ਪਿਤਾ ਦੀ ਮੌਤ, ਪੁੱਤਰ ਦੀ ਹਾਲਤ ਨਾਜ਼ੁਕ
ਬਟਾਲਾ | ਪਿੰਡ ਗੁੱਜਰਪੁਰਾ ਵਿਖੇ ਪਿਓ-ਪੁੱਤ ਵੱਲੋਂ ਜ਼ਹਿਰ ਖਾਣ ਨਾਲ ਪਿਤਾ ਦੀ ਮੌਤ ਤੇ ਲੜਕੇ ਦੀ ਹਾਲਤ ਨਾਜ਼ੁਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਘਟਨਾ ਮੰਗਲਵਾਰ ਦੁਪਹਿਰ ਬਾਅਦ ਦੀ ਦੱਸੀ ਜਾ ਰਹੀ ਹੈ ਪਿਓ ਦੀ ਪਛਾਣ ਤਰਲੋਕ ਪੁੱਤਰ ਅਮਰਨਾਥ ਤੇ ਅਤੇ ਪੁੱਤਰ ਪੁੱਤਰ ਅਮਨਦੀਪ ਵਜੋਂ ਹੋਈ ਹੈ ਇਸ ਸਬੰਧੀ ਮ੍ਰਿਤਕ ਤਰਲੋਕ ਦੀ ਪਤਨੀ ਰਾਣੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਬਾਅਦ ਉਹ ਘਰ ‘ਚ ਮੌਜੂਦ ਨਹੀਂ ਸੀ ਤੇ ਉਸ ਦੀ ਗੈਰ ਹਾਜ਼ਰੀ ‘ਚ ਉਸ ਦੇ ਪਤੀ ਤਰਲੋਕ ਪੁੱਤਰ ਅਮਰਨਾਥ ਤੇ ਉਸ ਦੇ 22 ਸਾਲਾ ਪੁੱਤਰ ਅਮਨਦੀਪ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਦੋਵਾਂ ਦੀ ਹਾਲਤ ਖਰਾਬ ਹੋਣ ਲੱਗੀ, ਜਿਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਮ੍ਰਿਤਕ ਦੀ ਪਤਨੀ ਨੂੰ ਉਹਨ੍ਹਾਂ ਦੇ ਜ਼ਹਿਰ ਖਾਣ ਦਾ ਕਾਰਣ ਪੁੱਛਿਆ ਗਿਆ ਤਾਂ ਉਹ ਉਸ ਦਾ ਕੋਈ ਕਾਰਣ ਨਾ ਦੱਸ ਸਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(Drug)