਆਲ, ਸਦਨ ਦੇ ਵਿਸ਼ੇਸ਼ ਸੈਸ਼ਨ ਦੇ ਚਲਦੇ ਨਹੀਂ ਹੋਇਆ ਕੋਈ ਪੇਸ਼

ਹੁਣ ਵਿਧਾਇਕਾਂ ਨੂੰ ਦੋਬਾਰਾ ਸੁਆਲ ਭੇਜਣ ਦੀ ਨਹੀਂ ਐ ਲੋੜ

ਅਸ਼ਵਨੀ ਚਾਵਲਾ, ਚੰਡੀਗੜ । ਪੰਜਾਬ ਵਿਧਾਨ ਸਭਾ ਦੇ 75 ਤੋਂ ਜਿਆਦਾ ਵਿਧਾਇਕਾਂ ਨੂੰ ਇਸ ਗਲ ਦਾ ਡਰ ਹੈ ਕਿ ਉਨਾਂ ਵਲੋਂ ਲਗਾਏ ਗਏ ਸੁਆਲ ਹੀ ਹੁਣ ਨਿਯਮਾਂ ਅਨੁਸਾਰ ਰੱਦ ਹੋ ਜਾਣਗੇ। ਦਰਅਸਲ ਜਦੋਂ ਸੈਸ਼ਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਹੋ ਜਾਂਦੀ ਹੈ ਤਾਂ ਪੈਡਿੰਗ ਚਲ ਰਹੇ ਸੁਆਲ ਨੂੰ ਰੱਦ ਮੰਨ ਲਿਆ ਜਾਂਦਾ ਹੈ ਜਾਂ ਫਿਰ ਵਿਭਾਗ ਚਾਹੇ ਤਾਂ ਜੁਆਬ ਸਿੱਧੇ ਵਿਧਾਇਕ ਨੂੰ ਭੇਜ ਸਕਦਾ ਹੈ ਪਰ ਪੁਰਾਣੇ ਸਮੇਂ ਦੌਰਾਨ ਸਦਨ ਦੀ ਕਾਰਵਾਈ ਅਣਮਿਥੇ ਸਮੇਂ ਤੱਕ ਮੁਲਤਵੀ ਹੋਣ ਤੋਂ ਬਾਅਦ ਕੋਈ ਵੀ ਵਿਭਾਗ ਸੁਆਲਾਂ ਦੇ ਜੁਆਬ ਨਹੀਂ ਭੇਜਦਾ । ਇਸ ਦਾ ਡਰ ਲੈ ਕੇ ਜਦੋਂ ਕੁਝ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਸਪੀਕਰ ਕੋਲ ਪਹੁੰਚ ਕੀਤੀ ਤਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਿਸ਼ਵਾਸ ਦਿੱਤਾ ਹੈ ਕਿ ਉਹ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਗੇ, ਜਿਸ ਨਾਲ ਕੋਈ ਵੀ ਸੁਆਲ ਰੱਦ ਨਹੀਂ ਹੋਏਗਾ ਅਤੇ ਅਗਲੇ ਆਉਣ ਵਾਲੇ ਸੈਸ਼ਨ ਵਿੱਚ ਇਨਾਂ ਸੁਆਲਾਂ ਨੂੰ ਲਗਾਇਆ ਜਾਏਗਾ। ਜਿਸ ਤੋਂ ਬਾਅਦ ਵਿਧਾਇਕਾਂ ਨੂੰ ਕੁੱਝ ਹੱਦ ਤੱਕ ਰਾਹਤ ਮਿਲੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਿਧਾਇਕ ਕਿਸੇ ਵੀ ਵਿਭਾਗ ਤੋਂ ਕੁਝ ਵੀ ਪੁੱਛਣ ਲਈ ਆਪਣਾ ਸੁਆਲ ਵਿਧਾਨ ਸਭਾ ਦੇ ਸਪੀਕਰ ਨੂੰ ਆਮ ਦਿਨਾਂ ਵਿੱਚ ਭੇਜਦੇ ਹਨ। ਨਿਯਮਾਂ ਅਨੁਸਾਰ ਜਦੋਂ ਕਿਸੇ ਸੈਸ਼ਨ ਦੀ ਉਠ ਹੋ ਜਾਂਦਾ ਹੈ ਤਾਂ ਉਸ ਉਠਣ ਦੇ ਨੋਟੀਫਿਕੇਸ਼ਨ ਤੋਂ ਬਾਅਦ ਅਗਲੇ ਸੈਸ਼ਨ ਦੀ ਸ਼ੁਰੂਆਤ ਤੱਕ ਵਿਧਾਇਕਾਂ ਨੂੰ ਆਪਣੇ ਸੁਆਲ ਭੇਜਣ ਦੀ ਖੱੁਲੀ ਛੋਟ ਹੁੰਦੀ ਹੈ ਅਤੇ ਵਿਧਾਇਕਾਂ ਵਲੋਂ ਲਗਾਤਾਰ ਸੁਆਲ ਭੇਜੇ ਵੀ ਜਾਂਦੇ ਹਨ। ਇਥੇ ਹੀ ਨਿਯਮ ਇਹ ਵੀ ਕਹਿੰਦੇ ਹਨ ਕਿ ਜਿਹੜੇ ਸੁਆਲ ਵਿਧਾਨ ਸਭਾ ਦੀ ਸੈਸ਼ਨ ਦੌਰਾਨ ਕਿਸੇ ਵੀ ਕਾਰਨ ਨਹੀਂ ਲੱਗਦੇ ਅਤੇ ਸਦਨ ਦੀ ਕਾਰਵਾਈ ਦਾ ਅਣਮਿਥੇ ਸਮੇਂ ਲਈ ਮੁਲਤਵੀ ਹੈ ਤਾਂ ਉਨਾਂ ਸੁਆਲ ਨੂੰ ਅਗਲੇ ਸੈਸ਼ਨ ਵਿੱਚ ਨਹੀਂ ਲਾਇਆ ਜਾਂਦਾ ਹੈ ਅਤੇ ਉਨਾਂ ਦੀ ਕਾਰਵਾਈ ਖ਼ਤਮ ਮੰਨ ਲਈ ਜਾਂਦੀ ਹੈ। ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਦੇ ਵੀ ਵਿਧਾਇਕਾਂ ਵਲੋਂ 300 ਤੋਂ ਜਿਆਦਾ ਸੁਆਲ ਪਿਛਲੇ ਦਿਨਾਂ ਦੌਰਾਨ ਭੇਜੇ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ