ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਰੁੱਖ ਲਾ ਕੇ ਮਨਾਇਆ Father’s Day

Father’s Day

ਆਕਲੈਂਡ, ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਮਰਪਿਤ ‘ਫਾਦਰਸ ਡੇਅ’ (Father’s Day) ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਅੱਜ 100 ਤੋਂ ਵੀ ਜ਼ਿਆਦਾ ਪੌਦੇ ਲਾ ਕੇ ਮਨਾਇਆ।

ਸਾਧ ਸੰਗਤ ਦੁਆਰਾ ਰੁੱਖ ਲਾਓ ਮੁਹਿੰਮ ਸ਼ੇਕਸਪੀਅਰ ਰੀਜਨਲ ਪਾਰਕ ’ਚ ਕੀਤਾ ਗਿਆ, ਇੱਥੇ ਸਾਧ ਸੰਗਤ ਦੇ ਨਾਲ ਨਾਲ ਸਥਾਨਕ ਲੋਕ ਵੀ ਵੱਡੀ ਗਿਣਤੀ ’ਚ ਪਹੰੁਚੇ ਹੋਏ ਸਨ। ਪਹਾੜੀ ਦੇ ਸਿਖਰ ’ਤੇ ਲਾਏ ਜਾਣ ਵਾਲੇ ਇਹ ਪੌਦੇ ਆਕਲੈਂਡ ਕਾਊਂਸਿਲ ਦੁਆਰਾ ਲਾਏ ਗਏ।

ਰੁੱਖ ਲਾਉਣ ਦੇ ਇਸ ਪ੍ਰੋਗਰਾਮ ’ਚ ਸਾਧ ਸੰਗਤ ਨਾਰਥ ਸ਼ੋਰ ਤੇ ਆਕਲੈਂਡ ਸਾਊਥ ਨੇ ਵਧ ਚੜ੍ਹ ਕੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਸਾਧ ਸੰਗਤ ਆਪਣਾ ਹਰ ਤਿਉਹਾਰਾ ਮਾਨਵਤਾ ਭਲਾਈ ਦੇ ਕਾਰਜ ਕਰ ਕੇ ਮਨਾਉਂਦੀ ਹੈ।

ਇਹ ਵੀ ਪੜ੍ਹੋ : ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਨੇੜੇ ਪੁੱਜੀ, 13 ਯੂਨਿਟ ਕਰ ਰਹੇ ਨੇ ਬਿਜਲੀ ਉਤਪਦਾਨ

LEAVE A REPLY

Please enter your comment!
Please enter your name here