ਵਿਆਹ ਸਮਾਰੋਹ ‘ਚੋਂ ਵਾਪਸ ਆ ਰਿਹਾ ਸੀ ਪਰਿਵਾਰ
ਅਬੋਹਰ,(ਸੁਧੀਰ ਅਰੋੜਾ) (road accident) ਪਿੰਡ ਬਕੈਨਵਾਲਾ ਨਿਵਾਸੀ ਇੱਕ ਪਰਿਵਾਰ ਦੀ ਕਾਰ ਬੀਤੀ ਰਾਤ ਅਬੋਹਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆਉਣ ਵੇਲੇ ਫਾਜਿਲਕਾ ਰੋਡ ‘ਤੇ ਇੱਕ ਕੈਂਟਰ ਨਾਲ ਟਕਰਾਉਣ ਦੇ ਬਾਅਦ ਇੱਕ ਹੋਰ ਕਾਰ ਨਾਲ ਟਕਰਾ ਗਈ,ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਅਤੇ ਉਸਦੇ ਬੇਟੇ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਔਰਤ ਦਾ ਪਤੀ ਜਖ਼ਮੀ ਹੋ ਗਿਆ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਜਦੋਂ ਕਿ ਜਖ਼ਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ
ਜਾਣਕਾਰੀ ਅਨੁਸਾਰ ਪਿੰਡ ਬਕੈਨਵਾਲਾ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਪਤਨੀ ਰਘੁਬੀਰ ਕੌਰ (40) ਅਤੇ ਇਕਲੌਤੇ ਪੁੱਤਰ ਖੁਸ਼ਪ੍ਰੀਤ (14) ਨਾਲ ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ਸਥਿਤ ਇੱਕ ਪੈਲੇਸ ਵਿੱਚ ਵਿਆਹ ਸਮਾਰੋਹ ਵਿੱਚ ਭਾਗ ਲੈ ਕੇ ਰਾਤ ਕਰੀਬ 11 ਵਜੇ ਆਪਣੀ ਕਾਰ ਰਾਹੀਂ ਵਾਪਸ ਪਿੰਡ ਬਕੈਨ ਵਾਲਾ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਫਾਜਿਲਕਾ ਰੋਡ ਸਥਿਤ ਅਨਾਜ ਮੰਡੀ ਨੇੜੇ ਪਹੁੰਚੀ ਤਾਂ ਇੱਕ ਕੈਂਟਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਇਸ ਦੌਰਾਨ ਇਹ ਕਾਰ ਬੇਕਾਬੂ ਹੋਕੇ ਇੱਕ ਹੋਰ ਕਾਰ ਨਾਲ ਟਕਰਾ ਗਈ
ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮਾਂ ਬੇਟੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਟੀ 1 ਦੀ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਘਟਨਾ ਦੇ ਬਾਅਦ ਸਿਟੀ 1 ਦੇ ਇੰਚਾਰਜ ਚੰਦਰ ਸ਼ੇਖਰ ਅਤੇ ਏਐਸਆਈ ਸੁਖਵਿੰਦਰ ਸਿੰਘ ਆਪਣੀ ਟੀਮ ਸਹਿਤ ਮੌਕੇ ‘ਤੇ ਪਹੁੰਚੇ ਅਤੇ ਨੁਕਸਾਨੇ ਵਾਹਨਾਂ ਨੂੰ ਰਸਤੇ ਤੋਂ ਹਟਵਾਇਆ ਪੁਲਿਸ ਨੇ ਜਖ਼ਮੀ ਮਨਪ੍ਰੀਤ ਦੇ ਪਿਤਾ ਗੁਰਪ੍ਰੀਤ ਦੇ ਬਿਆਨ ਤੇ 174 ਦੀ ਕਾੱਰਵਾਈ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।